ਬਚਾਅ ਕਰਮਚਾਰੀ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ।
ਅਮਰੀਕਾ ’ ਚ ਟਰੱਕ ਦੀ ਟੱਕਰ ਨਾਲ ਬੱਚੇ ਸਮੇਤ 2 ਮੌਤਾਂ , 10 ਜ਼ਖ਼ਮੀ
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੇ ਕੰਸਾਸ ਸੂਬੇ ਵਿਚ ਬੱਚਿਆਂ ਦੇ ਫੁੱਟਬਾਲ ਮੈਚ ਦੌਰਾਨ ਇਕ ਟਰੱਕ ਲੋਕਾਂ ਵਿਚ ਜਾ ਵੜਿਆ। ਇਸ ਹਾਦਸੇ ਵਿਚ 6 ਸਾਲਾ ਬੱਚੇ ਅਤੇ 35 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ ਜ਼ਖ਼ਮੀ ਹੋ ਗਏ।
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੇ ਕੰਸਾਸ ਸੂਬੇ ਵਿਚ ਬੱਚਿਆਂ ਦੇ ਫੁੱਟਬਾਲ ਮੈਚ ਦੌਰਾਨ ਇਕ ਟਰੱਕ ਲੋਕਾਂ ਵਿਚ ਜਾ ਵੜਿਆ। ਇਸ ਹਾਦਸੇ ਵਿਚ 6 ਸਾਲਾ ਬੱਚੇ ਅਤੇ 35 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 10 ਹੋਰ ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਵਿਚੀਟਾ ਸ਼ਹਿਰ ਦੇ ਸਟ੍ਰਾਈਕਰ ਸਪੋਰਟਸ ਕੰਪਲੈਕਸ ਵਿਚ ਵਾਪਰੀ, ਜਿਥੇ ਪਰਿਵਾਰ ਆਪਣੇ ਬੱਚਿਆਂ ਦਾ ਮੈਚ ਦੇਖਣ ਪਹੁੰਚੇ ਹੋਏ ਸਨ। ਪੁਲਿਸ ਮੁਤਾਬਕ 34 ਸਾਲਾ ਔਰਤ ਟਰੱਕ ਚਲਾ ਰਹੀ ਸੀ, ਜੋ ਅਚਾਨਕ ਖੇਡ ਮੈਦਾਨ ਵਿਚ ਦਾਖ਼ਲ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਮ੍ਰਿਤਕਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜ਼ਖ਼ਮੀਆਂ ਵਿਚ ਪੰਜ ਬੱਚੇ ਅਤੇ ਪੰਜ ਬਾਲਗ ਸ਼ਾਮਿਲ ਹਨ। ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਅਨੁਸਾਰ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਾਂਚ ਵਿਚ ਪਤਾ ਲੱਗਾ ਹੈ ਕਿ ਟਰੱਕ ਚਲਾ ਰਹੀ ਔਰਤ ਦਾ ਆਪਣਾ ਬੱਚਾ ਵੀ ਉਸੇ ਕੰਪਲੈਕਸ ਵਿਚ ਫੁੱਟਬਾਲ ਖੇਡ ਰਿਹਾ ਸੀ। ਹਾਦਸੇ ਸਮੇਂ ਟਰੱਕ ਵਿਚ ਦੋ ਨਾਬਾਲਗ ਵੀ ਸਵਾਰ ਸਨ। ਪੁਲਿਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਚੀਟਾ ਦੀ ਮੇਅਰ ਲਿਲੀ ਵੂ ਨੇ ਘਟਨਾ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੱਚਿਆਂ ਦਾ ਮੈਚ ਦੇਖਣ ਆਏ ਪਰਿਵਾਰਾਂ ਲਈ ਇਹ ਦਿਨ ਇਕ ਵੱਡੀ ਤ੍ਰਾਸਦੀ ਬਣ ਗਿਆ।