ਸਾਨ ਫਰਾਂਸਿਸਕੋ, 23 ਜਨਵਰੀ (ਐਸ. ਅਸ਼ੋਕ ਭੌਰਾ)-ਅਮਰੀਕਾ ਦੀ ਸਤਾਧਾਰੀ ਰਿਪਬਲਿਕ ਪਾਰਟੀ ਵਲੋਂ ਹਾਊਸ ਪ੍ਰਤੀਨਿਧੀ ਕੈਲੀਫੋਰਨੀਆ ਖੇਤਰ ਦੇ ਕਾਂਗਰਸ ਡਿਸਟਿ੍ਕ 9 ਲਈ ਚੋਣ ਲੜ ਰਹੇ ਪਰਮਿੰਦਰ ਸਿੰਘ ਔਜਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 2 ਜੂਨ 2026 ਨੂੰ ਪ੍ਰਾਇਮਰੀ ਚੋਣ ਤੇ 3 ਨਵੰਬਰ 2026 ਨੂੰ ਹੋਣ ਵਾਲੀ ਆਮ ਚੋਣ ਲਈ ਜਿੱਤਦੇ ਹਨ ਤਾਂ ਅਮਰੀਕੀ ਇਤਿਹਾਸ 'ਚ ਉਹ ਪਹਿਲੇ ਦਸਤਾਰਧਾਰੀ ਸਿੱਖ ਹੋਣਗੇ ਜੋ ਹਾਊਸ ਪ੍ਰਤੀਨਿਧੀ ਕਾਂਗਰਸਮੈਨ ਬਣਨਗੇ | ਸੈਨ ਵਾਕਿਨ ਕਾਉਂਟੀ, ਲੋਡਾਈ, ਸਟਾਕਟਨ, ਮਨਟੀਕਾ, ਲੈਥਰੋਪ, ਰਿਪਨ, ਟਰੇਸੀ, ਮਾਊਾਟੇਨ ਹਾਊਸ, ਐਂਟੀਓਕ, ਬ੍ਰੈਂਟਵੁੱਡ, ਪਿਟਸਬਰਗ ਆਦਿ ਪ੍ਰਮੁੱਖ ਸ਼ਹਿਰ ਇਸ ਜਿਲ੍ਹੇ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆਂ ਜਾਂਦਾ ਹੈ | ਔਜਲਾ ਨੇ ਵਾਅਦਾ ਕੀਤਾ ਕਿ ਹਾਊਸ ਪ੍ਰਤੀਨਿਧੀ ਕਾਂਗਰਸਮੈਨ ਵਜੋਂ ਉਹ ਕਮਿਊਨਿਟੀ ਸਮੱਸਿਆਵਾਂ ਨੂੰ ਹੱਲ ਕਰਨ ਤੇ ਸੇਵਾ ਕਰਨ ਲਈ ਆਪਣਾ ਫਰਜ ਤੇ ਮਾਣ ਸਮਝੇਗਾ | ਜ਼ਿਕਰਯੋਗ ਹੈ ਕਿ ਜਲੰਧਰ ਨੇੜਲੇ ਕਾਕੀ ਪਿੰਡ ਵਿਚ ਜਨਮੇ ਪਰਮਿੰਦਰ ਸਿੰਘ ਔਜਲਾ ਗੋਲਡ ਮੈਡਲ ਵਿਜੇਤਾ ਦੌੜਾਕ ਹਨ ਤੇ ਉਸ ਨੇ 1997 'ਚ ਅਮਰੀਕਾ ਆ ਕੇ ਆਪਣਾ ਚੰਗਾ ਰੀਅਲ ਅਸਟੇਟ ਦਾ ਕਾਰੋਬਾਰ ਕੀਤਾ | ਉਸ ਨੂੰ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਸਥਾਨਕ ਗੋਰੇ ਲੋਕਾਂ ਕੋਲੋ ਵੀ ਭਰਪੂਰ ਸਮਰਥਨ ਦੀ ਆਸ ਹੈ |