19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਸ਼ਾਨੋ-ਸ਼ੌਕਤ ਨਾਲ ਆਰੰਭ

ਫ਼ਰੀਦਕੋਟ, 19 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਅੱਜ ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਐਸਟ੍ਰੋਟਰਫ਼ ਗਰਾਊਂਡ ਵਿਖੇ ਸ਼ਾਨੋ-ਸ਼ੋਕਤ ਨਾਲ ਆਰੰਭ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਸਾਬਕਾ ਉਲੰਪੀਅਨ ਰੁਪਿੰਦਰਪਾਲ ਸਿੰਘ ਪੀ.

Ad Position 21
No active advertisement
ਅਜੀਤ ਡੈਸਕ 20-09-2026
ਫ਼ਰੀਦਕੋਟ, 19 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਅੱਜ ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਐਸਟ੍ਰੋਟਰਫ਼ ਗਰਾਊਂਡ ਵਿਖੇ ਸ਼ਾਨੋ-ਸ਼ੋਕਤ ਨਾਲ ਆਰੰਭ ਹੋ ਗਿਆ।ਟੂਰਨਾਮੈਂਟ ਦਾ ਉਦਘਾਟਨ ਸਾਬਕਾ ਉਲੰਪੀਅਨ ਰੁਪਿੰਦਰਪਾਲ ਸਿੰਘ ਪੀ.ਸੀ.ਐਸ. ਨੇ ਕੀਤਾ। ਇਸ ਤੋਂ ਪਹਿਲਾਂ ਕਲੱਬ ਪ੍ਰਧਾਨ ਪਰਮਪਾਲ ਸਿੰਘ ਨੇ ਮੁੱਖ ਮਹਿਮਾਨ ਤੇ ਖੇਡ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਕਲੱਬ ਬਾਰੇ ਜਾਣਾਰੀ ਸਾਂਝੀ ਕੀਤੀ। ਉਦਘਾਟਨੀ ਮੈਚ ਪੀ.ਐਸ.ਪੀ.ਸੀ.ਐਲ. ਪਟਿਆਲਾ ਅਤੇ ਨਾਮਧਾਰੀ ਇਲੈਵਨ ਦਰਮਿਆਨ ਖੇਡਿਆ ਗਿਆ, ਜਿਸ ’ਚ ਪੀ.ਐਸ.ਪੀ.ਸੀ.ਐਲ. ਨੇ 4-2 ਨਾਲ ਜਿੱਤ ਹਾਸਿਲ ਕੀਤੀ। ਪਟਿਆਲਾ ਦੀ ਟੀਮ ਵਲੋਂ ਦਲਜੀਤ ਸਿੰਘ, ਜਗਜੋਤ ਸਿੰਘ ਵਲੋਂ ਪੈਨਲਟੀ ਕਾਰਨਰ ’ਤੇ ਗੋਲ ਦਾਗੇ ਗਏ। ਨਾਮਧਾਰੀ ਟੀਮ ਦੇ ਕਪਤਾਨ ਹਰਦੀਪ ਸਿੰਘ ਤੇ ਰੋਹਿਤ ਵਾਲਮੀਕ ਨੇ ਮੈਦਾਨੀ ਗੋਲ ਕੀਤੇ। ਮੈਚ ਦੇ ਅੰਪਾਇਰ ਕਰਨਦੀਪ ਸਿੰਘ ਤੇ ਰਹੀਮ ਕੁਰੈਸ਼ੀ ਸਨ। ਇਸ ਮੌਕੇ ਨਵਦੀਪ ਸਿੰਘ ਬੱਬੂ ਬਰਾੜ, ਕਲੱਬ ਦੇ ਮੀਤ ਪ੍ਰਧਾਨ ਖੁਸ਼ਵੰਤ ਸਿੰਘ, ਜਨਰਲ ਸਕੱਤਰ ਹਰਜੀਤ ਸਿੰਘ ਬੋਦਾ, ਗੁਰਿੰਦਰ ਸਿੰਘ ਬਾਵਾ, ਹਰਦੇਵ ਸਿੰਘ ਗਿਆਨੀ, ਜਸਵੰਤ ਸਿੰਘ ਜੱਸਾ ਮੁੰਬਈ ਰੇਲਵੇ, ਪ੍ਰਵਾਸੀ ਭਾਰਤੀ ਸ਼ਵਿੰਦਰ ਸਿੰਘ ਸ਼ੀਬਾ, ਅਲਬੇਲ ਸਿੰਘ, ਬਰਕਤ ਸਿੰਘ ਐਸ.ਬੀ.ਆਈ., ਕੁਲਵੰਤ ਸਿੰਘ ਕਲਸੀ, ਗੁਰਦੇਵ ਸਿੰਘ, ਰਾਮ ਲਾਲ ਫ਼ੱਤੂ, ਅਸ਼ੋਕ ਦੇਵਗਨ, ਰੋਹਿਤ ਸ਼ਰਮਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸਾਉਦੀ ਅਰਬ ’ ਚ ਫਸੇ 2 ਪੰਜਾਬੀਆਂ ਦੀ ਵਤਨ ਵਾਪਸੀ ਅਗਲੀ ਖ਼ਬਰ ਧੀਰ ਸਿੰਘ ਨਬੀਪੁਰ ਨੂੰ ਸ਼੍ਰੋਮਣੀ ਅਕਾਲੀ ਦਲ (ਬ ) ਐੱਸ. ਸੀ. ਵਿੰਗ ਹਲਕਾ ਕੋਰ ਕਮੇਟੀ ਮੈਂਬਰ ਲਗਾਇਆ
Ad Position 24