08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਰਾਸ਼ਟਰੀ ਅੰਤਰਰਾਸ਼ਟਰੀ ਐਸੋਸੀਏਸ਼ਨ ਗੁਰਦੁਆਰਾ ਸੁਖਮਨੀ ਸਾਹਿਬ, ਸੁਜਾਰਾ ਵਿਖੇ ਨਵੇਂ ਸਾਲ 2026 ਦਾ ਕੈਲੰਡਰ ਜਾਰੀ

Ad Position 21
No active advertisement
ਅਜੀਤ ਡੈਸਕ 01-01-2026
ਬਰੇਸ਼ੀਆ(ਇਟਲੀ), 31 ਦਸੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਗੁਰਦਵਾਰਾ ਸਾਹਿਬਾਨ ਦੀ ਸਾਂਝੀ ਧਾਰਮਿਕ ਸੰਸਥਾ ਯੂਨੀਅਨ ਸਿੱਖ ਇਤਾਲੀਆ ਵਲੋਂ ਸਾਲ 2026 ਦਾ ਨਵਾਂ ਕੈਲੰਡਰ ਇਟਲੀ ਦੀ ਸੰਗਤ ਵਾਸਤੇ ਇਟਲੀ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸੰਗਤਾਂ ਲਈ ਜਾਰੀ ਕੀਤਾ ਗਿਆ¢ ਇਸੇ ਤਰ੍ਹਾਂ ਇਸ ਕੈਲੰਡਰ ਨੂੰ ਤਿਆਰ ਕਰਨ ਵਾਲੇ ਪ੍ਰਮੁੱਖ ਜਾਜਾ ਟਰੈਵਲ ਅਤੇ ਮਲਟੀਸਰਵਿਸ ਦੇ ਮੁਖੀ ਡਾ. ਸੁਖਦੇਵ ਸਿੰਘ ਜਾਜਾ ਦੀ ਅਗਵਾਈ ਹੇਠ ਐਸੋਸੀਏਸ਼ਨ ਗੁਰਦੁਆਰਾ ਸੁਖਮਨੀ ਸਾਹਿਬ, ਸੁਜਾਰਾ ਵਿਖੇ ਇਟਲੀ ਦੀਆਂ ਪ੍ਰਮੁਖ ਸ਼ਖਸ਼ੀਅਤਾਂ ਦੀ ਹਾਜਰੀ ਵਿਚ ਇਹ ਕੈਲੰਡਰ ਸੰਗਤਾਂ ਦੀ ਸੇਵਾ ਲਈ ਜਾਰੀ ਕੀਤਾ ਗਿਆ¢ ਇਸ ਕੈਲ਼ੰਡਰ ਨੂੰ ਜਾਰੀ ਕਰਦੇ ਹੋਏ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਅਤੇ ਡਾ ਸੁਖਦੇਵ ਸਿੰਘ ਜਾਜਾ ਨੇ ਦੱਸਿਆ ਕਿ ਇਸ ਕੈਲ਼ੰਡਰ ਵਿਚ ਸਿੱਖ ਧਰਮ ਦੇ ਸਾਰੇ ਦਿਹਾੜੇ, 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜੇ ਅੰਕਿਤ ਹਨ ¢ਇਹ ਕੈਲੰਡਰ ਇਟਲੀ ਭਰ ਦੀਆਂ ਸੰਗਤਾਂ ਦੀ ਸੇਵਾ ਵਿਚ ਮੁਫਤ ਵੰਡਿਆ ਜਾ ਰਿਹਾ ਹੈ ¢ ਇਸ ਕੈਲੰਡਰ ਨੂੰ ਜਾਰੀ ਕਰਨ ਸਮੇਂ ਇਟਲੀ ਦੇ ਪ੍ਰਮੁੱਖ ਖੇਡ ਪ੍ਰਮੋਟਰ ਸਤਵਿੰਦਰ ਸਿੰਘ ਟੀਟਾ, ਗੁਰਜੀਤ ਸਿੰਘ ਜੀਆ, ਅਵਤਾਰ ਸਿੰਘ ਜਾਜਾ, ਕੁਲਦੀਪ ਸਿੰਘ ਢਿਲੋਂ, ਸਤਪਾਲ ਸਿੰਘ, ਭੁਪਿੰਦਰ ਸਿੰਘ, ਸੀ.ਐਸ.ਆਈ. ਵਿਆਜੀ ਤੋਂ ਜਸਪ੍ਰੀਤ ਸਿੰਘ ਢਿਲੋਂ, ਕਮਲਜੀਤ ਸਿੰਘ ਢਿਲੋਂ, ਗੈਵੀ ਬਰਾੜ (ਬਰਾੜ ਟਰੈਵਲਜ), ਹਰਜਿੰਦਰ ਸਿੰਘ ਬੱਲ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਸਿੱਧ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਟੇਕ ਚੰਦ ਜਗਤਪੁਰ ਦੇ ਨਾਲ ਪ੍ਰਮੁੱਖ ਹਨ ¢ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬਾਹਰੋਂ ਆਏ ਸਮੂਹ ਪ੍ਰਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ-ਰਾਜਿੰਦਰ ਸਿੰਘ ਪੁਰੇਵਾਲ, ਰਘਬ... ਅਗਲੀ ਖ਼ਬਰ ਟੈਸਟ ਰੈਂਕਿੰਗ 'ਚ ਬੁਮਰਾਹ ਚੋਟੀ 'ਤੇ <br/>
Ad Position 24