ਆਰਲਿੰਗਟਨ, 15 ਜੁਲਾਈ (ਇੰਟ.)-ਫਰਾਂਸੀਸੀ ਟੀਮ ਨੂੰ ਫੀਫਾ ਵਿਸ਼ਵ ਕੱਪ 2026 ਦੀ ਟਰਾਫੀ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਉਨ੍ਹਾਂ ਨੂੰ ਸੈਮੀਫਾਈਨਲ ਵਿਚ ਵੱਡਾ ਝਟਕਾ ਲੱਗਾ। ਸਪੇਨ ਨੇ ਸੈਮੀਫਾਈਨਲ ਮੈਚ ’ਚ ਫਰਾਂਸ ਨੂੰ 2-0 ਨਾਲ ਹਰਾਇਆ। ਇਸ ਹਾਰ ਨਾਲ, ਫਰਾਂਸ ਦਾ ਫੀਫਾ ਵਿਸ਼ਵ ਕੱਪ 2026 ਦੀ ਟਰਾਫੀ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਫਰਾਂਸੀਸੀ ਟੀਮ ਹੁਣ ਤੀਜੇ ਸਥਾਨ ਲਈ ਮੁਕਾਬਲਾ ਕਰੇਗੀ। ਹਾਰ ਤੋਂ ਬਾਅਦ ਫਰਾਂਸ ਦੇ ਕਪਤਾਨ ਕਾਇਲੀਅਨ ਐਮਬਾਪੇ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਐਮਬਾਪੇ ਨੇ ਮੰਨਿਆ ਕਿ ਉਸਦੀ ਟੀਮ ਆਪਣੀ ਖੇਡ ਯੋਜਨਾ ਦੇ ਅਨੁਸਾਰ ਪ੍ਰਦਰਸ਼ਨ ਕਰਨ ’ਚ ਅਸਫਲ ਰਹੀ। ਉਸਨੇ ਕਿਹਾ ਕਿ ਫਰਾਂਸ ਨੇ ਮੈਚ ਦੌਰਾਨ ਕਈ ਤਕਨੀਕੀ ਤੇ ਰਣਨੀਤਕ ਗਲਤੀਆਂ ਕੀਤੀਆਂ, ਜਿਸਦਾ ਸਪੇਨ ਨੇ ਫਾਇਦਾ ਉਠਾਇਆ। ਹਾਰ ਤੋਂ ਬਾਅਦ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਂਦੇ ਹੋਏ, ਐਮਬਾਪੇ ਨੇ ਕਿਹਾ, “ਜਿੱਤਣ’’ਤੇ ਤੁਸੀਂ ਆਪਣਾ ਸਿਰ ਉੱਚਾ ਰੱਖਦੇ ਹੋ, ਪਰ ਹਾਰਨ ‘ਤੇ ਵੀ ਤੁਹਾਨੂੰ ਇਸ ਨੂੰ ਉੱਚਾ ਰੱਖਣਾ ਚਾਹੀਦਾ ਹੈ।”
ਖੇਡ ਸੰਸਾਰ
Free
ਯੋਜਨਾ ਅਨੁਸਾਰ ਪ੍ਰਦਰਸ਼ਨ ਕਰਨ ’ਚ ਅਸਫਲ ਰਹੀ ਟੀਮ-ਐਮਬਾਪੇ
ਅਜੀਤ ਡੈਸਕ
16-07-2026