ਉਸਲੋ, 28 ਜਨਵਰੀ (ਡਿੰਪਾ ਵਿਰਕ)-ਨਾਰਵੇ ਦੀ ਰਾਜਧਾਨੀ ਉਸਲੋ ਵਿਖੇ ਸਥਿਤ ਭਾਰਤੀ ਦੂਤਾਵਾਸ ਵਿਖੇ 77ਵਾਂ ਗਣਤੰਤਰ ਦਿਵਸ ਭਾਰਤੀ ਅੰਬੈਸੀ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ ¢ ਇਸ ਮੌਕੇ ਭਾਰਤੀ ਦੂਤਾਵਾਸ ਦੀ ਅਬੈਸਡਰ ਸ਼੍ਰੀਮਤੀ ਗÏਲਰੀਆ ਵਲੋਂ ਰਾਸਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਗਾਇਨ ਕੀਤਾ¢ ਮਾਨਯੋਗ ਅੰਬਸੈਡਰ ਵਲੋਂ ਰਾਸ਼ਟਰਪਤੀ ਰਾਸ਼ਟਰੀ ਸੰਦੇਸ਼ ਪੜ੍ਹ ਕੇ ਸੁਣਾਇਆ¢ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਸਭਿਆਚਾਰਕ ਮੀਡੀਆ, ਔਰਤ ਸਮਾਜ ਦੀ ਦੇਸ਼ ਵਿਚ ਸਥਿਤੀ ਆਦਿ ਵਿਸ਼ਿਆਂ ਉੱਪਰ ਚਿੰਤਾ ਪ੍ਰਗਟ ਕੀਤੀ ¢ ਗਣਤੰਤਰ ਦਿਵਸ ਮੌਕੇ ਭਾਰਤੀ ਦੂਤਾਵਾਸ ਦਾ ਸਟਾਫ਼ ਅਤੇ ਮੀਡੀਆ ਇਲਾਵਾ ਭਾਰਤੀ ਭਾਈਚਾਰੇ ਦੇ ਲੋਕ ਸਾਮਿਲ ਹੋਏ |