ਸਿਡਨੀ, 4 ਜਨਵਰੀ (ਏਜੰਸੀ)-ਜੋ ਰੂਟ ਤੇ ਹੈਰੀ ਬਰੂਕ ਨੇ 154 ਦÏੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਜਿਸ ਨਾਲ ਇੰਗਲੈਂਡ ਨੂੰ ਐਤਵਾਰ ਨੂੰ ਆਸਟ੍ਰੇਲੀਆ ਵਿਰੁੱਧ 5ਵੇਂ ਤੇ ਆਖਰੀ ਐਸ਼ੇਜ਼ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਖਰਾਬ ਰÏਸ਼ਨੀ ਕਾਰਨ ਖੇਡ ਰੋਕਣ ਤੋਂ ਪਹਿਲਾਂ ਤਿੰਨ ਵਿਕਟਾਂ 'ਤੇ 211 ਦÏੜਾਂ ਤੱਕ ਪਹੁੰਚਣ ਵਿਚ ਮਦਦ ਮਿਲੀ | ਮੈਚ 'ਚ ਬੌਂਡੀ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਮੈਦਾਨ 'ਤੇ ਸ਼ਰਧਾਂਜਲੀ ਦਿੱਤੀ ਗਈ | ਰੂਟ (72 ਨਾਬਾਦ) ਤੇ ਬਰੂਕ (78 ਨਾਬਾਦ) ਇਕੱਠੇ ਹੋਏ ਜਦੋਂ ਇੰਗਲੈਂਡ ਨੇ 57 ਦÏੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ | ਰੂਟ ਤੇ ਬਰੂਕ ਵਿਚਕਾਰ ਇਹ ਸਾਂਝੇਦਾਰੀ ਮÏਜੂਦਾ ਲੜੀ 'ਚ ਮਹਿਮਾਨ ਟੀਮ ਵਲੋਂ ਸਭ ਤੋਂ ਵਧੀਆ ਹੈ | ਖਰਾਬ ਰÏਸ਼ਨੀ ਤੇ ਮੀਂਹ ਕਾਰਨ ਚਾਹ ਤੋਂ ਠੀਕ ਪਹਿਲਾਂ ਖੇਡ ਰੋਕ ਦਿੱਤੀ ਗਈ ਸੀ ਤੇ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ | ਰੂਟ ਤੇ ਬਰੂਕ ਦੋਵਾਂ ਨੇ ਉਸੇ ਓਵਰ ਵਿਚ ਆਪਣੇ ਅਰਧ ਸੈਂਕੜੇ ਪੂਰੇ ਕੀਤੇ ਜਿਸ 'ਚ ਉਨ੍ਹਾਂ ਦੀ ਸੈਂਕੜਾ ਸਾਂਝੇਦਾਰੀ ਪੂਰੀ ਹੋਈ ਸੀ | ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਪਿੱਚ ਤੋਂ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ, ਜਿਸ ਕਾਰਨ ਇੰਗਲੈਂਡ ਨੂੰ ਇਸ ਜੋੜੀ ਦਾ ਸਾਥ ਮਿਲ ਗਿਆ | ਰੂਟ ਨੇ 65 ਗੇਂਦਾਂ 'ਤੇ ਆਪਣਾ 67ਵਾਂ ਅਰਧ ਸੈਂਕੜਾ ਪੂਰਾ ਕੀਤਾ, ਜਦੋਂ ਕਿ ਬਰੂਕ ਨੇ 63 ਗੇਂਦਾਂ 'ਤੇ ਆਪਣਾ 15ਵਾਂ ਅਰਧ ਸੈਂਕੜਾ ਪੂਰਾ ਕੀਤਾ | ਸਵੇਰ ਦੇ ਸੈਸ਼ਨ 'ਚ ਇੰਗਲੈਂਡ ਨੇ ਲਗਾਤਾਰ 3 ਵਿਕਟਾਂ ਗੁਆ ਦਿੱਤੀਆਂ | ਬੇਨ ਡਕੇਟ ਤੇ ਜ਼ੈਕ ਕ੍ਰੌਲੀ ਬਹੁਤ ਜਲਦ ਆਪਣੀ ਵਿਕਟ ਗਵਾ ਬੈਠੈ | ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਪਹਿਲਾਂ ਹੀ 3-1 ਦੀ ਲੜੀ ਦੀ ਬੜ੍ਹਤ ਨਾਲ ਐਸ਼ੇਜ਼ ਜਿੱਤ ਚੁੱਕਾ ਹੈ |
ਖੇਡ ਸੰਸਾਰ
Free
ਰੂਟ ਤੇ ਬਰੂਕ ਨੇ ਲਗਾਏ ਅਰਧ ਸੈਂਕੜੇ <br/> -ਐਸ਼ੇਜ਼ ਲੜੀ- ਇੰਗਲੈਂਡ ਨੇ ਤਿੰਨ ਵਿਕਟਾਂ 'ਤੇ 211 ਦੌੜਾਂ ਬਣਾਈਆਂ <br/>
ਮੈਚ ਦੌਰਾਨ ਸ਼ਾਟ ਖੇਡਦਾ ਹੋਇਆ ਹੈਰੀ ਬਰੂਕ<br/>
05-01-2026