07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜਪਾਨ ’ਚ ਹੋਣ ਵਾਲੇ ਪਹਿਲੇ ਅੰਤਰਰਾਸ਼ਟਰੀ ਹਾਈ ਸਕੂਲ ਸਾਫਟ ਟੈਨਿਸ ਟੂਰਨਾਮੈਂਟ ਲਈ ਜੈਵੰਤ ਤੇ ਮਨਪ੍ਰਵੇਜ਼ ਦੀ ਭਾਰਤੀ ਟੀਮ ’ਚ ਚੋਣ

ਜਲੰਧਰ, 7 ਅਗਸਤ (ਡਾ. ਜਤਿੰਦਰ ਸਾਬੀ)-ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਸਾਫਟ ਟੈਨਿਸ ਖਿਡਾਰੀ ਜੈਵੰਤ ਸਿੰਘ ਗਰੇਵਾਲ ਅਤੇ ਮਨਪ੍ਰਵੇਜ਼ ਸਿੰਘ ਦੀ ਚੋਣ ਭਾਰਤੀ ਸਾਫਟ ਟੈਨਿਸ ਟੀਮ ਵਿਚ ਹੋਈ ਹੈ।

Ad Position 21
No active advertisement
ਅਜੀਤ ਡੈਸਕ 08-08-2026
ਜਲੰਧਰ, 7 ਅਗਸਤ (ਡਾ. ਜਤਿੰਦਰ ਸਾਬੀ)-ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਸਾਫਟ ਟੈਨਿਸ ਖਿਡਾਰੀ ਜੈਵੰਤ ਸਿੰਘ ਗਰੇਵਾਲ ਅਤੇ ਮਨਪ੍ਰਵੇਜ਼ ਸਿੰਘ ਦੀ ਚੋਣ ਭਾਰਤੀ ਸਾਫਟ ਟੈਨਿਸ ਟੀਮ ਵਿਚ ਹੋਈ ਹੈ। ਦੋਵੇਂ ਖਿਡਾਰੀ ਜਪਾਨ ਦੇ ਫੁਕੁਚਿਆਮਾ ਸ਼ਹਿਰ ਵਿੱਚ 8 ਤੋਂ 12 ਅਗਸਤ ਤੱਕ ਕਰਵਾਏ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਹਾਈ ਸਕੂਲ ਸਾਫਟ ਟੈਨਿਸ ਟੂਰਨਾਮੈਂਟ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਸਾਫਟ ਟੈਨਿਸ ਐਸੋਸੀਏਸ਼ਨ ਆਫ ਪੰਜਾਬ ਦੇ ਮੁੱਖ ਸਕੱਤਰ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਦੋਵੇਂ ਖਿਡਾਰੀਆਂ ਤੋਂ ਦੇਸ਼ ਨੂੰ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਹੈ। ਪੰਜਾਬ ਦੇ ਖਿਡਾਰੀਆਂ ਦੀ ਭਾਰਤੀ ਟੀਮ ’ਚ ਚੋਣ ’ਤੇ ਸਾਫਟ ਟੈਨਿਸ ਐਸੋਸੀਏਸ਼ਨ ਆਫ ਪੰਜਾਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਜੈਵੰਤ ਸਿੰਘ ਗਰੇਵਾਲ, ਮਨਪ੍ਰਵੇਜ਼ ਸਿੰਘ ਤੇ ਸਮੁੱਚੀ ਭਾਰਤੀ ਟੀਮ ਨੂੰ ਟੂਰਨਾਮੈਂਟ ਲਈ ਅਗਾਊਂ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ — ਹਾਕੀ ਵਿਸ਼ਵ ਕੱਪ 2026— ਉਲੰਪਿਕ ਦੇ ਸੱਤ ਸੂਰਮੇ ਹੁਣ ਵਿਸ਼ਵ ਚੈਂਪੀਅਨ ਬਣਨ ਲਈ ਤਿਆਰ ਅਗਲੀ ਖ਼ਬਰ ਏਸ਼ੀਅਨ ਚੈਂਪੀਅਨਸ਼ਿਪ ਭਾਰਤ ਦੀ ਅਰੀਹਾ ਨੇ ਐਰੋਬਿਕ ਜਿਮਨਾਸਟਿਕ ’ ਚ ਸੋਨ ਤਗਮਾ ਜਿੱਤਿਆ
Ad Position 24