17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਣਜੀ ਟਰਾਫ਼ੀ : ਛੱਤੀਸਗੜ੍ਹ ਵਿਰੁੱਧ ਪੰਜਾਬ ਲਈ ਖੇਡਣਗੇ ਸ਼ੁਭਮਨ ਗਿੱਲ

ਮੁੱਲਾਂਪੁਰ, 17 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 18-10-2026

ਮੁੱਲਾਂਪੁਰ, 17 ਅਕਤੂਬਰ (ਪੀ. ਟੀ. ਆਈ.)-ਐਤਵਾਰ ਨੂੰ ਦੇਸ਼ ਭਰ ਵਿਚ ਪਹਿਲੀ ਸ਼੍ਰੇਣੀ ਦੇ ਟੂਰਨਾਮੈਂਟ (ਰਣਜੀ ਟਰਾਫ਼ੀ) ਦੇ ਦੂਜੇ ਦੌਰ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਦੌਰਾਨ ਭਾਰਤ ਦੇ ਟੈਸਟ ਅਤੇ ਇਕ ਦਿਨਾਂ ਕਪਤਾਨ ਸ਼ੁਭਮਨ ਗਿੱਲ ਦੀ ਪੰਜਾਬ ਲਈ ਵਾਪਸੀ ਮੁੱਖ ਆਕਰਸ਼ਣ ਦਾ ਕੇਂਦਰ ਹੋਵੇਗੀ। ਗਿੱਲ ਪੰਜਾਬ ਦੇ ਪਹਿਲੇ ਦੌਰ ਦੇ ਮੈਚ ਨਹੀਂ ਖੇਡ ਸਕੇ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਭਾਰਤ ਦੀ ਅੰਡਰ-19 ਟੀਮ ਦੇ ਸਾਬਕਾ ਕਪਤਾਨ ਉਦੈ ਸਹਾਰਨ ਨੇ ਟੀਮ ਦੀ ਅਗਵਾਈ ਕੀਤੀ ਸੀ, ਜਿਸ ਦੌਰਾਨ ਪੰਜਾਬ ਨੇ ਅਸਾਮ ਵਿਰੁੱਧ ਪਹਿਲੀ ਪਾਰੀ ਵਿਚ ਬੜ੍ਹਤ ਹਾਸਿਲ ਕਰਕੇ ਤਿੰਨ ਅੰਕ ਪ੍ਰਾਪਤ ਕੀਤੇ ਸਨ।ਪੰਜਾਬ ਇਸ ਸੀਜ਼ਨ ਦੇ ਆਪਣੇ ਦੂਜੇ ਮੈਚ ਵਿਚ ਛੱਤੀਸਗੜ੍ਹ ਨਾਲ ਭਿੜੇਗਾ। ਗਿੱਲ ਦਾ ਹਾਲ ਹੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਲੜੀ ’ਚ 334 ਦੌੜਾਂ ਬਣਾਈਆਂ ਸਨ। ਗਿੱਲ ਨੇ ਦੂਜੇ ਇਕ ਦਿਨਾਂ ’ਚ 133 ਗੇਂਦਾਂ ’ਤੇ ਅਜੇਤੂ 223 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਸਭ ਤੋਂ ਤੇਜ਼ ਦੋਹਰਾ ਸੈਂਕੜਾ ਜੜਨ ਦਾ ਰਿਕਾਰਡ ਆਪਣੇ ਨਾਂਅ ਕੀਤਾ ਸੀ। ਇਸ ਮੈਚ ਵਿਚ ਭਾਰਤ ਨੇ 406 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 39 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ ਸੀ ਅਤੇ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾਈ ਸੀ।

Ad Position 22
No active advertisement
ਪਿਛਲੀ ਖ਼ਬਰ -ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ- ਅੰਮ੍ਰਿਤਾ ਪੁਜਾਰੀ ਨੇ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਲਾਸ ਏਂਜਲਸ ਉਲੰਪਿਕ ਤੋਂ ਪਹਿਲਾਂ ਜ਼ਬਰਦਸਤ ਵਾਪਸੀ ਕਰਨਾ ਚਾਹੁੰਦਾ ਹੈ ਨੀਰਜ ਚੋਪੜਾ
Ad Position 24