ਰਾਸ਼ਟਰਮੰਡਲ ਖੇਡਾਂ ਮਗਰੋਂ ਪਾਕਿਸਤਾਨ ਤੇ ਯੂਗਾਂਡਾ ਦੇ ਪੰਜ ਮੁੱਕੇਬਾਜ਼ ਗਲਾਸਗੋ ’ ਚ ਲਾਪਤਾ
ਗਲਾਸਗੋ , 5 ਅਗਸਤ ( ਹਰਜੀਤ ਸਿੰਘ ਦੁਸਾਂਝ ) – ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸਮਾਪਤੀ ਤੋਂ ਬਾਅਦ ਪਾਕਿਸਤਾਨ ਅਤੇ ਯੂਗਾਂਡਾ ਦੇ ਕੁੱਲ ਪੰਜ ਮੁੱਕੇਬਾਜ਼ਾਂ ਦੇ ਸਕਾਟਲੈਂਡ ’ ਚ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ , ਜਿਸ ਨਾਲ ਖੇਡ ਜਗਤ ਵਿਚ ਚਰਚਾ ਛਿੜ ਗਈ ਹੈ । ਪਾਕਿਸਤਾਨ ਦਾ ਮੁੱਕੇਬਾਜ਼ ਕੁਦਰਤੁੱਲਾਹ ਟੀਮ ਦੇ ਹੋਟਲ ਤੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਪਰਤਿਆ ਅਤੇ ਪਾਕਿਸਤਾਨੀ ਦਲ ਨਾਲ ਆਪਣੇ ਦੇਸ਼ ਨਹੀਂ ਗਿਆ ।
ਗਲਾਸਗੋ , 5 ਅਗਸਤ ( ਹਰਜੀਤ ਸਿੰਘ ਦੁਸਾਂਝ ) – ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸਮਾਪਤੀ ਤੋਂ ਬਾਅਦ ਪਾਕਿਸਤਾਨ ਅਤੇ ਯੂਗਾਂਡਾ ਦੇ ਕੁੱਲ ਪੰਜ ਮੁੱਕੇਬਾਜ਼ਾਂ ਦੇ ਸਕਾਟਲੈਂਡ ’ ਚ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ , ਜਿਸ ਨਾਲ ਖੇਡ ਜਗਤ ਵਿਚ ਚਰਚਾ ਛਿੜ ਗਈ ਹੈ । ਪਾਕਿਸਤਾਨ ਦਾ ਮੁੱਕੇਬਾਜ਼ ਕੁਦਰਤੁੱਲਾਹ ਟੀਮ ਦੇ ਹੋਟਲ ਤੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਪਰਤਿਆ ਅਤੇ ਪਾਕਿਸਤਾਨੀ ਦਲ ਨਾਲ ਆਪਣੇ ਦੇਸ਼ ਨਹੀਂ ਗਿਆ । ਪਾਕਿਸਤਾਨ ਬਾਕਸਿੰਗ ਫੈਡਰੇਸ਼ਨ ਨੇ ਉਸ ਦੇ ਲਾਪਤਾ ਹੋਣ ਦੀ ਪੁਸ਼ਟੀ ਕਰਦਿਆਂ ਸਕਾਟਲੈਂਡ ਪੁਲਿਸ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਇਸੇ ਦੌਰਾਨ ਯੂਗਾਂਡਾ ਦੀ ਮੁੱਕੇਬਾਜ਼ੀ ਟੀਮ ਦੇ ਚਾਰ ਖਿਡਾਰੀ ਐਂਜਲ ਕਟੁਸ਼ਾਬੇ , ਨੂਹੁ ਬਾਟੇ , ਇਬ੍ਰਾਹਿਮ ਖੇਮਿਸ ਅਤੇ ਐਮਿਲੀ ਨਾਕਾਲੇਮਾ ਵੀ ਟੀਮ ਨਾਲ ਯੂਗਾਂਡਾ ਵਾਪਸ ਨਹੀਂ ਗਏ । ਯੂਗਾਂਡਾ ਦੇ ਖੇਡ ਮੰਤਰਾਲੇ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕਰਦਿਆਂ ਸਕਾਟਲੈਂਡ ਦੇ ਅਧਿਕਾਰੀਆਂ ਨਾਲ ਮਿਲ ਕੇ ਭਾਲ ਸ਼ੁਰੂ ਕਰ ਦਿੱਤੀ ਹੈ । ਰਿਪੋਰਟਾਂ ਅਨੁਸਾਰ ਲਾਪਤਾ ਹੋਏ ਮੁੱਕੇਬਾਜ਼ਾਂ ਵੱਲੋਂ ਬ੍ਰਿਟੇਨ ਵਿਚ ਸ਼ਰਨ ਮੰਗਣ ਦੀ ਯੋਜਨਾ ਬਣਾਈ ਜਾ ਰਹੀ ਹੈ । ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਵਿਚ ਮੁੱਕੇਬਾਜ਼ੀ ਲਈ ਬਿਹਤਰ ਸਿਖਲਾਈ ਸਹੂਲਤਾਂ , ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ ਅਤੇ ਕਰੀਅਰ ਦੇ ਵਧੀਆ ਮੌਕੇ ਉਪਲਬਧ ਹਨ । ਹਾਲਾਂਕਿ , ਇਸ ਸਬੰਧੀ ਨਾ ਤਾਂ ਕਿਸੇ ਖਿਡਾਰੀ ਨੇ ਜਨਤਕ ਤੌਰ ’ ਤੇ ਕੋਈ ਬਿਆਨ ਦਿੱਤਾ ਹੈ ਅਤੇ ਨਾ ਹੀ ਬ੍ਰਿਟਿਸ਼ ਅਧਿਕਾਰੀਆਂ ਨੇ ਸ਼ਰਨ ਸਬੰਧੀ ਕਿਸੇ ਦਾਅਵੇ ਦੀ ਅਧਿਕਾਰਕ ਪੁਸ਼ਟੀ ਕੀਤੀ ਹੈ ।