19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ਼੍ਰੋਮਣੀ ਅਕਾਲੀ ਦਲ ( ਬ ) ਨੂੰ 27 ਦੀਆਂ ਚੋਣਾਂ ’ ਚ ਪੰਜਾਬੀ ਸਹਿਯੋਗ ਦੇਣ - ਕੁਲਵੰਤ ਸਿੰਘ ਖਹਿਰਾ

ਸਾਨ ਫਰਾਂਸਿਸਕੋ, 19 ਅਕਤੂਬਰ (ਐਸ ਅਸ਼ੋਕ ਭੌਰਾ)-ਸ਼੍ਰੋਮਣੀ ਅਕਾਲੀ ਦਲ ਅਮਰੀਕਾ ਇਕਾਈ ਦੇ ਪ੍ਰਧਾਨ ਕੁਲਵੰਤ ਸਿੰਘ ਖਹਿਰਾ ਨੇ ਕਿਹਾ ਕਿ ਸਿਰਫ ਅਕਾਲੀ ਪਾਰਟੀ ਹੀ ਹੈ ਜੋ ਪੰਜਾਬ ,ਪੰਜਾਬੀਅਤ ਅਤੇ ਸਿੱਖ ਵਿਰਸੇ ਲਈ ਪਹਿਰੇਦਾਰ ਬਣ ਸਕਦੀ ਹੈ ਤੇ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ। ਇਸੇ ਕਰਕੇ ਪੰਜਾਬ ਦੇ ਭਲੇ ਲਈ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣਾ ਬਹੁਤ ਜਰੂਰੀ ਹੈ, ਕਿਉਂਕਿ ਕਰੀਬ ਸਵਾ ਸੌ ਸਾਲ ਪੁਰਾਣੀ ਇਸ ਪਾਰਟੀ ਨੇ ਜਿੱਥੇ ਪੰਜਾਬ ਦੇ ਭਲੇ , ਸਮੂਹਿਕ ਵਿਕਾਸ ਲਈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅੱਗੇ ਹੋ ਕੇ ਕੰਮ ਕੀਤਾ ਹੈ, ਉੱਥੇ ਪੰਜਾਬ ਵਿਚ ਸੜਕਾਂ ਤੋਂ ਲੈ ਕੇ ਮੰਡੀਆਂ ਤੱਕ ,ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਤੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਜਿਹੜਾ ਵਿਕਾਸ ਦਾ ਇਨਕਲਾਬ ਲਿਆਂਦਾ ਹੈ ਉਸ ਦਾ ਸਿਹਰਾ ਅਸਲ ’ਚ ਸ.

Ad Position 21
No active advertisement
ਅਜੀਤ ਡੈਸਕ 20-10-2026
ਸਾਨ ਫਰਾਂਸਿਸਕੋ, 19 ਅਕਤੂਬਰ (ਐਸ ਅਸ਼ੋਕ ਭੌਰਾ)-ਸ਼੍ਰੋਮਣੀ ਅਕਾਲੀ ਦਲ ਅਮਰੀਕਾ ਇਕਾਈ ਦੇ ਪ੍ਰਧਾਨ ਕੁਲਵੰਤ ਸਿੰਘ ਖਹਿਰਾ ਨੇ ਕਿਹਾ ਕਿ ਸਿਰਫ ਅਕਾਲੀ ਪਾਰਟੀ ਹੀ ਹੈ ਜੋ ਪੰਜਾਬ ,ਪੰਜਾਬੀਅਤ ਅਤੇ ਸਿੱਖ ਵਿਰਸੇ ਲਈ ਪਹਿਰੇਦਾਰ ਬਣ ਸਕਦੀ ਹੈ ਤੇ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ। ਇਸੇ ਕਰਕੇ ਪੰਜਾਬ ਦੇ ਭਲੇ ਲਈ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣਾ ਬਹੁਤ ਜਰੂਰੀ ਹੈ, ਕਿਉਂਕਿ ਕਰੀਬ ਸਵਾ ਸੌ ਸਾਲ ਪੁਰਾਣੀ ਇਸ ਪਾਰਟੀ ਨੇ ਜਿੱਥੇ ਪੰਜਾਬ ਦੇ ਭਲੇ , ਸਮੂਹਿਕ ਵਿਕਾਸ ਲਈ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅੱਗੇ ਹੋ ਕੇ ਕੰਮ ਕੀਤਾ ਹੈ, ਉੱਥੇ ਪੰਜਾਬ ਵਿਚ ਸੜਕਾਂ ਤੋਂ ਲੈ ਕੇ ਮੰਡੀਆਂ ਤੱਕ ,ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਤੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਜਿਹੜਾ ਵਿਕਾਸ ਦਾ ਇਨਕਲਾਬ ਲਿਆਂਦਾ ਹੈ ਉਸ ਦਾ ਸਿਹਰਾ ਅਸਲ ’ਚ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ ਰਹੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭਲੇ ਤੇ ਵਿਕਾਸ ਲਈ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ।
Ad Position 22
No active advertisement
ਪਿਛਲੀ ਖ਼ਬਰ ਬਚਾਅ ਕਰਮਚਾਰੀ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਹੋਏ। ਅਮਰੀਕਾ ’ ਚ ਟਰੱਕ ਦੀ ਟੱਕਰ ਨਾਲ ਬੱਚੇ ਸਮੇਤ 2 ਮੌਤਾਂ , 10... ਅਗਲੀ ਖ਼ਬਰ ਨੇਤਨਯਾਹੂ ਮੁੜ ਪ੍ਰਧਾਨ ਮੰਤਰੀ ਨਾ ਬਣੇ ਤਾਂ ਈਰਾਨ ਨਾਲ ਅਮਰੀਕਾ ਨੂੰ ਇਕੱਲੇ ਨਜਿੱਠਣਾ ਪਵੇਗਾ - ਟਰੰਪ
Ad Position 24