17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਬੰਗਲਾਦੇਸ਼ ਦੀ ਟੀਮ ਟੀ-20 ਵਿਸ਼ਵ ਕੱਪ ਮੈਚ ਭਾਰਤ ਵਿਚ ਨਹੀਂ ਖੇਡੇਗੀ

Ad Position 21
No active advertisement
ਅਜੀਤ ਡੈਸਕ 05-01-2026

ਢਾਕਾ, 4 ਜਨਵਰੀ (ਪੀ. ਟੀ. ਆਈ.)-ਬੰਗਲਾਦੇਸ਼ ਦੀ ਟੀਮ ਟੀ-20 ਵਿਸ਼ਵ ਕੱਪ ਮੈਚ ਭਾਰਤ ਵਿਚ ਨਹੀਂ ਖੇਡੇਗੀ | ਇਹ ਜਾਣਕਾਰੀ ਬੰਗਲਾਦੇਸ਼ੀ ਅਖ਼ਬਾਰ, ਦ ਡੇਲੀ ਸਟਾਰ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦਿੱਤੀ | ਰਿਪੋਰਟ 'ਚ ਕਿਹਾ ਗਿਆ ਕਿ ਬੀ.ਸੀ.ਬੀ. ਨੇ ਇਹ ਫੈਸਲਾ ਬੀ.ਸੀ.ਸੀ.ਆਈ. ਦੇ ਹੁਕਮਾਂ 'ਤੇ ਬੰਗਲਾਦੇਸ਼ੀ ਕ੍ਰਿਕਟਰ ਮੁਸਤਫਿਜ਼ੁਰ ਰਹਿਮਾਨ ਨੂੰ ਆਈ.ਪੀ.ਐਲ. ਤੋਂ ਬਾਹਰ ਕੱਢਣ ਤੋਂ ਬਾਅਦ ਲਿਆ ਹੈ | ਬੋਰਡ ਨੇ ਆਈ.ਸੀ.ਸੀ. ਨੂੰ ਆਪਣੇ ਮੈਚ ਸ੍ਰੀਲੰਕਾ 'ਚ ਕਰਵਾਉਣ ਦੀ ਬੇਨਤੀ ਕੀਤੀ ਹੈ | ਆਈ.ਸੀ.ਸੀ. ਹੁਣ ਫੈਸਲਾ ਕਰੇਗਾ ਕਿ ਕੀ ਬੰਗਲਾਦੇਸ਼ ਦੇ ਮੈਚ ਸ੍ਰੀਲੰਕਾ 'ਚ ਹੋਣਗੇ | ਹਾਲਾਂਕਿ ਬੀ.ਸੀ.ਬੀ. ਨੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ, ਯੂਨਸ ਸਰਕਾਰ 'ਚ ਖੇਡ ਸਲਾਹਕਾਰ (ਖੇਡ ਮੰਤਰੀ) ਆਸਿਫ ਨਜ਼ਰੁਲ ਨੇ ਸੋਸ਼ਲ ਮੀਡੀਆ 'ਤੇ ਬੀ.ਸੀ.ਬੀ. ਦੇ ਫੈਸਲੇ ਦਾ ਸਵਾਗਤ ਕੀਤਾ ਹੈ |
ਬੰਗਲਾਦੇਸ਼ ਵਲੋਂ ਟੀਮ ਦਾ ਐਲਾਨ
ਮੈਚ ਸ੍ਰੀਲੰਕਾ 'ਚ ਕਰਵਾਉਣ ਦੀ ਬੇਨਤੀ ਤੋਂ ਬਾਅਦ ਬੀ.ਸੀ.ਬੀ. ਨੇ ਟੀ-20 ਵਿਸ਼ਵ ਕੱਪ ਲਈ ਲਿਟਨ ਦਾਸ ਦੀ ਕਪਤਾਨੀ ਵਾਲੀ 15 ਮੈਂਬਰੀ ਟੀਮ ਦਾ ਐਲਾਨ ਕੀਤਾ | ਜਦੋਂ ਕਿ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਹਾਲ ਹੀ 'ਚ ਆਇਰਲੈਂਡ ਸੀਰੀਜ਼ ਤੋਂ ਖੁੰਝਣ ਤੋਂ ਬਾਅਦ ਟੀਮ 'ਚ ਵਾਪਸ ਆਏ | ਬੀ.ਸੀ.ਬੀ. ਨੇ 'ਐਕਸ' 'ਤੇ ਕਿਹਾ ਕਿ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਲਈ ਰਾਸ਼ਟਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸਦੀ ਮੇਜ਼ਬਾਨੀ ਭਾਰਤ ਤੇ ਸ਼੍ਰੀਲੰਕਾ 7 ਫਰਵਰੀ ਤੋਂ 8 ਮਾਰਚ ਤੱਕ ਸਾਂਝੇ ਤÏਰ 'ਤੇ ਕਰਨਗੇ | ਟੀਮ ਇਸ ਪ੍ਰਕਾਰ ਹੈ, ਲਿਟਨ ਦਾਸ (ਕਪਤਾਨ), ਮੁਹੰਮਦ ਸੈਫ ਹਸਨ (ਉਪ ਕਪਤਾਨ), ਤਨਜ਼ੀਦ ਹਸਨ, ਮੁਹੰਮਦ ਪਰਵੇਜ਼ ਹੁਸੈਨ ਇਮੋਨ, ਤੌਹੀਦ ਹਿਰਦੌਏ, ਸ਼ਮੀਮ ਹੁਸੈਨ, ਕਾਜ਼ੀ ਨੂਰੁਲ ਹਸਨ ਸੋਹਨ, ਸ਼ਾਕ ਮੇਹੇਦੀ ਹਸਨ, ਰਿਸ਼ਾਦ ਹੁਸੈਨ, ਨਸੂਮ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਤਨਜ਼ੀਮ ਹਸਨ ਸਾਕਿਬ, ਤਸਕੀਨ ਅਹਿਮਦ, ਮੁਹੰਮਦ ਸ਼ੈਫੂਦੀਨ, ਸ਼ਰੀਫੁਲ ਇਸਲਾਮ |

Ad Position 22
No active advertisement
ਪਿਛਲੀ ਖ਼ਬਰ ਰੂਟ ਤੇ ਬਰੂਕ ਨੇ ਲਗਾਏ ਅਰਧ ਸੈਂਕੜੇ <br/> -ਐਸ਼ੇਜ਼ ਲੜੀ- ਇੰਗਲੈਂਡ ਨੇ ਤਿੰਨ ਵਿਕਟਾਂ 'ਤੇ 211 ਦੌੜਾਂ ਬਣਾਈਆਂ... ਅਗਲੀ ਖ਼ਬਰ ਬਰਤਾਨੀਆ ਤੇ ਫਰਾਂਸ ਵਲੋਂ ਸੀਰੀਆ 'ਚ ਆਈ. ਐਸ. ਆਈ. ਐਸ. ਦੇ ਸ਼ੱਕੀ ਟਿਕਾਣੇ 'ਤੇ ਹਮਲਾ <br/>
Ad Position 24