ਲੰਡਨ, 7 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫਾਰਮ ਪਾਰਟੀ ਨੇ ਬਰਮਿੰਘਮ ਸਿਟੀ ਕੌਂਸਲ ਦੇ ਆਗੂ ਨੂੰ ਪੱਤਰ ਲਿਖ ਕੇ ਕੌਂਸਲ ਹਾਊਸ ਦੇ ਬਾਹਰ ਵਿਕਟੋਰੀਆ ਸਕੁਐਰ ’ਚ 14 ਅਗਸਤ ਨੂੰ ਕਰਵਾਏ ਜਾਣ ਵਾਲੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਦੇ ਸਮਾਗਮ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਰਿਫਾਰਮ ਪਾਰਟੀ ਦੇ ਅਨੁਸਾਰ ਇਹ ਸਮਾਗਮ ‘ਸਪਿਰਿਟ ਆਫ ਪਾਕਿਸਤਾਨ ਫੈਸਟੀਵਲ’ ਦਾ ਹਿੱਸਾ ਹੈ, ਜਿਸ ਲਈ ਬਰਮਿੰਘਮ ਸਿਟੀ ਕੌਂਸਲ ਵੱਲੋਂ ਟੈਕਸਦਾਤਾਵਾਂ ਦੇ 30,000 ਪੌਂਡ ਦੀ ਗ੍ਰਾਂਟ ਦਿੱਤੀ ਗਈ ਹੈ। ਰਿਫਾਰਮ ਪਾਰਟੀ ਨੇ ਕਿਹਾ ਹੈ ਕਿ ਕੌਂਸਲ ਦੀਆਂ ਇਮਾਰਤਾਂ ਤੇ ਸੰਪਤੀ ਉੱਤੇ ਸਿਰਫ਼ ਯੂਨੀਅਨ ਫਲੈਗ, ਸੇਂਟ ਜਾਰਜ ਕਰਾਸ, ਸਸ਼ਸਤ੍ਰ ਬਲਾਂ ਨਾਲ ਸੰਬੰਧਤ ਝੰਡੇ ਤੇ ਬ੍ਰਮਿੰਘਮ ਦੇ ਅਧਿਕਾਰਤ ਨਾਗਰਿਕ ਝੰਡੇ ਹੀ ਲਹਿਰਾਏ ਜਾਣੇ ਚਾਹੀਦੇ ਹਨ। ਪਾਰਟੀ ਦਾ ਕਹਿਣਾ ਹੈ ਕਿ ਕਿਸੇ ਹੋਰ ਦੇਸ਼ ਦੀ ਆਜ਼ਾਦੀ ਦੇ ਜਸ਼ਨ ਜਾਂ ਉਸ ਦੇ ਰਾਸ਼ਟਰੀ ਝੰਡੇ ਨਾਲ ਸੰਬੰਧਤ ਸਮਾਗਮ ਕੌਂਸਲ ਦੀ ਸੰਪਤੀ ’ਤੇ ਨਹੀਂ ਕਰਵਾਏ ਜਾਣੇ ਚਾਹੀਦੇ। ਰਿਫਾਰਮ ਪਾਰਟੀ ਨੇ ਕੌਂਸਲ ਆਗੂ ਤੋਂ ਪੁੱਛਿਆ ਕਿ ਇਸ ਸਮਾਗਮ ਨੂੰ ਮਨਜ਼ੂਰੀ ਕਿਸ ਨੇ ਦਿੱਤੀ? ਕੌਂਸਲ ਦੀ ਕਿਹੜੀ ਨੀਤੀ ਅਧੀਨ ਵਿਦੇਸ਼ੀ ਰਾਸ਼ਟਰੀ ਝੰਡੇ ਨਾਲ ਸੰਬੰਧਤ ਸਮਾਗਮ ਕੌਂਸਲ ਦੀ ਸੰਪਤੀ ’ਤੇ ਕਰਵਾਏ ਜਾ ਸਕਦੇ ਹਨ? ਸਮਾਗਮ ਦੌਰਾਨ ਕਿਹੜੇ-ਕਿਹੜੇ ਝੰਡੇ ਲਹਿਰਾਏ ਜਾਣਗੇ? ‘ਸਪਿਰਿਟ ਆਫ ਪਾਕਿਸਤਾਨ ਫੈਸਟੀਵਲ’ ਲਈ 30,000 ਪੌਂਡ ਦੀ ਗ੍ਰਾਂਟ ਕਿਉਂ ਦਿੱਤੀ ਗਈ? ਇਹ ਸਮਾਗਮ ਕੌਂਸਲ ਦੀ ਝੰਡਾ ਲਹਿਰਾਉਣ ਸਬੰਧੀ ਪਿਛਲੀ ਨੀਤੀ ਅਤੇ ਭਾਈਚਾਰਕ ਸਦਭਾਵਨਾ ਬਾਰੇ ਦਿੱਤੇ ਗਏ ਬਿਆਨਾਂ ਨਾਲ ਕਿਵੇਂ ਮੇਲ ਖਾਂਦਾ ਹੈ? ਰਿਫਾਰਮ ਪਾਰਟੀ ਨੇ ਇਹ ਵੀ ਕਿਹਾ ਕਿ ਜਦੋਂ ਬਰਮਿੰਘਮ ਸਿਟੀ ਕੌਂਸਲ ਹਾਲੇ ਵੀ ਸਰਕਾਰੀ ਨਿਗਰਾਨੀ ਹੇਠ ਕੰਮ ਕਰ ਰਹੀ ਹੈ ਤੇ ਨਿਵਾਸੀਆਂ ਤੋਂ ਵੱਧ ਕੌਂਸਲ ਟੈਕਸ ਵਸੂਲਿਆ ਜਾ ਰਿਹਾ ਹੈ, ਜਦਕਿ ਸੇਵਾਵਾਂ ਘੱਟ ਮਿਲ ਰਹੀਆਂ ਹਨ, ਤਾਂ ਅਜਿਹੇ ਸਮਾਗਮ ਲਈ ਟੈਕਸਦਾਤਾਵਾਂ ਦੇ 30,000 ਪੌਂਡ ਖਰਚ ਕਰਨਾ ਉਚਿਤ ਨਹੀਂ ਹੈ।
ਬਰਮਿੰਘਮ ਸਿਟੀ ਕੌਂਸਲ ਹਾਊਸ ਵਿਖੇ ਪਾਕਿਸਤਾਨ ਦੇ ਆਜ਼ਾਦੀ ਦਿਵਸ ਸਮਾਗਮ ਨੂੰ ਲੈ ਕੇ ਰਿਫਾਰਮ ਪਾਰਟੀ ਨੇ ਚੁੱਕੇ ਸਵਾਲ
ਲੰਡਨ, 7 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਿਫਾਰਮ ਪਾਰਟੀ ਨੇ ਬਰਮਿੰਘਮ ਸਿਟੀ ਕੌਂਸਲ ਦੇ ਆਗੂ ਨੂੰ ਪੱਤਰ ਲਿਖ ਕੇ ਕੌਂਸਲ ਹਾਊਸ ਦੇ ਬਾਹਰ ਵਿਕਟੋਰੀਆ ਸਕੁਐਰ ’ਚ 14 ਅਗਸਤ ਨੂੰ ਕਰਵਾਏ ਜਾਣ ਵਾਲੇ ਪਾਕਿਸਤਾਨ ਦੇ
ਗੁਰਦਿਆਲ ਸਿੰਘ ਅਟਵਾਲ
08-08-2026