ਲੰਡਨ, 6 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਸੀਤ ਲਹਿਰ ਨੇ ਖੂਬ ਕੰਬਣੀ ਚਾੜ੍ਹੀ ਹੋਈ ਹੈ | ਬੀਤੀ ਰਾਤ ਹੋਈ ਭਾਰੀ ਬਰਫਬਾਰੀ ਕਾਰਨ ਤਾਪਮਾਨ ਮਨਫ਼ੀ 12 ਡਿਗਰੀ ਤੱਕ ਪਹੁੰਚ ਗਿਆ ਹੈ | ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਸੇਵਾ ਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਲਗਭਗ 1000 ਦੇ ਕਰੀਬ ਸਕੂਲ ਦੇਸ਼ ਭਰ 'ਚ ਬੰਦ ਰੱਖੇ ਗਏ | ਜਿਹਨਾਂ 'ਚ 384 ਵੇਲਜ਼ ਦੇ, 320 ਸਕਾਟਲੈਂਡ, 186 ਦੇ ਕਰੀਬ ਨੌਰਦਨ ਆਇਰਲੈਂਡ ਤੇ 100 ਤੋਂ ਵੱਧ ਇੰਗਲੈਂਡ ਦੇ ਸ਼ਾਮਿਲ ਹਨ | ਇੰਗਲੈਂਡ ਦਾ ਸ਼ਹਿਰ ਨੌਰਫਲਕ ਬੀਤੇ ਰਾਤ ਸਭ ਤੋਂ ਠੰਡਾ ਇਲਾਕਾ ਰਿਹਾ ਹੈ ਜਿੱਥੇ ਤਾਪਮਾਨ-12 ਡਿਗਰੀ ਸੈਲਸੀਅਸ ਤੱਕ ਸੀ | ਜਦਕਿ ਲੰਡਨ 'ਚ ਤਾਪਮਾਨ-8 ਡਿਗਰੀ ਤੱਕ ਡਿੱਗਿਆ | ਲੰਡਨ ਕਿੰਗ ਕਰਾਸ ਤੋਂ ਲੀਡਜ਼, ਈਡਨਬਰਗ, ਹੀਥਰੋ ਹਵਾਈ ਅੱਡੇ ਆਦਿ ਸ਼ਹਿਰਾਂ ਨੂੰ ਜਾਣ ਵਾਲੀਆਂ ਰੇਲਗੱਡੀਆਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਹਨ | ਰੇਲਵੇ ਵਿਭਾਗ ਅਨੁਸਾਰ ਬਰਫਾਬਰੀ ਕਾਰਨ ਰੇਲ ਪਟੜੀਆਂ ਨੂੰ ਨੁਕਸਾਨ ਪਹੁੰਚਿਆ ਹੈ | ਹੀਥਰੋ ਹਵਾਈ ਅੱਡੇ ਵੱਲੋਂ ਵੀ ਕਿਹਾ ਹੈ ਕਿ ਮÏਸਮ ਕਾਰਨ ਬਹੁਤ ਸਾਰੀਆਂ ਘਰੇਲੂ ਉਡਾਣਾ ਰੱਦ ਕੀਤੀਆਂ ਗਈਆਂ ਹਨ |