ਸਾਨ ਫਰਾਂਸਿਸਕੋ, 4 ਜਨਵਰੀ (ਐਸ. ਅਸ਼ੋਕ ਭੌਰਾ)-ਗੁਰਦੁਆਰਾ ਸਾਹਿਬ ਸਨਹੋਜੇ ਵਿਖੇ ਸਮਾਜ ਭਲਾਈ ਕਾਰਜਾਂ ਤੇ ਆਪਣੇ ਦਸਵੰਧ ਚੋਂ ਗੁਰੂ ਸੇਵਾ 'ਚ ਲਗਾਉਣ ਵਾਲੇ ਗਾਖਲ ਪਰਿਵਾਰ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਮਾਣ ਸਨਮਾਨ ਦਿੱਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਗਾਖਲ ਪਰਿਵਾਰ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਪਿਛਲੇ ਕਰੀਬ 25 ਸਾਲਾਂ ਤੋਂ ਹਰ ਸਾਲ ਜਨਵਰੀ ਦੇ ਪਹਿਲੇ ਦਿਨ ਗੁਰਦੁਆਰਾ ਸਨੈਹੋਜੇ ਵਿਖੇ ਛੋਲੇ ਪੂਰੀਆਂ ਦੇ ਲੰਗਰ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਇਸ ਵਾਰ ਵੀ ਇਸ ਪਰਿਵਾਰ ਨੇ ਨਵੇਂ ਵਰ੍ਹੇ 'ਤੇ ਇਹ ਸੇਵਾ ਨਿਮਰਤਾ ਸਹਿਤ ਨਿਭਾਈ | ਇਸ ਸਨਮਾਨ ਮੌਕੇ ਬੋਲਦਿਆਂ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹਨਾਂ 'ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਉਹ ਇਸੇ ਹੀ ਕਿਰਪਾ ਨਾਲ ਅਜਿਹੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ | ਇਸ ਮੌਕੇ ਗੁਰੂਘਰ ਦੇ ਮੁੱਖ ਸੇਵਾਦਾਰ ਬੌਬ ਢਿੱਲੋਂ, ਪ੍ਰੀਤਮ ਸਿੰਘ ਗਰੇਵਾਲ, ਸੁਖਦੇਵ ਸਿੰਘ ਬੈਨੀਵਾਲ ਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ |