08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਯੂ.ਕੇ. ਦਾ ਕੰਮਕਾਜ਼ ਵੀਜ਼ਾ ਲੈਣ ਲਈ ਅੰਗਰੇਜ਼ੀ ਬੋਲਣ ਵਾਲੇ ਨਵੇਂ ਨਿਯਮ 8 ਤੋਂ ਹੋਣਗੇ ਲਾਗੂ <br/>

Ad Position 21
No active advertisement
ਅਜੀਤ ਡੈਸਕ 01-01-2026
ਲੰਡਨ, 31 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਸਰਕਾਰ ਪ੍ਰਵਾਸੀਆਂ ਲਈ ਇੰਮੀਗ੍ਰੇਸ਼ਨ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਯਤਨ ਕਰ ਰਹੀ ਹੈ | ਨਵੇਂ ਇੰਮੀਗ੍ਰੇਸ਼ਨ ਨਿਯਮ ਜਿਹੜੇ 2026 ਵਿਚ ਲਾਗੂ ਹੋਣ ਵਾਲੇ ਹਨ, ਹੁਣ ਤੱਕ ਦੇ ਇੰਮੀਗ੍ਰੇਸ਼ਨ ਸਿਸਟਮ ਦੇ ਸਭ ਤੋਂ ਮਹੱਤਵਪੂਰਨ ਸੁਧਾਰਾਂ ਵਿਚੋਂ ਇੱਕ ਮੰਨੇ ਜਾ ਰਹੇ ਹਨ | ਸਰਕਾਰ ਦੀ ਮੂਲ ਪ੍ਰਵਾਸ (ਨੈੱਟ ਮਾਈਗ੍ਰੇਸ਼ਨ) ਨੂੰ ਘਟਾਉਣ ਦੀਆਂ ਯੋਜਨਾਵਾਂ ਵਿਚ ਵਿਦੇਸ਼ੀ ਕਾਮਿਆਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਵਿਚ ਮਹੱਤਵਪੂਰਨ ਵਾਧਾ ਕੀਤਾ ਹੈ | ਵਰਕ ਵੀਜ਼ਾ ਲਈ ਅੰਗਰੇਜ਼ੀ ਭਾਸ਼ਾ ਲਾਜ਼ਮੀ ਕੀਤੀ ਗਈ ਹੈ | 8 ਜਨਵਰੀ 2026 ਤੋਂ ਬਹੁਤ ਸਾਰੇ ਪ੍ਰਵਾਸੀਆਂ ਨੂੰ ਸਖ਼ਤ ਨਵੇਂ ਨਿਯਮਾਂ ਦੇ ਤਹਿਤ ਏ ਲੈਵਲ ਤੱਕ ਦੇ ਮਿਆਰ ਦੀ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ | ਇਹ ਬਦਲਾਅ ਗ੍ਰੈਜੂਏਟਾਂ ਅਤੇ ਹੁਨਰਮੰਦ ਕਾਮਿਆਂ ਜਾਂ ਸਕੇਲ-ਅੱਪ ਵੀਜ਼ਿਆਂ ਲਈ ਅਰਜ਼ੀ ਦੇਣ ਵਾਲਿਆਂ 'ਤੇ ਪ੍ਰਭਾਵ ਪਾਵੇਗਾ | ਇਹ ਨਿਯਮ ਸਿਰਫ਼ ਨਵੇਂ ਅਤੇ ਪਹਿਲੀ ਵਾਰ ਅਰਜ਼ੀ ਦੇਣ ਵਾਲੇ ਬਿਨੈਕਾਰਾਂ 'ਤੇ ਲਾਗੂ ਹੋਵੇਗਾ | ਬਰਤਾਨੀਆ ਵਿਚ ਪਹਿਲਾਂ ਤੋਂ ਰਹਿ ਰਹੇ ਵੀਜ਼ਾ ਧਾਰਕਾਂ ਨੂੰ ਵੀਜ਼ਾ ਵਧਾਉਣ ਵੇਲੇ ਇਸ ਦੀ ਲੋੜ ਨਹੀਂ ਹੋਵੇਗੀ | ਸਰਕਾਰ ਦੇ ਇੰਮੀਗ੍ਰੇਸ਼ਨ ਸੁਧਾਰਾਂ ਵਿਚ 'ਸੈਟਲਮੈਂਟ ਕਮਾਉਣਾ' ਮਾਡਲ ਦੀ ਸ਼ੁਰੂਆਤ ਕੀਤੀ ਹੈ, ਜੋ ਪ੍ਰਵਾਸੀਆਂ ਦੇ ਬਿ੍ਟੇਨ ਵਿਚ ਸਥਾਈ ਤੌਰ 'ਤੇ ਰਹਿਣ ਲਈ ਯੋਗਤਾ ਪੂਰੀ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ | ਇਸਦੇ ਨਾਲ ਹੀ ਗ੍ਰਹਿ ਮੰਤਰਾਲੇ ਵਲੋਂ ਅਨਿਸ਼ਚਿਤ ਸਮੇਂ ਲਈ ਰਹਿਣ ਲਈ ਯੋਗਤਾ ਦੀ ਮਿਆਦ ਪੰਜ ਤੋਂ ਵਧਾ ਕੇ 10 ਸਾਲ ਕਰਨ ਦੀ ਯੋਜਨਾਂ ਜੋ ਕੁਝ ਮਾਮਲਿਆਂ ਵਿਚ ਇਹ ਮਿਆਦ 20 ਸਾਲ ਤੱਕ ਹੋ ਸਕਦੀ ਹੈ, ਵੀ ਜਲਦੀ ਲਾਗੂ ਹੋਣ ਦੀ ਸੰਭਾਵਨਾ ਹੈ | ਇਹ ਨਿਯਮ ਲਗਭਗ 26 ਲੱਖ ਲੋਕਾਂ 'ਤੇ ਲਾਗੂ ਹੋਣਗੇ ਜੋ 2021 ਤੋਂ ਪਹਿਲਾਂ ਯੂ.ਕੇ. ਵਿਚ ਪਹੁੰਚੇ ਸਨ | ਇਥੇ ਹੀ ਬੱਸ ਨਹੀਂ ਸਰਕਾਰੀ ਲਾਭ ਭੱਤੇ ਲੈਣ ਲਈ ਵੀ ਸਥਾਈ ਤੌਰ 'ਤੇ ਰਹਿਣ ਦੀ ਇਜ਼ਾਜ਼ਤ ਤੋਂ ਬਾਅਦ ਹੀ ਦਾਅਵਾ ਕਰ ਸਕਣਗੇ, ਜਿਸ ਲਈ 15 ਸਾਲ ਜਾਂ ਕਈ ਕੇਸਾਂ ਵਿਚ 20 ਸਾਲ ਤੱਕ ਦੀ ਉਡੀਕ ਦਾ ਸਾਹਮਣਾ ਕਰਨਾ ਪਵੇਗਾ | ਬ੍ਰੈਗਜ਼ਿਟ ਤੋਂ ਬਾਅਦ ਸਿਹਤ ਅਤੇ ਸਮਾਜਿਕ ਦੇਖਭਾਲ ਵੀਜ਼ਾ 'ਤੇ ਆਏ ਲੋਕਾਂ ਨੂੰ ਵੀ ਸਥਾਈ ਤੌਰ 'ਤੇ ਰਹਿਣ ਦੀ ਇਜ਼ਾਜ਼ਤ ਲੈਣ ਲਈ 15 ਸਾਲ ਤੱਕ ਉਡੀਕ ਕਰਨੀ ਪੈ ਸਕਦੀ ਹੈ | ਜੋ ਹੁਣ ਸਿਰਫ 5 ਸਾਲ ਹੈ | ਇਹ ਤਬਦੀਲੀਆਂ ਫਰਵਰੀ ਵਿਚ ਸਰਕਾਰੀ ਸਲਾਹ-ਮਸ਼ਵਰਾ ਖਤਮ ਹੋਣ ਤੋਂ ਬਾਅਦ ਬਸੰਤ 2026 ਤੋਂ ਆਉਣ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਆਸਟੇ੍ਰਲੀਆ ਦੇ ਸਾਬਕਾ ਕਿ੍ਕਟਰ ਡੈਮੀਅਨ ਮਾਰਟਿਨ ਦੀ ਹਾਲਤ ਗੰਭੀਰ ਅਗਲੀ ਖ਼ਬਰ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਡਨ ਵਿਚ ਪੈਦਲ ਮਾਰਚ <br/>
Ad Position 24