07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਏਸ਼ੀਅਨ ਚੈਂਪੀਅਨਸ਼ਿਪ ਭਾਰਤ ਦੀ ਅਰੀਹਾ ਨੇ ਐਰੋਬਿਕ ਜਿਮਨਾਸਟਿਕ ’ ਚ ਸੋਨ ਤਗਮਾ ਜਿੱਤਿਆ

ਨਵੀਂ ਦਿੱਲੀ , 7 ਅਗਸਤ ( ਪੀ . ਟੀ .

Ad Position 21
No active advertisement
ਅਜੀਤ ਡੈਸਕ 08-08-2026
ਨਵੀਂ ਦਿੱਲੀ , 7 ਅਗਸਤ ( ਪੀ . ਟੀ . ਆਈ .)- ਅਰੀਹਾ ਪੰਗੰਬਮ ਐਰੋਬਿਕ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿਪ ’ ਚ ਸੀਨੀਅਰ ਮਹਿਲਾ ਵਿਅਕਤੀਗਤ ਮੁਕਾਬਲੇ ’ ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ । ਭਾਰਤੀ ਜਿਮਨਾਸਟ ਨੇ ਫਾਈਨਲ ’ ਚ 19.100 ਦੇ ਸਕੋਰ ਨਾਲ ਪੋਡੀਅਮ ’ ਤੇ ਸਿਖਰਲਾ ਸਥਾਨ ਹਾਸਲ ਕੀਤਾ , ਮੁਕਾਬਲੇ ’ ਚ ਭਾਰਤ ਦਾ ਪਹਿਲਾ ਸੋਨ ਤਗਮਾ ਦਾਅਵਾ ਕੀਤਾ । ਅਰੀਹਾ ਨੇ ‘ ਕਲਾਤਮਕਤਾ ’ ਲਈ 8.650, ‘ ਐਗਜ਼ੀਕਿਊਸ਼ਨ ’ ਲਈ 7.600 ਤੇ ‘ ਮੁਸ਼ਕਲ ’ ਲਈ 2.850 ਦਾ ਸਕੋਰ ਕਰਕੇ ਖਿਤਾਬ ਜਿੱਤਿਆ । ਜਿਮਨਾਸਟਿਕ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੁਧੀਰ ਮਿੱਤਲ ਨੇ ਕਿਹਾ ਕਿ ਇਹ ਸਾਡੇ ਲਈ ਇਕ ਵੱਡੀ ਪ੍ਰਾਪਤੀ ਹੈ । ਉਸਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਉਸਨੂੰ ਤੇ ਉਸਦੇ ਕੋਚ ਨੂੰ ਵਧਾਈਆਂ ।
Ad Position 22
No active advertisement
ਪਿਛਲੀ ਖ਼ਬਰ ਜਪਾਨ ’ਚ ਹੋਣ ਵਾਲੇ ਪਹਿਲੇ ਅੰਤਰਰਾਸ਼ਟਰੀ ਹਾਈ ਸਕੂਲ ਸਾਫਟ ਟੈਨਿਸ ਟੂਰਨਾਮੈਂਟ ਲਈ ਜੈਵੰਤ ਤੇ ਮਨਪ੍ਰਵੇਜ਼ ਦੀ ਭਾਰਤੀ ਟੀਮ... ਅਗਲੀ ਖ਼ਬਰ ਭਾਰਤ ਤੋਂ ਬਾਅਦ ਚੀਨ ’ਚ ਵੀ ਜਰਸੀ ਦੇ ਰੰਗ ’ਤੇ ਛਿੜੀ ਬਹਿਸ
Ad Position 24