19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨੇਤਨਯਾਹੂ ਮੁੜ ਪ੍ਰਧਾਨ ਮੰਤਰੀ ਨਾ ਬਣੇ ਤਾਂ ਈਰਾਨ ਨਾਲ ਅਮਰੀਕਾ ਨੂੰ ਇਕੱਲੇ ਨਜਿੱਠਣਾ ਪਵੇਗਾ - ਟਰੰਪ

ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੀਆਂ ਆਉਣ ਵਾਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਨੇਤਨਯਾਹੂ ਮੁੜ ਸੱਤਾ ਵਿਚ ਨਹੀਂ ਆਉਂਦੇ ਤਾਂ ਈਰਾਨ ਵਿਰੁੱਧ ਚੱਲ ਰਹੀ ਕਾਰਵਾਈ ਨੂੰ ਅਮਰੀਕਾ ਨੂੰ ਇਕੱਲੇ ਪੂਰਾ ਕਰਨਾ ਪੈ ਸਕਦਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਨੇਤਨਯਾਹੂ ਨੂੰ ਬਹਾਦਰ, ਮਜ਼ਬੂਤ ਅਤੇ ਸਮਝਦਾਰ ਆਗੂ ਦੱਸਿਆ।

Ad Position 21
No active advertisement
ਅਜੀਤ ਡੈਸਕ 20-10-2026
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੀਆਂ ਆਉਣ ਵਾਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਖੁੱਲ੍ਹ ਕੇ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਨੇਤਨਯਾਹੂ ਮੁੜ ਸੱਤਾ ਵਿਚ ਨਹੀਂ ਆਉਂਦੇ ਤਾਂ ਈਰਾਨ ਵਿਰੁੱਧ ਚੱਲ ਰਹੀ ਕਾਰਵਾਈ ਨੂੰ ਅਮਰੀਕਾ ਨੂੰ ਇਕੱਲੇ ਪੂਰਾ ਕਰਨਾ ਪੈ ਸਕਦਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ’ਚ ਨੇਤਨਯਾਹੂ ਨੂੰ ਬਹਾਦਰ, ਮਜ਼ਬੂਤ ਅਤੇ ਸਮਝਦਾਰ ਆਗੂ ਦੱਸਿਆ। ਉਨ੍ਹਾਂ ਕਿਹਾ ਕਿ ਜੰਗ ਤੇ ਸਿਆਸੀ ਵਿਰੋਧ ਦੇ ਬਾਵਜੂਦ ਨੇਤਨਯਾਹੂ ਨੇ ਹਿੰਮਤ ਨਹੀਂ ਹਾਰੀ। ਟਰੰਪ ਮੁਤਾਬਕ ਈਰਾਨ ਦੇ ਪ੍ਰਮਾਣੂ ਖ਼ਤਰੇ ਨਾਲ ਨਜਿੱਠਣ ਲਈ ਅਮਰੀਕਾ ਨੂੰ ਇਜ਼ਰਾਈਲ ਵਿਚ ਇਕ ਭਰੋਸੇਯੋਗ ਸਾਥੀ ਦੀ ਲੋੜ ਹੈ। ਉਨ੍ਹਾਂ ਈਰਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਆਪਣਾ ਰਵੱਈਆ ਜਲਦੀ ਨਾ ਬਦਲਿਆ ਤਾਂ ਦੋਵੇਂ ਦੇਸ਼ ਮਿਲ ਕੇ ਆਪਣੀ ਕਾਰਵਾਈ ਪੂਰੀ ਕਰਨਗੇ। ਟਰੰਪ ਨੇ ਇਜ਼ਰਾਈਲੀ ਵੋਟਰਾਂ ਨੂੰ ਨੇਤਨਯਾਹੂ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮੁਸ਼ਕਿਲ ਸਮੇਂ ਵਿਚ ਭਰੋਸਾ ਕਰਨ ਯੋਗ ਆਗੂ ਹਨ। ਇਜ਼ਰਾਈਲ ਵਿਚ 27 ਅਕਤੂਬਰ ਨੂੰ ਸੰਸਦੀ ਚੋਣਾਂ ਹੋਣੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਨੂੰ 27 ਦੀਆਂ ਚੋਣਾਂ ’ ਚ ਪੰਜਾਬੀ ਸਹਿਯੋਗ ਦੇਣ - ਕੁਲਵੰਤ ਸਿੰਘ ਖਹਿਰਾ ਅਗਲੀ ਖ਼ਬਰ ਮੈਸਾਚੂਸੇਟਸ ’ ਚ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਹੇਠ ਉਮੀਦਵਾਰ ਗ੍ਰਿਫ਼ਤਾਰ, ਚੋਣ...
Ad Position 24