ਨਵੀਂ ਦਿੱਲੀ, 31 ਦਸੰਬਰ (ਏਜੰਸੀ)-ਆਸਟ੍ਰੇਲੀਆ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਬੁੱਧਵਾਰ ਨੂੰ ਜਾਰੀ ਆਈ.ਸੀ.ਸੀ. ਰੈਂਕਿੰਗ ਵਿਚ ਵਾਧਾ ਕੀਤਾ ਹੈ | ਮੈਲਬੌਰਨ ਵਿਚ ਚੌਥੇ ਐਸ਼ੇਜ਼ ਟੈਸਟ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ, ਆਸਟ੍ਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ | ਸਟਾਰਕ ਦੇ ਹੁਣ 843 ਰੇਟਿੰਗ ਅੰਕ ਹਨ, ਜੋ ਕਿ ਨੰਬਰ ਇੱਕ ਰੈਂਕਿੰਗ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (879 ਅੰਕ) ਤੋਂ 36 ਅੰਕ ਪਿੱਛੇ ਹਨ | ਮੈਲਬੌਰਨ ਟੈਸਟ ਵਿਚ ਕੁੱਲ 36 ਵਿਕਟਾਂ ਡਿੱਗੀਆਂ, ਜਿਨ੍ਹਾਂ ਵਿਚੋਂ 35 ਤੇਜ਼ ਗੇਂਦਬਾਜ਼ਾਂ ਨੇ ਲਈਆਂ | ਇਸ ਨਾਲ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਲਈ ਰੈਂਕਿੰਗ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ | ਹਾਲਾਂਕਿ, ਸਟਾਰਕ ਲਈ ਸਿਖਰਲੇ ਸਥਾਨ 'ਤੇ ਪਹੁੰਚਣਾ ਆਸਾਨ ਨਹੀਂ ਹੋਵੇਗਾ, ਕਿਉਂਕਿ ਆਸਟ੍ਰੇਲੀਆਈ ਟੀਮ ਲੰਬੇ ਸਮੇਂ ਤੋਂ ਕੋਈ ਟੈਸਟ ਮੈਚ ਨਹੀਂ ਖੇਡੇਗੀ | ਇੰਗਲੈਂਡ ਦਾ ਹੈਰੀ ਬਰੂਕ 846 ਅੰਕਾਂ ਨਾਲ ਟੈਸਟ ਬੱਲੇਬਾਜ਼ਾਂ ਵਿਚ ਤਿੰਨ ਸਥਾਨ ਉੱਪਰ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ | ਬਰੂਕ ਨੇ ਆਸਟ੍ਰੇਲੀਆ ਦੇ ਸਟੀਵ ਸਮਿਥ (811 ਅੰਕ), ਟ੍ਰੈਵਿਸ ਹੈੱਡ (816 ਅੰਕ) ਅਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (816 ਅੰਕ) ਨੂੰ ਪਿੱਛੇ ਛੱਡ ਦਿੱਤਾ ਹੈ | ਉਹ ਚੋਟੀ ਦੇ ਸਥਾਨ ਲਈ ਜੋ ਰੂਟ (867 ਅੰਕ) ਤੋਂ ਪਿੱਛੇ ਹੈ | ਬਰੂਕ ਨੇ ਮੈਲਬੌਰਨ ਟੈਸਟ ਵਿਚ 41 ਅਤੇ ਨਾਬਾਦ 18 ਦੌੜਾਂ ਬਣਾਈਆਂ ਜਿਸ ਨਾਲ ਇੰਗਲੈਂਡ ਨੂੰ ਜਿੱਤ ਮਿਲੀ | ਇੱਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਚਾਰ ਭਾਰਤੀ ਬੱਲੇਬਾਜ਼ ਸ਼ਾਮਿਲ ਹਨ | ਰੋਹਿਤ ਸ਼ਰਮਾ ਰੈਂਕਿੰਗ ਵਿਚ ਸਭ ਤੋਂ ਅੱਗੇ ਹਨ | ਵਿਰਾਟ ਕੋਹਲੀ ਦੂਜੇ, ਕਪਤਾਨ ਸ਼ੁਭਮਨ ਗਿੱਲ ਪੰਜਵੇਂ ਤੇ ਸ਼੍ਰੇਅਸ ਅਈਅਰ 10ਵੇਂ ਸਥਾਨ 'ਤੇ ਹਨ |
ਖੇਡ ਸੰਸਾਰ
Free
ਟੈਸਟ ਰੈਂਕਿੰਗ 'ਚ ਬੁਮਰਾਹ ਚੋਟੀ 'ਤੇ <br/>
ਅਜੀਤ ਡੈਸਕ
01-01-2026