08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਆਉਣ ਵਾਲਿਆਂ ਨੂੰ ਮਿਲਣਗੀਆਂ ਸਜ਼ਾਵਾਂ-ਅਮਰੀਕਾ <br/>

Ad Position 21
No active advertisement
ਅਜੀਤ ਡੈਸਕ 01-01-2026
ਨਵੀਂ ਦਿੱਲੀ, 31 ਦਸੰਬਰ (ਏਜੰਸੀ)-ਭਾਰਤ ਵਿਚ ਸੰਯੁਕਤ ਰਾਜ ਦੂਤਾਵਾਸ ਨੇ ਕਿਹਾ ਕਿ ਦੇਸ਼ ਦੇ ਕਾਨੂੰਨ ਨੂੰ ਤੋੜਨ ਵਾਲੇ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ | ਦੂਤਾਵਾਸ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੌਜੂਦਾ ਪ੍ਰਸ਼ਾਸਨ ਸੰਯੁਕਤ ਰਾਜ ਵਿਚ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਨੂੰ ਖਤਮ ਕਰਨ ਲਈ ਵਚਨਬੱਧ ਹੈ | ਅਮਰੀਕਾ ਲਈ ਐਚ-1ਬੀ ਵੀਜ਼ਾ ਦੀ ਮੰਗ ਕਰਨ ਵਾਲੇ ਹੁਨਰਮੰਦ ਪੇਸ਼ੇਵਰਾਂ ਨੂੰ ਲੰਬੇ ਇੰਤਜ਼ਾਰ ਸਮੇਂ ਅਤੇ ਆਪਣੇ ਵੀਜ਼ਾ ਇੰਟਰਵਿਊਆਂ ਦੀ ਮੁੜ-ਨਿਰਧਾਰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਤਾਵਾਸ ਨੇ ਇੱਕ ਪੋਸਟ ਵਿਚ ਕਿਹਾ ਕਿ ਜੇਕਰ ਤੁਸੀਂ ਅਮਰੀਕੀ ਕਾਨੂੰਨ ਤੋੜਦੇ ਹੋ, ਤਾਂ ਤੁਹਾਨੂੰ ਅਪਰਾਧਿਕ ਸਜ਼ਾਵਾਂ ਦਿੱਤੀਆਂ ਜਾਣਗੀਆਂ | ਟਰੰਪ ਪ੍ਰਸ਼ਾਸਨ ਸੰਯੁਕਤ ਰਾਜ ਅਮਰੀਕਾ ਵਿਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਖਤਮ ਕਰਨ ਅਤੇ ਦੇਸ਼ ਦੀਆਂ ਸਰਹੱਦਾਂ ਅਤੇ ਨਾਗਰਿਕਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ | ਅਮਰੀਕਾ ਦੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ 30 ਦਸੰਬਰ, 2025 ਨੂੰ ਕਿਹਾ ਸੀ ਕਿ ਇੱਕ ਦਿਨ ਪਹਿਲਾਂ, 29 ਦਸੰਬਰ ਨੂੰ , ਇਸਨੇ ਸੰਯੁਕਤ ਰਾਜ ਵਿਚ ਸਭ ਤੋਂ ਮਾੜੇ, ਅਪਰਾਧੀ ਗੈਰ-ਕਾਨੂੰਨੀ ਪਰਵਾਸੀਆਂ ਨੂੰ ਗਿ੍ਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਜਬਰ ਜਨਾਹ, ਘਰੇਲੂ ਹਿੰਸਾ ਹਮਲੇ ਅਤੇ ਪਰਦੇਸੀ ਤਸਕਰੀ ਸਮੇਤ ਘਿਨਾਉਣੇ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ 'ਚ ਰਾਜੇ ਕਿੰਗ ਐਥਲਸਟੈਨ ਨੂੰ ਮਾਣ ਦੇਣ ਲਈ ਸਰਕਾਰੀ ਛੁੱਟੀ ਦੀ ਮੰਗ <br/> ਅਗਲੀ ਖ਼ਬਰ ਆਸਟੇ੍ਰਲੀਆ ਦੇ ਸਾਬਕਾ ਕਿ੍ਕਟਰ ਡੈਮੀਅਨ ਮਾਰਟਿਨ ਦੀ ਹਾਲਤ ਗੰਭੀਰ
Ad Position 24