05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

16ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਪੰਜਾਬ ਨੇ ਕਰਨਾਟਕ ਨੂੰ 5-2 ਨਾਲ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ

ਜਲੰਧਰ, 5 ਅਗਸਤ (ਡਾ ਜਤਿੰਦਰ ਸਾਬੀ)- ਪੰਜਾਬ ਦੀ ਜੂਨੀਅਰ ਮੈਨ ਹਾਕੀ ਟੀਮ ਨੇ ਕਰਨਾਟਕ ਨੂੰ 5-2 ਦੇ ਫਰਕ ਨਾਲ ਹਰਾ ਕੇ 16ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਇਨਲ ਵਿਚ ਪ੍ਰਵੇਸ਼ ਕਰ ਲਿਆ। ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਵਿਖੇ ਚਲ ਰਹੀ ਇਸ ਚੈਂਪੀਅਨਸ਼ਿਪ ਦੇ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ ਸਬੰਧ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਡਾ ਜਤਿੰਦਰ ਸਾਬੀ)- ਪੰਜਾਬ ਦੀ ਜੂਨੀਅਰ ਮੈਨ ਹਾਕੀ ਟੀਮ ਨੇ ਕਰਨਾਟਕ ਨੂੰ 5-2 ਦੇ ਫਰਕ ਨਾਲ ਹਰਾ ਕੇ 16ਵੀਂ ਹਾਕੀ ਇੰਡੀਆ ਜੂਨੀਅਰ ਮੈਨ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਇਨਲ ਵਿਚ ਪ੍ਰਵੇਸ਼ ਕਰ ਲਿਆ। ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਵਿਖੇ ਚਲ ਰਹੀ ਇਸ ਚੈਂਪੀਅਨਸ਼ਿਪ ਦੇ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ ਸਬੰਧ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਵਲੋਂ ਖੇਡ ਦੇ 22ਵੇਂ ਮਿੰਟ ਵਿਚ ਅਜੇਪਾਲ ਸਿੰਘ ਨੇ, 24ਵੇਂ ਮਿੰਟ ਵਿਚ ਜਰਮਨ ਸਿੰਘ ਨੇ, 32ਵੇਂ ਮਿੰਟ ਵਿਚ ਸਨੀ ਨੇ, 35ਵੇਂ ਮਿੰਟ ਵਿਚ ਅਮਨਦੀਪ ਨੇ ਅਤੇ 60ਵੇਂ ਮਿੰਟ ਵਿਚ ਗੁਰਵਿੰਦਰ ਸਿੰਘ ਨੇ ਗੋਲ ਕੀਤੇ।ਜਦਕਿ ਕਰਨਾਟਕ ਵਲੋਂ ਖੇਡ ਦੇ 21ਵੇਂ ਅਤੇ 28ਵੇਂ ਮਿੰਟ ਵਿਚ ਕਰਨ ਰੈਡੀ ਨੇ ਦੋਵੇਂ ਗੋਲ ਕੀਤੇ। ਸੈਮੀਫਾਇਨਲ ਵਿਚ ਪੰਜਾਬ ਦਾ ਮੁਕਾਬਲਾ ਓਡੀਸ਼ਾ ਨਾਲ 6 ਅਗਸਤ ਨੂੰ ਹੋਵੇਗਾ। ਪੰਜਾਬ ਦੇ ਖਿਡਾਰੀ ਚਰਨਜੀਤ ਸਿੰਘ ਨੂੰ ਮੈਚ ਦਾ ਸਰਵਬੋਤਮ ਖਿਡਾਰੀ ਐਲਾਨਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਮਗਰੋਂ ਪਾਕਿਸਤਾਨ ਤੇ ਯੂਗਾਂਡਾ ਦੇ ਪੰਜ ਮੁੱਕੇਬਾਜ਼ ਗਲਾਸਗੋ ’ ਚ ਲਾਪਤਾ ਅਗਲੀ ਖ਼ਬਰ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਮਹਾਨ ਕੀਰਤਨ ਦਰਬਾਰ ਸੰਬੰਧੀ ਪੋਸਟਰ ਜਾਰੀ
Ad Position 24
No active advertisement