08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਰਤਾਨੀਆ 'ਚ ਰਾਜੇ ਕਿੰਗ ਐਥਲਸਟੈਨ ਨੂੰ ਮਾਣ ਦੇਣ ਲਈ ਸਰਕਾਰੀ ਛੁੱਟੀ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 01-01-2026
ਲੈਸਟਰ (ਇੰਗਲੈਂਡ), 31 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਸ਼ ਨੂੰ ਇਕਜੁੱਟ ਕਰਨ ਵਾਲੇ ਰਾਜੇ ਦੀ ਯਾਦ ਵਿਚ ਸਰਕਾਰੀ ਛੁੱਟੀ ਮਨਾਉਣ ਦੀ ਮੰਗ ਉੱਠੀ ਹੈ¢ ਸਮਾਜਿਕ ਅਤੇ ਇਤਿਹਾਸਕ ਵਿਰਾਸਤ ਨਾਲ ਜੁੜੇ ਕਾਰਕੁੰਨਾਂ ਦਾ ਕਹਿਣਾ ਹੈ ਕਿ ਇੰਗਲੈਂਡ ਦੇ ਭੁੱਲੇ ਹੋਏ ਰਾਜੇ ਕਿੰਗ ਐਥਲਸਟੈਨ ਨੂੰ ਉਹ ਮਾਣ ਨਹੀਂ ਮਿਲਿਆ, ਜਿਸ ਦਾ ਉਹ ਹਕਦਾਰ ਹੈ ¢ ਕਾਰਕੁੰਨਾਂ ਅਨੁਸਾਰ ਐਥਲਸਟੈਨ ਉਹ ਪਹਿਲਾ ਸ਼ਾਸਕ ਸੀ, ਜਿਸ ਦੇ ਦੌਰ ਵਿਚ ਇੰਗਲੈਂਡ ਵੱਖ-ਵੱਖ ਰਿਆਸਤਾਂ ਤੋਂ ਇਕ ਇਕਾਈ ਦੇ ਰੂਪ ਵਿਚ ਸਾਹਮਣੇ ਆਇਆ ¢ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸਦੀ ਤਾਜਪੋਸ਼ੀ ਨਾਲ ਹੀ ਆਧੁਨਿਕ ਇੰਗਲੈਂਡ ਦੀ ਨੀਂਹ ਪਈ, ਪਰ ਸਮੇਂ ਦੇ ਨਾਲ ਉਸ ਦਾ ਯੋਗਦਾਨ ਆਮ ਲੋਕਾਂ ਦੀ ਯਾਦ ਤੋਂ ਲਗਭਗ ਮਿਟਦਾ ਚਲਾ ਗਿਆ¢ ਮੁਹਿੰਮ ਚਲਾਉਣ ਵਾਲੇ ਗਰੁੱਪਾਂ ਦਾ ਕਹਿਣਾ ਹੈ ਕਿ ਹੋਰ ਰਾਜਿਆਂ ਅਤੇ ਇਤਿਹਾਸਕ ਸ਼ਖ਼ਸੀਅਤਾਂ ਦੀ ਤਰ੍ਹਾਂ ਐਥਲਸਟੈਨ ਲਈ ਵੀ ਖ਼ਾਸ ਦਿਨ ਮਨਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਦਾ ਦਾਅਵਾ ਹੈ ਕਿ ਇਕ ਸਰਕਾਰੀ ਛੁੱਟੀ ਨਾਲ ਸਕੂਲਾਂ, ਕਾਲਜਾਂ ਅਤੇ ਜਨ ਜੀਵਨ ਵਿਚ ਉਸ ਦੀ ਭੂਮਿਕਾ ਬਾਰੇ ਜਾਗਰੂਕਤਾ ਵਧੇਗੀ ¢ ਇਤਿਹਾਸਕ ਮਾਹਿਰਾਂ ਅਨੁਸਾਰ ਐਥਲਸਟੈਨ ਨੇ ਨਾ ਸਿਰਫ਼ ਰਾਜਨੀਤਕ ਏਕਤਾ ਕਾਇਮ ਕੀਤੀ, ਸਗੋਂ ਕਾਨੂੰਨੀ ਪ੍ਰਣਾਲੀ, ਧਾਰਮਿਕ ਸੰਸਥਾਵਾਂ ਅਤੇ ਵਿਦੇਸ਼ੀ ਸੰਬੰਧਾਂ ਨੂੰ ਵੀ ਮਜ਼ਬੂਤ ਕੀਤਾ¢ ਉਸ ਦੇ ਦੌਰ ਵਿਚ ਕਾਨੂੰਨ ਅਤੇ ਅਨੁਸ਼ਾਸਨ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਗਈ, ਜਿਸ ਨਾਲ ਰਾਜ ਵਿਚ ਸਥਿਰਤਾ ਆਈ ¢ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਛੁੱਟੀਆਂ ਦੀ ਗਿਣਤੀ ਪਹਿਲਾਂ ਹੀ ਕਾਫ਼ੀ ਹੈ ਅਤੇ ਹਰ ਇਤਿਹਾਸਕ ਘਟਨਾ ਲਈ ਛੁੱਟੀ ਮਨਾਉਣਾ ਸੰਭਵ ਨਹੀਂ ¢ ਹਾਲਾਂਕਿ ਕਾਰਕੁੰਨ ਇਸ ਦਲੀਲ ਨੂੰ ਨਕਾਰਦੇ ਹੋਏ ਕਹਿੰਦੇ ਹਨ ਕਿ ਐਥਲਸਟੈਨ ਦਾ ਯੋਗਦਾਨ ਆਮ ਨਹੀਂ, ਸਗੋਂ ਇੰਗਲੈਂਡ ਦੀ ਪਹਿਚਾਣ ਨਾਲ ਸਿੱਧਾ ਜੁੜਿਆ ਹੋਇਆ ਹੈ ¢ ਇਸ ਮੰਗ ਨੇ ਰਾਜਨੀਤਿਕ ਅਤੇ ਅਕਾਦਮਿਕ ਹਲਕਿਆਂ ਵਿਚ ਵੀ ਚਰਚਾ ਛੇੜ ਦਿੱਤੀ ਹੈ ¢

Ad Position 22
No active advertisement
ਪਿਛਲੀ ਖ਼ਬਰ ਟੈਸਟ ਰੈਂਕਿੰਗ 'ਚ ਬੁਮਰਾਹ ਚੋਟੀ 'ਤੇ <br/> ਅਗਲੀ ਖ਼ਬਰ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਆਉਣ ਵਾਲਿਆਂ ਨੂੰ ਮਿਲਣਗੀਆਂ ਸਜ਼ਾਵਾਂ-ਅਮਰੀਕਾ <br/>
Ad Position 24