01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

—ਹਾਕੀ ਟੀਮ ਜਰਸੀ ਮਾਮਲਾ— ਪ੍ਰਧਾਨ ਦਿਲੀਪ ਟਿਰਕੀ ਨੇ ਫ਼ੈਸਲਾ ਲੈਣ ਦੀ ਪ੍ਰਕਿਰਿਆ ’ਤੇ ਚੁੱਕੇ ਸਵਾਲ ਅਧਿਕਾਰੀਆਂ ਤੋਂ ਮੰਗਿਆ ਲਿਖਤੀ ਸਪੱਸ਼ਟੀਕਰਨ

Ad Position 21
No active advertisement
ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਦੀ ਥਾਂ ਕੇਸਰੀ ਰੰਗ ਦੀ ਜਰਸੀ ਲਾਗੂ ਕਰਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਹਾਕੀ ਇੰਡੀਆ ਦੇ ਅੰਦਰੂਨੀ ਪ੍ਰਬੰਧਨ ਤੱਕ ਪਹੁੰਚ ਗਿਆ ਹੈ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਸੰਘ ਦੇ ਅਧਿਕਾਰੀਆਂ ਤੋਂ ਲਿਖਤੀ ਸਪੱਸ਼ਟੀਕਰਨ ਮੰਗਦਿਆਂ ਸਵਾਲ ਕੀਤਾ ਹੈ ਕਿ ਰਾਸ਼ਟਰੀ ਟੀਮ ਦੀ ਪਛਾਣ ਨਾਲ ਜੁੜਿਆ ਇੰਨਾ ਮਹੱਤਵਪੂਰਨ ਫ਼ੈਸਲਾ ਉਨ੍ਹਾਂ ਤੇ ਕਾਰਜਕਾਰੀ ਬੋਰਡ ਦੀ ਪਹਿਲਾਂ ਮਨਜ਼ੂਰੀ ਤੋਂ ਬਿਨਾਂ ਕਿਵੇਂ ਲਾਗੂ ਕੀਤਾ ਗਿਆ।ਦਿਲੀਪ ਟਿਰਕੀ ਨੇ ਕਾਰਜਕਾਰੀ ਬੋਰਡ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਜਰਸੀ ਦਾ ਰੰਗ ਬਦਲਣ ਦਾ ਪ੍ਰਸਤਾਵ ਨਾ ਤਾਂ ਉਨ੍ਹਾਂ ਦੇ ਸਾਹਮਣੇ ਰੱਖਿਆ ਗਿਆ ਤੇ ਨਾ ਹੀ ਕਾਰਜਕਾਰੀ ਬੋਰਡ ਤੋਂ ਰਸਮੀ ਮਨਜ਼ੂਰੀ ਲਈ ਗਈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਲਿਖਤੀ ਰੂਪ ਵਿਚ ਦੱਸਿਆ ਜਾਵੇ ਕਿ ਇਸ ਫ਼ੈਸਲੇ ਦਾ ਆਧਾਰ ਕੀ ਸੀ, ਕਿਹੜੀ ਪ੍ਰਕਿਰਿਆ ਅਪਣਾਈ ਗਈ ਤੇ ਕਿਹੜੇ ਅਧਿਕਾਰ ਤਹਿਤ ਇਸ ਨੂੰ ਲਾਗੂ ਕੀਤਾ ਗਿਆ। ਟਿਰਕੀ ਨੇ ਇਹ ਵੀ ਕਿਹਾ ਕਿ ਓਡੀਸ਼ਾ ਸਰਕਾਰ ਵੱਲੋਂ ਵੀ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕੇਸਰੀ ਰੰਗ ਨਾਲ ਕੋਈ ਇਤਰਾਜ਼ ਨਹੀਂ, ਪਰ ਰਾਸ਼ਟਰੀ ਟੀਮ ਦੀ ਪਛਾਣ ਨਾਲ ਜੁੜੇ ਹਰ ਵੱਡੇ ਫ਼ੈਸਲੇ ਵਿੱਚ ਸੰਸਥਾ ਦੀ ਸੰਵਿਧਾਨਕ ਪ੍ਰਕਿਰਿਆ ਤੇ ਕਾਰਜਕਾਰੀ ਬੋਰਡ ਦੀ ਭੂਮਿਕਾ ਦਾ ਸਨਮਾਨ ਹੋਣਾ ਚਾਹੀਦਾ ਹੈ। ਦੂਜੇ ਪਾਸੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਕਿਹਾ ਕਿ ਜਰਸੀ ਦੇ ਰੰਗ ਵਿਚ ਤਬਦੀਲੀ ਦੇ ਫ਼ੈਸਲੇ ਪਿੱਛੇ ਕਿਸੇ ਵੀ ਤਰ੍ਹਾਂ ਦਾ ਬਾਹਰੀ ਜਾਂ ਰਾਜਨੀਤਿਕ ਦਬਾਅ ਨਹੀਂ ਸੀ।
Ad Position 22
No active advertisement
ਪਿਛਲੀ ਖ਼ਬਰ ਚਾਂਦੀ ਦਾ ਤਗਮਾ ਜੇਤੂ ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਮਨਾਇਆ ਜਸ਼ਨ ਅਗਲੀ ਖ਼ਬਰ ਜੂਡੋੁ ’ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਅਸਮਿਤਾ
Ad Position 24
No active advertisement