ਸਰੀ ਅਤੇ ਵ੍ਹਾਈਟ ਰੌਕ ਦੇ ਸਕੂਲ ਟਰੱਸਟੀਆਂ ਦੀ ਚੋਣ ਮੁਕੰਮਲ
ਵੈਨਕੂਵਰ, 18 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਵਿਚ 17 ਅਕਤੂਬਰ ਨੂੰ ਹੋਈਆਂ ਨਗਰ ਕੌਂਸਲ ਅਤੇ ਸਕੂਲ ਬੋਰਡ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਰੀ ਅਤੇ ਵ੍ਹਾਈਟ ਰੌਕ ਦੇ ਸਕੂਲ ਟਰੱਸਟੀਆਂ ਦੀਆਂ ਸਾਰੀਆਂ 7 ਸੀਟਾਂ ਭਰ ਗਈਆਂ ਹਨ। ਇਨ੍ਹਾਂ ਵਿਚੋਂ 6 ਸੀਟਾਂ ਸਰੀ ਅਤੇ ਇਕ ਸੀਟ ਵ੍ਹਾਈਟ ਰੌਕ ਨਾਲ ਸੰਬੰਧਤ ਹੈ।
ਵੈਨਕੂਵਰ, 18 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਵਿਚ 17 ਅਕਤੂਬਰ ਨੂੰ ਹੋਈਆਂ ਨਗਰ ਕੌਂਸਲ ਅਤੇ ਸਕੂਲ ਬੋਰਡ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਰੀ ਅਤੇ ਵ੍ਹਾਈਟ ਰੌਕ ਦੇ ਸਕੂਲ ਟਰੱਸਟੀਆਂ ਦੀਆਂ ਸਾਰੀਆਂ 7 ਸੀਟਾਂ ਭਰ ਗਈਆਂ ਹਨ। ਇਨ੍ਹਾਂ ਵਿਚੋਂ 6 ਸੀਟਾਂ ਸਰੀ ਅਤੇ ਇਕ ਸੀਟ ਵ੍ਹਾਈਟ ਰੌਕ ਨਾਲ ਸੰਬੰਧਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੁਣੇ ਗਏ ਸਕੂਲ ਟਰੱਸਟੀਆਂ ਵਿਚ ਲੌਰੀ ਲਾਰਸਨ, ਗੈਰੀ ਥਿੰਦ, ਟੈਰੀ ਐਲਨ, ਲੌਰਾ ਲਟਾਨਜ਼ੀਓ, ਸ਼ੌਨ ਵਿਲਸਨ, ਬੌਬ ਹੋਮਜ਼ ਅਤੇ ਡਾ. ਮਿਸ਼ੇਲ ਸੇਨੀਜ਼ਾ ਸ਼ਾਮਿਲ ਹਨ। ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਗੈਰੀ ਥਿੰਦ ਦਾ ਨਾਂਅ ਵੀ ਜੇਤੂ ਉਮੀਦਵਾਰਾਂ ਵਿਚ ਸ਼ਾਮਿਲ ਹੋਣ ਕਾਰਨ ਪੰਜਾਬੀ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ 24 ਅਕਤੂਬਰ ਨੂੰ ਹੋਣ ਜਾ ਰਹੀਆਂ ਸੁਬਾਈ ਚੋਣਾਂ ‘ਚ ਪੰਜਾਬੀ ਮੂਲ ਦੇ ਨੌਜਵਾਨ ਗੈਰੀ ਥਿੰਦ ਕੰਸਰਵੇਟਿਵ ਪਾਰਟੀ ਵਲੋਂ ਸਰੀ ਗਿਲਫਰਡ ਹਲਕੇ ਤੋਂ ਵਿਧਾਇਕ ਦੀ ਚੋਣ ਵੀ ਲੜ ਰਹੇ ਹਨ। ਸਕੂਲ ਟਰੱਸਟੀਆਂ ਦੀ ਮੁੱਖ ਜ਼ਿੰਮੇਵਾਰੀ ਸਰਕਾਰੀ ਸਕੂਲਾਂ ਦੇ ਪ੍ਰਬੰਧ, ਵਿਦਿਅਕ ਨੀਤੀਆਂ, ਬਜਟ, ਸਕੂਲੀ ਸਹੂਲਤਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਸਬੰਧੀ ਫ਼ੈਸਲੇ ਲੈਣਾ ਹੁੰਦੀ ਹੈ।