09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਐਮਾਜੋਨ ਵੱਲੋਂ ਹਜ਼ਾਰਾਂ ਕਰਮਚਾਰੀਆਂ ਦੀ ਛੁੱਟੀ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 24-01-2026
ਲੈਸਟਰ (ਇੰਗਲੈਂਡ), 23 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਦੁਨੀਆ ਦੀ ਪ੍ਰਮੁੱਖ ਆਨਲਾਈਨ ਵਪਾਰਕ ਕੰਪਨੀ ਐਮਾਜ਼ੋਨ ਵੱਲੋਂ ਵੱਡਾ ਫੈਸਲਾ ਲੈਂਦਿਆਂ ਆਉਣ ਵਾਲੇ ਦਿਨਾਂ 'ਚ ਲਗਭਗ 14 ਹਜ਼ਾਰ ਕਰਮਚਾਰੀਆਂ ਦੀ ਛੁੱਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਰਿਪੋਰਟਾਂ ਮੁਤਾਬਕ ਇਹ ਛੁੱਟੀਆਂ ਅਗਲੇ ਹਫ਼ਤੇ ਤੱਕ ਲਾਗੂ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰਾਂ 'ਤੇ ਆਰਥਿਕ ਅਸਰ ਪੈਣ ਦੀ ਸੰਭਾਵਨਾ ਹੈ | ਦੱਸਿਆ ਜਾ ਰਿਹਾ ਹੈ ਕਿ ਕੁੱਲ ਮਿਲਾ ਕੇ ਕਰੀਬ 30 ਹਜ਼ਾਰ ਅਹੁਦੇ ਖਤਮ ਕਰਨ ਦੀ ਯੋਜਨਾ ਬਣਾਈ ਗਈ ਹੈ, ਜੋ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ ਛੋਟਾ ਹਿੱਸਾ ਹੋਣ ਦੇ ਬਾਵਜੂਦ ਦਫ਼ਤਰੀ ਸਟਾਫ਼ ਦਾ ਵੱਡਾ ਪ੍ਰਤੀਸ਼ਤ ਬਣਦਾ ਹੈ | ਐਮਾਜ਼ੌਨ ਨਾਲ ਜੁੜੇ ਜ਼ਿਆਦਾਤਰ ਕਰਮਚਾਰੀ ਗੋਦਾਮਾਂ ਤੇ ਸਾਮਾਨ ਵੰਡ ਕੇਂਦਰਾਂ 'ਚ ਕੰਮ ਕਰਦੇ ਹਨ, ਪਰ ਤਾਜ਼ਾ ਛਾਂਟਨੀ ਦਾ ਵੱਡਾ ਅਸਰ ਦਫ਼ਤਰੀ ਅਹੁਦਿਆਂ 'ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਕੰਪਨੀ ਸੂਤਰਾਂ ਅਨੁਸਾਰ ਇਹ ਕਦਮ ਵਧ ਰਹੇ ਖਰਚਿਆਂ, ਆਰਥਿਕ ਅਨਿਸ਼ਚਿਤਤਾ ਤੇ ਵਪਾਰਕ ਰਣਨੀਤੀ 'ਚ ਤਬਦੀਲੀ ਦੇ ਚਲਦੇ ਚੁੱਕਿਆ ਜਾ ਰਿਹਾ ਹੈ | ਪਿਛਲੇ ਕੁਝ ਸਮੇਂ ਤੋਂ ਤਕਨੀਕੀ ਤੇ ਵਪਾਰਕ ਖੇਤਰ 'ਚ ਛਾਂਟਨੀ ਦਾ ਦੌਰ ਚੱਲ ਰਿਹਾ ਹੈ, ਜਿਸ ਦੀ ਚਪੇਟ 'ਚ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਹਨ | ਕਰਮਚਾਰੀ ਸੰਗਠਨਾਂ ਵੱਲੋਂ ਇਸ ਫੈਸਲੇ 'ਤੇ ਚਿੰਤਾ ਜਤਾਈ ਗਈ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਫੈਸਲੇ ਨਾਲ ਨਾ ਸਿਰਫ਼ ਕਰਮਚਾਰੀਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੁੰਦੀ ਹੈ, ਸਗੋਂ ਸਮਾਜਿਕ ਅਸਥਿਰਤਾ ਵੀ ਵਧ ਸਕਦੀ ਹੈ | ਕਈ ਕਰਮਚਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਚਾਨਕ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੂਜੇ ਪਾਸੇ, ਕੰਪਨੀ ਪ੍ਰਬੰਧਨ ਦਾ ਦਾਅਵਾ ਹੈ ਕਿ ਛੁੱਟੀ ਕੀਤੇ ਜਾਣ ਵਾਲੇ ਕਰਮਚਾਰੀਆਂ ਲਈ ਮਾਲੀ ਮਦਦ ਤੇ ਹੋਰ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣਗੇ, ਤਾਂ ਜੋ ਉਹ ਨਵੀਂ ਨੌਕਰੀ ਦੀ ਤਲਾਸ਼ ਕਰ ਸਕਣ | ਹਾਲਾਂਕਿ ਇਸ ਬਾਰੇ ਹਾਲੇ ਤੱਕ ਕੋਈ ਵਿਸਥਾਰਪੂਰਕ ਐਲਾਨ ਨਹੀਂ ਕੀਤਾ ਗਿਆ | ਕੁੱਲ ਮਿਲਾ ਕੇ ਐਮਾਜ਼ੋਨ ਵੱਲੋਂ ਲਿਆ ਗਿਆ ਇਹ ਫੈਸਲਾ ਵਿਸ਼ਵ ਪੱਧਰ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਹ ਦਰਸਾਉਂਦਾ ਹੈ ਕਿ ਵੱਡੀਆਂ ਕੰਪਨੀਆਂ ਵੀ ਮੌਜੂਦਾ ਆਰਥਿਕ ਦੌਰ 'ਚ ਕਠਿਨ ਫੈਸਲੇ ਲੈਣ ਲਈ ਮਜਬੂਰ ਹੋ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਇਕ ਮਾਮਲੇ 'ਚ ਬਰੀ ਕਰਨਾ ਸਿੱਖ ਕੌਮ ਨਾਲ ਬੇਇਨਸਾਫ਼ੀ-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਅਗਲੀ ਖ਼ਬਰ ਬਰਤਾਨੀਆ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਪ੍ਰਣਾਲੀ 'ਚ ਕੀਤੀ ਜਾ ਰਹੀ ਹੈ ਵੱਡੀ ਤਬਦੀਲੀ
Ad Position 24