19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਲੰਡਨ ਫਿਲਮ ਫੈਸਟੀਵਲ ਵਿਚ ਭਾਰਤੀ ਫਿਲਮ ‘ਪਾਕੀਜ਼ਾ’ ਨੇ ਮੁੜ ਜਿੱਤੇ ਦਰਸ਼ਕਾਂ ਦੇ ਦਿਲ

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਸਿਨੇਮਾ ਦੀ ਯਾਦਗਾਰੀ ਫਿਲਮ ‘ਪਾਕੀਜ਼ਾ’ ਨੇ 54 ਸਾਲਾਂ ਬਾਅਦ ਲੰਡਨ ਵਿਚ ਮੁੜ ਦਰਸ਼ਕਾਂ ਦੇ ਦਿਲ ਜਿੱਤ ਲਏ। ਪ੍ਰਸਿੱਧ ਫਿਲਮ ਨਿਰਦੇਸ਼ਕ ਕਮਾਲ ਅਮਰੋਹੀ ਦੀ 1972 ਵਿਚ ਬਣੀ ਇਸ ਫਿਲਮ ਦੇ 4ਕੇ ਤਕਨੀਕ ਨਾਲ ਮੁੜ ਬੀ.

Ad Position 21
No active advertisement
ਅਜੀਤ ਡੈਸਕ 20-10-2026
ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤੀ ਸਿਨੇਮਾ ਦੀ ਯਾਦਗਾਰੀ ਫਿਲਮ ‘ਪਾਕੀਜ਼ਾ’ ਨੇ 54 ਸਾਲਾਂ ਬਾਅਦ ਲੰਡਨ ਵਿਚ ਮੁੜ ਦਰਸ਼ਕਾਂ ਦੇ ਦਿਲ ਜਿੱਤ ਲਏ। ਪ੍ਰਸਿੱਧ ਫਿਲਮ ਨਿਰਦੇਸ਼ਕ ਕਮਾਲ ਅਮਰੋਹੀ ਦੀ 1972 ਵਿਚ ਬਣੀ ਇਸ ਫਿਲਮ ਦੇ 4ਕੇ ਤਕਨੀਕ ਨਾਲ ਮੁੜ ਬੀ.ਐੱਫ.ਆਈ. ਲੰਡਨ ਫਿਲਮ ਫੈਸਟੀਵਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਬੀ.ਐੱਫ.ਆਈ. ਆਈਮੈਕਸ ਸਿਨੇਮਾ ਵਿਖੇ ਕਰਵਾਏ ਇਸ ਵਿਸ਼ੇਸ਼ ਸ਼ੋਅ ਦੀਆਂ ਸਾਰੀਆਂ ਟਿਕਟਾਂ ਬੁਕਿੰਗ ਸ਼ੁਰੂ ਹੋਣ ਦੇ ਇਕ ਦਿਨ ਅੰਦਰ ਹੀ ਵਿਕ ਗਈਆਂ। ਫਿਲਮ ਹੈਰੀਟੇਜ ਫਾਊਂਡੇਸ਼ਨ (ਐੱਫ.ਐੱਚ.ਐੱਫ.) ਵੱਲੋਂ ਵਿਖਾਈ ਇਸ ਫਿਲਮ ਦੇ ਪ੍ਰਦਰਸ਼ਨ ਮੌਕੇ ਕਮਾਲ ਅਮਰੋਹੀ ਦੇ ਪੁੱਤਰ ਤਾਜਦਾਰ ਅਮਰੋਹੀ, ਧੀ ਰੁਖ਼ਸਾਰ ਅਮਰੋਹੀ ਅਤੇ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਿਵੇਂਦਰ ਸਿੰਘ ਡੂੰਗਰਪੁਰ ਪਹੁੰਚੇ। ਸਮਾਗਮ ਵਿਚ ਕਮਾਲ ਅਮਰੋਹੀ ਦੇ ਪੋਤਰੇ ਬਿਲਾਲ ਅਮਰੋਹੀ ਵੀ ਮੌਜੂਦ ਸਨ, ਜਿਨ੍ਹਾਂ ਨੇ ਫਿਲਮ ਦੀ ਮੁੜ ਬਹਾਲੀ ਲਈ ਫਿਲਮ ਹੈਰੀਟੇਜ ਫਾਊਂਡੇਸ਼ਨ ਨਾਲ ਨੇੜਿਓਂ ਕੰਮ ਕੀਤਾ। ਇਸ ਇਤਿਹਾਸਕ ਮੌਕੇ ਲਈ ਅਮਰੋਹੀ ਪਰਿਵਾਰ ਦੇ 14 ਮੈਂਬਰ ਵਿਸ਼ੇਸ਼ ਤੌਰ ’ਤੇ ਭਾਰਤ ਤੋਂ ਲੰਡਨ ਪਹੁੰਚੇ ਸਨ। ਇਸ ਮੌਕੇ ਤਾਜਦਾਰ ਅਮਰੋਹੀ ਨੇ ਭਾਵੁਕ ਹੁੰਦਿਆਂ ਫਿਲਮ ਦੀ ਖ਼ਰਾਬ ਹੋ ਰਹੀ ਮੂਲ ਨੈਗੇਟਿਵ ਦੀ ਤੁਲਨਾ ਪ੍ਰਸਿੱਧ ਅਦਾਕਾਰਾ ਮੀਨਾ ਕੁਮਾਰੀ ਦੇ ਆਖ਼ਰੀ ਦਿਨਾਂ ਨਾਲ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਛੋਟੀ ਅੰਮੀ ਮੀਨਾ ਕੁਮਾਰੀ ਆਪਣੇ ਦਿਹਾਂਤ ਤੋਂ ਪਹਿਲਾਂ ਕੋਮਾ ਵਿਚ ਸਨ। ਉਨ੍ਹਾਂ ਵਾਂਗ ‘ਪਾਕੀਜ਼ਾ’ ਦੀ ਨੈਗੇਟਿਵ ਵੀ ਕੋਮਾ ਵਿਚ ਸੀ, ਜਿਸ ਨੂੰ ਸ਼ਿਵੇਂਦਰ ਸਿੰਘ ਡੂੰਗਰਪੁਰ ਨੇ ਮੁੜ ਜ਼ਿੰਦਗੀ ਦਿੱਤੀ ਹੈ। ਅੱਜ ਮੈਂ ਬਹੁਤ ਭਾਵੁਕ ਹਾਂ। ਕਮਾਲ ਅਮਰੋਹੀ ਦੀ ਧੀ ਰੁਖ਼ਸਾਰ ਅਮਰੋਹੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ‘ਪਾਕੀਜ਼ਾ’ ਦੇ ਰੂਪ ਵਿਚ ਇੱਕ ਅਜਿਹਾ ਸ਼ਾਹਕਾਰ ਸਿਰਜਿਆ ਸੀ, ਜਿਸ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਫਿਲਮ ਨੂੰ ਮੁੜ ਬਹਾਲ ਕਰਨ ਲਈ ਸ਼ਿਵੇਂਦਰ ਸਿੰਘ ਡੂੰਗਰਪੁਰ ਦੀ ਮਿਹਨਤ ਅਤੇ ਸਮਰਪਣ ਦਾ ਵਿਸ਼ੇਸ਼ ਧੰਨਵਾਦ ਕੀਤਾ। ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ਇਸ ਫਿਲਮ ਨੂੰ ਲੰਡਨ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕਰਨ ਲਈ ਚੁਣਨ ਵਾਸਤੇ ਬੀ.ਐੱਫ.ਆਈ. ਦੀ ਅਰੀਕੇ ਓਕੇ ਅਤੇ ਜੂਲੀ ਪੀਅਰਸ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਰੋਸ ਪੱਤ... ਅਗਲੀ ਖ਼ਬਰ ਕਨੈਕਟੀਕਟ ’ ਚ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਿਕਰੀ ਦਾ ਪਰਦਾਫਾਸ਼ ਤਿੰਨ ਦੁਕਾਨਾਂ ’ਤੇ ਛਾਪੇ, ਚਾਰ ਗ੍ਰਿਫ਼ਤਾਰ
Ad Position 24