17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

2027 ਤੱਕ ਮੈਂ ਹੀ ਪ੍ਰਧਾਨ ਮੰਤਰੀ ਰਹਾਂਗਾ-ਕੀਰ ਸਟਾਰਮਰ

Ad Position 21
No active advertisement
ਅਜੀਤ ਡੈਸਕ 05-01-2026
ਲੰਡਨ, 4 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਆਪਣੀ ਲੀਡਰਸ਼ਿਪ ਬਾਰੇ ਚਿੰਤਾਵਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਹੀ ਪ੍ਰਧਾਨ ਮੰਤਰੀ ਰਹਿਣਗੇ ਤੇ ਉਨ੍ਹਾਂ ਦੀ ਕੁਰਸੀ ਨੂੰ ਕੋਈ ਖ਼ਤਰਾ ਨਹੀਂ ਹੈ | ਬੀ.ਬੀ.ਸੀ. ਦੇ 'ਸੰਡੇ ਵਿਦ ਲੌਰਾ ਕੁਏਨਸਬਰਗ' ਨਾਲ ਲੰਡਨ 'ਚ ਹੋਈ ਇਕ ਵਿਸ਼ੇਸ਼ ਇੰਟਰਵਿਊ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਈ 'ਚ ਸਕਾਟਲੈਂਡ, ਵੇਲਜ਼ ਤੇ ਇੰਗਲੈਂਡ 'ਚ ਹੋਣ ਵਾਲੀਆਂ ਚੋਣਾਂ ਉਨ੍ਹਾਂ ਦੀ ਸਰਕਾਰ ਲਈ 'ਜਨਮਤ' ਨਹੀਂ ਹਨ ਪਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਰ ਕੀਰ ਲਈ 2025 ਇਕ ਮੁਸ਼ਕਲ ਸਾਲ ਰਿਹਾ ਹੈ ਧੀਮਾ ਆਰਥਿਕ ਵਿਕਾਸ, ਮਾੜੇ ਸਰਵੇਖਣ ਤੇ ਅਟਕਲਾਂ ਨਾਲ ਜੂਝ ਰਹੇ ਸਰ ਸਟਾਰਮਰ ਨੂੰ ਲੀਡਰਸ਼ਿਪ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜਦਕਿ ਪ੍ਰਧਾਨ ਮੰਤਰੀ 2026 'ਚ ਲੋਕਾਂ ਨੂੰ ਆਪਣੇ ਜੀਵਨ 'ਚ 'ਸਕਾਰਾਤਮਕ ਤਬਦੀਲੀ' ਮਹਿਸੂਸ ਕਰਨ ਦਾ ਦਾਅਵਾ ਕਰ ਰਹੇ ਹਨ | ਸਰ ਕੀਰ ਨੇ ਕਿਹਾ ਕਿ 'ਮੈਨੂੰ 2024 'ਚ ਦੇਸ਼ ਨੂੰ ਬਦਲਣ ਲਈ ਪੰਜ ਸਾਲਾਂ ਦੇ ਫ਼ਤਵੇ ਨਾਲ ਚੁਣਿਆ ਗਿਆ ਸੀ, ਮੈਂ ਲੋਕਾਂ ਦਾ ਭਰੋਸਾ ਟੁੱਟਣ ਨਹੀਂ ਦੇਵਾਂਗਾ | ਮੈਂ ਜਾਣਦਾ ਹਾਂ ਕਿ ਅਗਲੀਆਂ ਚੋਣਾਂ 'ਚ ਨਿਰਣਾ ਕੀਤਾ ਜਾਵੇਗਾ ਕਿ ਕੀ ਮੈਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ |' ਉਹਨਾਂ ਮੰਨਿਆ ਕਿ ਦੇਸ਼ ਭਰ ਦੇ ਪਰਿਵਾਰ ਅਜੇ ਵੀ ਰਹਿਣ-ਸਹਿਣ ਲੋੜੀਂਦੀਆਂ ਚੀਜ਼ਾਂ ਦੇ ਖ਼ਰਚਿਆਂ ਲਈ ਚਿੰਤਤ ਹਨ | ਲੋਕਾਂ ਦੇ ਜੀਵਨ ਬਿਹਤਰ ਬਣਾਉਣ ਲਈ ਸਾਡੀ ਲੜਾਈ 'ਚ ਕੋਈ ਢਿੱਲ ਨਹੀਂ ਹੋਵੇਗੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਅਧੀਨ ਅਸੀਂ ਬਹੁਤ ਕੁਝ ਵੇਖਿਆ ਕਟੌਤੀਆਂ, ਤਬਦੀਲੀਆਂ, ਲੀਡਰਸ਼ਿਪ ਬਦਲੀਆਂ ਆਦਿ ਕਾਰਨਾਂ ਕਰਕੇ ਲੋਕਾਂ ਨੇ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ |
Ad Position 22
No active advertisement
ਪਿਛਲੀ ਖ਼ਬਰ ਗਾਖਲ ਭਰਾਵਾਂ ਦਾ ਧਾਰਮਿਕ ਸੇਵਾਵਾਂ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਲਈ ਸਨਮਾਨ <br/> ਅਗਲੀ ਖ਼ਬਰ ਭਾਰਤ 2036 ਉਲੰਪਿਕ ਦੀ ਮੇਜ਼ਬਾਨੀ ਲਈ ਸਰਗਰਮੀ ਨਾਲ ਕਰ ਰਿਹਾ ਤਿਆਰੀ-ਮੋਦੀ <br/>
Ad Position 24