17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਭਾਰਤ 2036 ਉਲੰਪਿਕ ਦੀ ਮੇਜ਼ਬਾਨੀ ਲਈ ਸਰਗਰਮੀ ਨਾਲ ਕਰ ਰਿਹਾ ਤਿਆਰੀ-ਮੋਦੀ <br/>

Ad Position 21
No active advertisement
ਅਜੀਤ ਡੈਸਕ 05-01-2026

ਵਾਰਾਣਸੀ (ਯੂ.ਪੀ.), 4 ਜਨਵਰੀ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਢੇ 11 ਸਾਲਾਂ 'ਚ ਸਰਕਾਰ ਨੇ ਦੇਸ਼ 'ਚ ਖੇਡਾਂ ਦੇ ਖੇਤਰ 'ਚ ਵਿਆਪਕ ਬਦਲਾਅ ਲਿਆਂਦੇ ਹਨ, 20 ਤੋਂ ਵੱਧ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦਾ ਆਯੋਜਨ ਕੀਤਾ ਹੈ, ਤੇ ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ 'ਪੂਰੀ ਤਾਕਤ ਨਾਲ' ਤਿਆਰੀ ਵੀ ਕਰ ਰਿਹਾ ਹੈ | ਅੱਜ ਵਾਰਾਣਸੀ 'ਚ ਸ਼ੁਰੂ ਹੋਈ 72ਵੀਂ ਸੀਨੀਅਰ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦੇ ਉਦਘਾਟਨ ਸਮਾਰੋਹ 'ਚ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਸ਼ਾਮਿਲ ਹੁੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ 'ਚ ਫੀਫਾ ਅੰਡਰ-17 ਵਿਸ਼ਵ ਕੱਪ ਤੇ ਹਾਕੀ ਵਿਸ਼ਵ ਕੱਪ ਸਮੇਤ 20 ਤੋਂ ਵੱਧ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਕਈ ਸ਼ਹਿਰਾਂ 'ਚ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ 2030 ਰਾਸ਼ਟਰਮੰਡਲ ਖੇਡਾਂ ਵੀ ਭਾਰਤ 'ਚ ਹੋਣ ਜਾ ਰਹੀਆਂ ਹਨ | ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਵੀ ਪੂਰੀ ਤਾਕਤ ਨਾਲ ਤਿਆਰੀ ਕਰ ਰਿਹਾ ਹੈ | ਇਸ ਪਿੱਛੇ ਕੋਸ਼ਿਸ਼ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਣ ਦੇ ਮੌਕੇ ਪ੍ਰਦਾਨ ਕਰਨਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ 'ਸੁਧਾਰ ਐਕਸਪ੍ਰੈਸ' ਦੀ ਸਵਾਰੀ ਕਰ ਰਿਹਾ ਹੈ | ਦੇਸ਼ ਦੇ ਹਰ ਖੇਤਰ, ਵਿਕਾਸ ਦੀ ਹਰ ਪਰਿਭਾਸ਼ਾ ਨੂੰ ਇਸ 'ਸੁਧਾਰ ਐਕਸਪ੍ਰੈਸ' ਨਾਲ ਜੋੜਿਆ ਜਾ ਰਿਹਾ ਹੈ ਤੇ ਖੇਡਾਂ ਦੀ ਪਰਿਭਾਸ਼ਾ ਵੀ ਉਨ੍ਹਾਂ 'ਚੋਂ ਇਕ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਡਾਂ ਦੇ ਖੇਤਰ 'ਚ ਵੀ ਵਿਆਪਕ ਸੁਧਾਰ ਕੀਤੇ ਹਨ | ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਤੇ ਖੇਲੋ ਇੰਡੀਆ ਨੀਤੀ 2025 ਇਸ ਤਰ੍ਹਾਂ ਦੀਆਂ ਵਿਵਸਥਾਵਾਂ ਅਸਲ ਪ੍ਰਤਿਭਾ ਨੂੰ ਮੌਕੇ ਪ੍ਰਦਾਨ ਕਰਨਗੀਆਂ, ਖੇਡ ਸੰਗਠਨਾਂ ਨਾਲ ਸੰਪਰਕ ਵਧਾਉਣਗੀਆਂ ਤੇ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਤੇ ਸਿੱਖਿਆ ਦੋਵਾਂ 'ਚ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਨਗੀਆਂ | ਇਕ ਪਾਸੇ, ਅਸੀਂ ਵਧੀਆ ਬੁਨਿਆਦੀ ਢਾਂਚਾ ਤੇ ਫੰਡਿੰਗ ਵਿਧੀਆਂ ਬਣਾ ਰਹੇ ਹਾਂ, ਨਾਲ ਹੀ ਨੌਜਵਾਨਾਂ ਨੂੰ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਲਈ ਵੀ ਕੰਮ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਅਸੀਂ ਤਰੱਕੀ ਕਰ ਰਹੇ ਹਾਂ ਕਿਉਂਕਿ ਦੇਸ਼ ਦਾ ਹਰ ਵਿਅਕਤੀ, ਹਰ ਵਰਗ, ਸਮੂਹਿਕ ਚੇਤਨਾ ਤੇ 'ਇੰਡੀਆ ਫਸਟ' ਦੀ ਭਾਵਨਾ ਨਾਲ ਦੇਸ਼ ਲਈ ਕੰਮ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ 2027 ਤੱਕ ਮੈਂ ਹੀ ਪ੍ਰਧਾਨ ਮੰਤਰੀ ਰਹਾਂਗਾ-ਕੀਰ ਸਟਾਰਮਰ ਅਗਲੀ ਖ਼ਬਰ ਰੂਟ ਤੇ ਬਰੂਕ ਨੇ ਲਗਾਏ ਅਰਧ ਸੈਂਕੜੇ <br/> -ਐਸ਼ੇਜ਼ ਲੜੀ- ਇੰਗਲੈਂਡ ਨੇ ਤਿੰਨ ਵਿਕਟਾਂ 'ਤੇ 211 ਦੌੜਾਂ ਬਣਾਈਆਂ...
Ad Position 24