ਟੋਰਾਂਟੋ, 2 ਜਨਵਰੀ (ਸਤਪਾਲ ਸਿੰਘ ਜÏਹਲ)-ਨਵੇਂ ਸਾਲ ਦੀ ਆਮਦ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਅਸੀਂ ਇਕ ਖੁਲਦਿਲੀ ਵਾਲੇ ਤੇ ਇਕਜੁੱਟਤਾ ਨਾਲ ਇਕ ਦੂਸਰੇ ਦਾ ਖਿਆਲ ਰੱਖਣ ਵਾਲੇ ਮਜ਼ਬੂਤ ਰਾਸ਼ਟਰ ਦਾ ਹਿੱਸਾ ਹਾਂ | ਉਨ੍ਹਾਂ ਮੰਨਿਆ ਕਿ ਬੀਤੇ ਸਾਲ ਦÏਰਾਨ ਕੈਨੇਡਾ ਨੂੰ ਚੁਣÏਤੀਆਂ ਦਾ ਸਾਹਮਣਾ ਰਿਹਾ ਪਰ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ 2026 ਵੀ ਦੇਸ਼ ਵਾਸਤੇ (ਵੱਡੀਆਂ) ਚੁਣÏਤੀਆਂ ਭਰਪੂਰ ਹੀ ਰਹੇਗਾ | ਦੇਸ਼ 'ਚ ਮਹਿੰਗਾਈ, ਰਿਹਾਇਸ਼ ਦੀ ਤੰਗੀ, ਵੱਧ ਰਹੀ ਬੇਰੁਜ਼ਗਾਰੀ, ਖਰਚਿਆਂ ਦੇ ਮੁਕਾਬਲੇ 'ਚ ਘਟ ਰਹੀ ਕਮਾਈ, ਵੱਧ ਰਹੀ ਮੰਗਤਿਆਂ (ਫੂਡ ਬੈਂਕ ਨਿਰਭਰਤਾ) ਦੀ ਗਿਣਤੀ, ਇਲਾਜ ਲਈ ਹਸਪਤਾਲਾਂ 'ਚ ਉਡੀਕਦੇ ਮਰੀਜ਼ਾਂ ਦੀ ਲੰਬੀ ਇੰਤਜ਼ਾਰ, ਆਦਿਕ ਮਸਲਿਆਂ ਦੀ ਗੱਲ ਦੇਸ਼ ਭਰ 'ਚ ਆਮ ਤੇ ਲਗਾਤਾਰਤਾ ਨਾਲ ਸੁਣਨ ਨੂੰ ਮਿਲਦੀ ਰਹਿੰਦੀ ਹੈ | ਕੈਨੇਡਾ ਦੇ ਆਮ ਲੋਕਾਂ ਦੀਆਂ ਅਜਿਹੀਆਂ ਸਮੱਸਿਆਵਾਂ ਦਾ ਅਜੇ ਕਿਤੇ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ | ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਤੇ ਵੀਜਾ ਦੀਆਂ ਸਖਤੀਆਂ ਵੀ ਜਾਰੀ ਰਹਿਣਗੀਆਂ ਤੇ ਵਿਦੇਸ਼ੀਆਂ ਨੂੰ ਦੇਸ਼ ਵਿੱਚੋਂ ਕੱਢੇ ਜਾਣ ਦੀਆਂ ਕਾਰਵਾਈਆਂ 'ਚ ਤੇਜ਼ੀ ਬਣੀ ਰਹੇਗੀ | ਇਸੇ ਦÏਰਾਨ ਦੇਸ਼ ਦੀ ਏਕਤਾ ਤੇ ਅਖੰਡਤਾ ਬਣਾਈ ਰੱਖਣ ਲਈ ਵੀ ਚੁਣÏਤੀਆਂ ਸਿਰ ਚੁੱਕ ਰਹੀਆਂ ਹਨ | ਭਾਂਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨੀਂ ਦਿਨੀਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਖੁਲ੍ਹੇਆਮ ਬਿਆਨਬਾਜੀ ਬੰਦ ਕੀਤੀ ਹੋਈ ਹੈ ਪਰ ਅੰਦਰਖਾਤੇ ਉਨ੍ਹਾਂ ਨੇ ਇਸ ਬਾਰੇ ਆਪਣਾ ਵਿਚਾਰ ਬਦਲਿਆ ਨਹੀਂ ਹੈ | ਮਿਲ ਰਹੀ ਜਾਣਕਾਰੀ ਅਨੁਸਾਰ 2026 ਦੌਰਾਨ ਅਲਬਰਟਾ 'ਚ ਕੈਨੇਡਾ ਤੋਂ ਵੱਖ ਹੋ ਕੇ ਵੱਖਰਾ ਦੇਸ਼ ਬਣਾਉਣ ਬਾਰੇ ਜਨਮੱਤ ਕਰਵਾਏ ਜਾਣ ਦੀ ਚਰਚਾ ਹੋਰ ਜੋਰ ਫੜੇਗੀ ਕਿਉਂਕਿ ਓਥੋਂ ਦੀ ਮÏਜੂਦਾ ਸੂਬਾਈ ਸਰਕਾਰ ਵੀ ਕੈਨੇਡਾ ਤੋਂ ਵੱਖ ਹੋਣ ਦੀ ਸੁਰ ਦੀ ਵਿਰੋਧੀ ਨਹੀਂ ਹੈ | ਇਸੇ ਦੌਰਾਨ ਕਿਊਬਕ 'ਚ ਕੈਨੇਡਾ ਤੋਂ ਵੱਖ ਹੋਣ ਦੀ ਗੱਲ ਵੀ ਉੱਠਣੀ ਸ਼ੁਰੂ ਹੋਈ ਹੈ 1995 ਤੋਂ ਬਾਅਦ ਓਥੇ ਕੈਨੇਡਾ ਤੋਂ ਵੱਖ ਹੋਣ ਬਾਰੇ ਇਕ ਵਾਰ ਫਿਰ ਜਨਮੱਤ ਕਰਵਾਏ ਜਾਣ ਲਈ ਪਾਰਟੀ ਕਿਊਬਕੁਆ ਦੇ ਆਗੂ ਪਾਲ ਸੇਂਟ ਪੀਅਰ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ | ਅਜਿਹੇ 'ਚ ਕੈਨੇਡਾ ਸਰਕਾਰ ਨੂੰ ਪ੍ਰਾਂਤਕ ਸਰਕਾਰਾਂ ਨਾਲ ਸਹਿਯੋਗ ਵਧਾ ਕੇ ਆਪਣੇ ਆਪ ਨੂੰ ਅਸਰਦਾਰ ਸਰਕਾਰ ਹੋਣ ਦਾ ਸਬੂਤ ਦੇਣਾ ਪਵੇਗਾ | ਬੀਤੇ ਸਾਲ ਤੋਂ ਭਾਰਤ ਨਾਲ ਕੈਨੇਡਾ ਦੀ ਵੱਧ ਰਹੀ ਕੂਟਨੀਤਕ ਨੇੜਤਾ ਨੂੰ ਵੀ ਇਸੇ ਪਰਿਪੇਖ 'ਚ ਦੇਖਿਆ ਜਾ ਰਿਹਾ ਹੈ ਤੇ ਅਗਲੇ ਮਹੀਨਿਆਂ 'ਚ ਕਾਰਨੀ ਦੀ ਭਾਰਤ ਫੇਰੀ 'ਤੇ ਜਾਣ ਦੇ ਚਰਚੇ ਵੀ ਤੇਜ਼ ਹੁੰਦੇ ਜਾਣ ਦੀ ਸੰਭਾਵਨਾ ਹੈ |