11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲੰਡਨ ਵਿਚ ਭਾਰਤੀ ਮੂਲ ਦੇ ਵਿਅਕਤੀ ਵਲੋਂ ਪਤਨੀ ਦੀ ਹੱਤਿਆ

Ad Position 21
No active advertisement
ਅਜੀਤ ਡੈਸਕ 29-01-2026
ਲੰਡਨ, 28 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੂਰਬੀ ਲੰਡਨ ਦੇ ਸ਼ਹਿਰ ਇਲਫੋਰਡ ਵਿਖੇ ਭਾਰਤੀ ਮੂਲ ਦੇ ਇੱਕ 57 ਸਾਲਾ ਵਿਅਕਤੀ ਦਲੀਪ ਚੱਢਾ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ¢ ਪੁਲਿਸ ਨੇ ਮੁਲਜ਼ਮ ਨੂੰ ਮੌਕੇ 'ਤੇ ਹੀ ਗਿ੍ਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ¢ ਮੈਟਰੋਪੋਲੀਟਨ ਪੁਲਿਸ ਮੁਤਾਬਿਕ ਇਹ ਘਟਨਾ ਮੰਗਲਵਾਰ ਤੜਕੇ ਕਰੀਬ 4 ਵਜੇ ਇਲਫੋਰਡ ਦੀ ਐਪਲਗਾਰਥ ਡਰਾਈਵ ਸਥਿਤ ਇੱਕ ਘਰ ਵਿਚ ਵਾਪਰੀ¢ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਰ ਦੇ ਅੰਦਰੋਂ ਮਹਿਲਾ ਦੀ ਲਾਸ਼ ਬਰਾਮਦ ਕੀਤੀ ਹੈ ¢ ਮੁਲਜ਼ਮ ਦੀ ਪਛਾਣ 57 ਸਾਲਾ ਦਲੀਪ ਚੱਢਾ ਵਜੋਂ ਹੋਈ¢ ਜਦੋਂਕਿ ਮਿ੍ਤਕਾ ਦੀ ਪਛਾਣ ਮੁਲਜ਼ਮ ਦੀ ਪਤਨੀ 58 ਸਾਲਾ ਵੈਨੇਸਾ ਪÏਾਟਨੀ ਚੱਢਾ ਵਜੋਂ ਹੋਈ ਹੈ ¢ ਮੁਲਜ਼ਮ ਦਲੀਪ ਚੱਢਾ ਨੂੰ ਬੁੱਧਵਾਰ ਨੂੰ ਬਾਰਕਿੰਗਸਾਈਡ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ ¢ ਪੁਲਿਸ ਨੇ ਦੱਸਿਆ ਕਿ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਕਾਰੀਆਂ ਵਲੋਂ ਮਦਦ ਦਿੱਤੀ ਜਾ ਰਹੀ ਹੈ ¢ ਪੁਲਿਸ ਨੇ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕਤਲ ਦੇ ਪਿੱਛੇ ਕੀ ਕਾਰਨ ਸਨ ¢ ਜਾਂਚ ਅਧਿਕਾਰੀ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ¢ ਪੁਲਿਸ ਨੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਤੁਰੰਤ ਸੰਪਰਕ ਕਰਨ ਦੀ ਬੇਨਤੀ ਕੀਤੀ ਹੈ ¢

Ad Position 22
No active advertisement
ਪਿਛਲੀ ਖ਼ਬਰ ਟੈਕਸਾਸ ਨੇ ਰਾਜ ਦੀਆਂ ਯੂਨੀਵਰਸਿਟੀਆਂ, ਏਜੰਸੀਆਂ ਵਿਚ ਐਚ-1ਬੀ ਵੀਜ਼ਾ 'ਤੇ ਲਗਾਈ ਰੋਕ <br/> ਅਗਲੀ ਖ਼ਬਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਕਵੀ ਦਰਬਾਰ <br/>
Ad Position 24