17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਲਾਸ ਏਂਜਲਸ ਉਲੰਪਿਕ ਤੋਂ ਪਹਿਲਾਂ ਜ਼ਬਰਦਸਤ ਵਾਪਸੀ ਕਰਨਾ ਚਾਹੁੰਦਾ ਹੈ ਨੀਰਜ ਚੋਪੜਾ

ਨਵੀਂ ਦਿੱਲੀ, 17 ਅਕਤੂਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 18-10-2026

ਨਵੀਂ ਦਿੱਲੀ, 17 ਅਕਤੂਬਰ (ਯੂ. ਐਨ. ਆਈ.)-ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਨੀਰਜ ਚੋਪੜਾ (28) ਅਗਲੇ ਸਾਲ ਜ਼ਬਰਦਸਤ ਵਾਪਸੀ ਕਰਨ ਦੀ ਤਿਆਰੀ ਕਰ ਰਹੇ ਹਨ। ਗਿੱਟੇ ਦੀ ਸੱਟ ਕਾਰਨ ਉਨ੍ਹਾਂ ਦਾ 2026 ਦਾ ਸੀਜ਼ਨ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ, ਜਿਸ ਕਾਰਨ ਉਹ ‘ਡਾਇਮੰਡ ਲੀਗ ਫਾਈਨਲ’ ਅਤੇ ‘ਆਈਚੀ-ਨਾਗੋਆ ਏਸ਼ਿਆਈ ਖੇਡਾਂ’ ਵਿਚ ਹਿੱਸਾ ਨਹੀਂ ਲੈ ਸਕੇ ਸਨ। ਇਨ੍ਹਾਂ ਖੇਡਾਂ ਵਿਚ ਨੀਰਜ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ (ਨੇਜ਼ਾ ਸੁੱਟਣ) ਮੁਕਾਬਲੇ ਵਿਚ ਆਪਣੇ ਖ਼ਿਤਾਬ ਦਾ ਬਚਾਅ ਕਰਨਾ ਸੀ। ਟੋਕੀਓ 2020 ਉਲੰਪਿਕ ਵਿਚ ਸੋਨ ਤਗਮਾ ਅਤੇ ਪੈਰਿਸ 2024 ਉਲੰਪਿਕ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਚੋਪੜਾ ਨੂੰ ਇਸ ਸੀਜ਼ਨ ਦੌਰਾਨ ਸਿਖਲਾਈ ਸੈਸ਼ਨ ਦੌਰਾਨ ਗਿੱਟੇ ਦੇ ਲਿਗਾਮੈਂਟ ਵਿਚ ਸੱਟ ਲੱਗ ਗਈ ਸੀ। ਇਹ ਸੱਟ ਉਦੋਂ ਲੱਗੀ ਸੀ, ਜਦੋਂ ਉਨ੍ਹਾਂ ਨੇ ‘ਲੌਜ਼ਾਨ ਡਾਇਮੰਡ ਲੀਗ’ ਵਿਚ 88.05 ਮੀਟਰ ਦੂਰ ਨੇਜਾ ਸੁੱਟ ਕੇ ਦੂਜਾ ਸਥਾਨ ਹਾਸਿਲ ਕੀਤਾ ਸੀ, ਜੋ ਕਿ ਇਸ ਸੀਜ਼ਨ ਵਿਚ ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। 2028 ਦੀਆਂ ਲਾਸ ਏਂਜਲਸ ਉਲੰਪਿਕ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਨੀਰਜ ਚੋਪੜਾ ਹੁਣ ਪੂਰੀ ਤਰ੍ਹਾਂ ਠੀਕ ਹੋਣ ਅਤੇ ਅਗਲੇ ਸਾਲ ਮੁਕਾਬਲਿਆਂ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਰਣਜੀ ਟਰਾਫ਼ੀ : ਛੱਤੀਸਗੜ੍ਹ ਵਿਰੁੱਧ ਪੰਜਾਬ ਲਈ ਖੇਡਣਗੇ ਸ਼ੁਭਮਨ ਗਿੱਲ ਅਗਲੀ ਖ਼ਬਰ ਅਮਰੀਕੀ ਚੋਣਾਂ ਵਿਚ ਗੈਰ-ਕਾਨੂੰਨੀ ਵੋਟ ਪਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਗ੍ਰਿਫ਼ਤਾਰ
Ad Position 24