07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਨੀਸੀਅਸ ਜੂਨੀਅਰ ਤੇ ਰੀਅਲ ਮੈਡ੍ਰਿਡ 2032 ਤੱਕ ਇਕਰਾਰਨਾਮੇ ਨੂੰ ਵਧਾਉਣ ਲਈ ਸਹਿਮਤ ਹੋਏ

ਮੈਡ੍ਰਿਡ , 7 ਅਗਸਤ ( ਏਜੰਸੀ )- ਬ੍ਰਾਜ਼ੀਲੀਅਨ ਸਟਾਰ ਵਿਨੀਸੀਅਸ ਜੂਨੀਅਰ ਰੀਅਲ ਮੈਡ੍ਰਿਡ ਨਾਲ ਇਕਰਾਰਨਾਮੇ ਨੂੰ ਵਧਾਉਣ ਲਈ ਸਹਿਮਤ ਹੋ ਗਏ ਹਨ ਤੇ ਜੂਨ 2032 ਤੱਕ ਸਪੈਨਿਸ਼ ਕਲੱਬ ਨਾਲ ਰਹਿਣਗੇ । 26 ਸਾਲਾ ਵਿੰਗਰ ਆਪਣੇ ਮੌਜੂਦਾ ਇਕਰਾਰਨਾਮੇ ਦੇ ਆਖਰੀ ਸਾਲ ’ ਚ ਦਾਖਲ ਹੋ ਗਿਆ ਸੀ ਤੇ ਰਿਪੋਰਟਾਂ ਅਨੁਸਾਰ ਪ੍ਰੀਮੀਅਰ ਲੀਗ ਚੈਂਪੀਅਨ ਆਰਸਨਲ ਨੇ ਉਸ ਵਿਚ ਦਿਲਚਸਪੀ ਦਿਖਾਈ ਸੀ ।

Ad Position 21
No active advertisement
ਅਜੀਤ ਡੈਸਕ 08-08-2026
ਮੈਡ੍ਰਿਡ , 7 ਅਗਸਤ ( ਏਜੰਸੀ )- ਬ੍ਰਾਜ਼ੀਲੀਅਨ ਸਟਾਰ ਵਿਨੀਸੀਅਸ ਜੂਨੀਅਰ ਰੀਅਲ ਮੈਡ੍ਰਿਡ ਨਾਲ ਇਕਰਾਰਨਾਮੇ ਨੂੰ ਵਧਾਉਣ ਲਈ ਸਹਿਮਤ ਹੋ ਗਏ ਹਨ ਤੇ ਜੂਨ 2032 ਤੱਕ ਸਪੈਨਿਸ਼ ਕਲੱਬ ਨਾਲ ਰਹਿਣਗੇ । 26 ਸਾਲਾ ਵਿੰਗਰ ਆਪਣੇ ਮੌਜੂਦਾ ਇਕਰਾਰਨਾਮੇ ਦੇ ਆਖਰੀ ਸਾਲ ’ ਚ ਦਾਖਲ ਹੋ ਗਿਆ ਸੀ ਤੇ ਰਿਪੋਰਟਾਂ ਅਨੁਸਾਰ ਪ੍ਰੀਮੀਅਰ ਲੀਗ ਚੈਂਪੀਅਨ ਆਰਸਨਲ ਨੇ ਉਸ ਵਿਚ ਦਿਲਚਸਪੀ ਦਿਖਾਈ ਸੀ । 18 ਸਾਲ ਦੀ ਉਮਰ ਵਿਚ ਮੈਡ੍ਰਿਡ ਵਿੱਚ ਸ਼ਾਮਲ ਹੋਣ ਤੋਂ ਬਾਅਦ , ਵਿਨੀਸੀਅਸ ਨੇ 375 ਮੈਚਾਂ ’ ਚ 128 ਗੋਲ ਕੀਤੇ ਹਨ ਤੇ ਕਲੱਬ ਨੂੰ 14 ਖਿਤਾਬ ਜਿੱਤਣ ਵਿਚ ਮਦਦ ਕੀਤੀ ਹੈ , ਜਿਸ ਵਿੱਚ ਤਿੰਨ ਲਾ ਲੀਗਾ ਤਾਜ ਅਤੇ ਦੋ ਚੈਂਪੀਅਨਜ਼ ਲੀਗ ਟਰਾਫੀਆਂ ਸ਼ਾਮਲ ਹਨ । ਕਲੱਬ ਨੇ ਕਿਹਾ ਕਿ ਵਿਨੀਸੀਅਸ ਜੂਨੀਅਰ ਸਾਡੇ ਇਤਿਹਾਸ ਦੇ ਸਭ ਤੋਂ ਸਫਲ ਦੌਰਾਂ ਵਿਚੋਂ ਇਕ ਦੌਰਾਨ ਸਭ ਤੋਂ ਮਹੱਤਵਪੂਰਨ ਖਿਡਾਰੀਆਂ ਵਿਚੋਂ ਇਕ ਰਿਹਾ ਹੈ ।
Ad Position 22
No active advertisement
ਪਿਛਲੀ ਖ਼ਬਰ ਬਰਮਿੰਘਮ ਸਿਟੀ ਕੌਂਸਲ ਹਾਊਸ ਵਿਖੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਰਿਫਾਰਮ ਪਾਰਟੀ ਨੇ ਚੁੱਕੇ ਸਵਾਲ ਅਗਲੀ ਖ਼ਬਰ ਹਾਕੀ ਵਿਸ਼ਵ ਕੱਪ-2026 ’ਚ 28 ਸਾਲਾਂ ਬਾਅਦ ਕੋਈ ਭਾਰਤੀ ਅੰਪਾਇਰ ਨਹੀਂ
Ad Position 24