08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਡਨ ਵਿਚ ਪੈਦਲ ਮਾਰਚ <br/>

Ad Position 21
No active advertisement
ਅਜੀਤ ਡੈਸਕ 01-01-2026
ਲੰਡਨ, 31 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਵਿਚ ਸਿੱਖ ਸੰਗਤਾਂ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਜਾਗਰੂਕਤਾ ਪੈਦਲ ਮਾਰਚ ਕੀਤਾ ਗਿਆ | ਇਹ ਯਾਤਰਾ ਵਾਕ ਫਾਰ ਸਾਹਿਬਜ਼ਾਦੇ ਤੇ ਹੋਰ ਸੰਗਠਨਾਂ ਵਲੋਂ ਸਾਂਝੇ ਤੌਰ 'ਤੇ ਕੱਢਿਆ ਗਿਆ¢ ਜਿਸਦੀ ਆਰੰਭਤਾ ਲੰਡਨ ਦੇ ਗੋਲਡਨ ਜੁਬਲੀ ਬਿ੍ਜ ਤੋਂ ਸਿਮਰਨ ਕਰਕੇ ਕਰਕੇ ਕੀਤੀ, ਉਪਰੰਤ ਪਰਮਪ੍ਰੀਤ ਸਿੰਘ ਨੇ ਇਸ ਕਾਰਜ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵਿਚਾਰ ਪੇਸ਼ ਕੀਤੇ | ਗੋਲਡਨ ਜੁਬਲੀ ਲੰਡਨ, ਪਾਰਲੀਮੈਂਟ ਸਟ੍ਰੀਟ ਆਦਿ ਤੋਂ ਹੁੰਦੇ ਹੋਏ ਅਖੀਰ ਟਰਫਾਲਗਰ ਸੁਕੇਏਰ ਵਿਖੇ ਸਮਾਪਤ ਹੋਈ¢ ਇਸ ਯਾਤਰਾ ਵਿਚ 100 ਦੇ ਕਰੀਬ ਛੋਟੇ ਬੱਚੇ, ਬੱਚੀਆਂ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਉਤਸ਼ਾਹ ਨਾਲ ਹਿੱਸਾ ਲਿਆ¢ ਗੁਰਮੀਤ ਸਿੰਘ, ਸਰਬਜੀਤ ਸਿੰਘ, ਬੀ.ਡੀ.ਸੀ. ਵਲੋਂ ਬਿੱਟੂ ਖੰਗੂੜਾ, ਤਰਨਜੀਤ ਸਿੰਘ ਤੋਂ ਇਲਾਵਾ ਭਾਈਚਾਰੇ ਦੇ ਆਗੂ ਸ਼ਾਮਿਲ ਹੋਏ ¢ ਆਰੰਭਤਾ ਦੀ ਅਰਦਾਸ 11 ਸਾਲਾ ਜਪਨਜੋਤ ਸਿੰਘ ਅਤੇ 13 ਸਾਲਾ ਕਰਮਨ ਸਿੰਘ ਨੇ ਕੀਤੀ ਜਦ ਕਿ ਸਮਾਪਤੀ ਦੀ ਅਰਦਾਸ ਗਿਆਨੀ ਨਿਰਮਲਜੀਤ ਸਿੰਘ ਨੇ ਕੀਤੀ ¢ ਉਨ੍ਹਾਂ ਆਈ ਸੰਗਤ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ¢ ਲੰਗਰਾਂ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਤੋਹਫੇ ਦਿੱਤੇ ਗਏ ਤੇ ਉਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਸਿੱਖਣ ਦਾ ਪ੍ਰਣ ਲਿਆ |

Ad Position 22
No active advertisement
ਪਿਛਲੀ ਖ਼ਬਰ ਯੂ.ਕੇ. ਦਾ ਕੰਮਕਾਜ਼ ਵੀਜ਼ਾ ਲੈਣ ਲਈ ਅੰਗਰੇਜ਼ੀ ਬੋਲਣ ਵਾਲੇ ਨਵੇਂ ਨਿਯਮ 8 ਤੋਂ ਹੋਣਗੇ ਲਾਗੂ <br/> ਅਗਲੀ ਖ਼ਬਰ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸ਼ਹੀਦੀ ਸਮਾਗਮ ਕਰਵਾਏ <br/>
Ad Position 24