ਲੈਸਟਰ (ਇੰਗਲੈਂਡ), 30 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਭਰ ਦੇ ਹਸਪਤਾਲਾਂ 'ਚ ਨੋਰੋਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਸਿਹਤ ਪ੍ਰਣਾਲੀ ਗੰਭੀਰ ਦਬਾਅ ਹੇਠ ਆ ਗਈ ਹੈ¢ ਤਾਜ਼ਾ ਅੰਕੜਿਆਂ ਮੁਤਾਬਕ ਲਗਭਗ ਇਕ ਹਜ਼ਾਰ ਲੋਕ ਇਸ ਵਾਇਰਸ ਦੀ ਚਪੇਟ 'ਚ ਆ ਕੇ ਹਸਪਤਾਲਾਂ 'ਚ ਦਾਖ਼ਲ ਕਰਵਾਏ ਗਏ ਹਨ, ਜਿਸ ਨਾਲ ਐਮਰਜੈਂਸੀ ਸੇਵਾਵਾਂ ਅਤੇ ਵਾਰਡਾਂ 'ਤੇ ਬੋਝ ਕਾਫ਼ੀ ਵਧ ਗਿਆ ਹੈ¢ ਸਿਹਤ ਅਧਿਕਾਰੀਆਂ ਅਨੁਸਾਰ ਨੋਰੋਵਾਇਰਸ, ਜੋ ਕਿ ਉਲਟੀਆਂ, ਦਸਤ, ਬੁਖ਼ਾਰ ਅਤੇ ਸਰੀਰ 'ਚ ਕਮਜ਼ੋਰੀ ਵਰਗੇ ਲੱਛਣ ਪੈਦਾ ਕਰਦਾ ਹੈ, ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਤੇ ਪਹਿਲਾਂ ਤੋਂ ਬਿਮਾਰ ਮਰੀਜ਼ਾਂ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ¢ ਸਰਦੀ ਦੇ ਮÏਸਮ 'ਚ ਲੋਕਾਂ ਦਾ ਘਰਾਂ ਅੰਦਰ ਜ਼ਿਆਦਾ ਸਮਾਂ ਬਿਤਾਉਣਾ ਤੇ ਭੀੜ-ਭਾੜ ਵਾਲੇ ਥਾਵਾਂ 'ਤੇ ਆਵਾਜਾਈ ਵਧਣ ਨਾਲ ਇਸ ਵਾਇਰਸ ਦੇ ਫੈਲਾਅ ਨੂੰ ਹੋਰ ਤੇਜ਼ੀ ਮਿਲੀ ਹੈ¢ ਨੋਰੋਵਾਇਰਸ ਦੇ ਮਾਮਲੇ ਪਿਛਲੇ ਹਫ਼ਤੇ ਦੇ ਮੁਕਾਬਲੇ ਕਰੀਬ 15 ਫ਼ੀਸਦੀ ਵਧੇ ਹਨ | ਇਸ ਸਥਿਤੀ ਦੇ ਮੱਦੇਨਜ਼ਰ ਕਈ ਹਸਪਤਾਲਾਂ 'ਚ ਵਾਰਡ ਅਸਥਾਈ ਤÏਰ 'ਤੇ ਬੰਦ ਕਰਨੇ ਪਏ ਹਨ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ | ਕਈ ਥਾਵਾਂ 'ਤੇ ਗੈਰ-ਜ਼ਰੂਰੀ ਆਪਰੇਸ਼ਨ ਅਤੇ ਇਲਾਜ ਮੂਲਤਵੀ ਕਰਨ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ | ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਐਮਰਜੈਂਸੀ ਵਿਭਾਗਾਂ 'ਚ ਐਂਬੂਲੈਂਸਾਂ ਦੀ ਲੰਮੀ ਕਤਾਰਾਂ ਲੱਗ ਰਹੀਆਂ ਹਨ ਤੇ ਸਟਾਫ਼ ਨੂੰ ਦਿਨ-ਰਾਤ ਮਿਹਨਤ ਕਰਨੀ ਪੈ ਰਹੀ ਹੈ | ਡਾਕਟਰਾਂ ਅਤੇ ਨਰਸਾਂ ਦੀ ਘਾਟ ਪਹਿਲਾਂ ਹੀ ਸਿਹਤ ਸੇਵਾਵਾਂ ਲਈ ਚੁਣÏਤੀ ਬਣੀ ਹੋਈ ਸੀ, ਜਿਸ 'ਚ ਨੋਰੋਵਾਇਰਸ ਦੇ ਵਧਦੇ ਮਾਮਲਿਆਂ ਨੇ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ | ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਮਾਰੀ ਦੇ ਲੱਛਣ ਦਿਖਣ 'ਤੇ ਤੁਰੰਤ ਘਰ 'ਚ ਰਹਿਣ, ਘੱਟੋ-ਘੱਟ 48 ਘੰਟੇ ਤੱਕ ਸਕੂਲ ਜਾਂ ਕੰਮਕਾਜ 'ਤੇ ਨਾ ਜਾਣ ਅਤੇ ਵਾਰ-ਵਾਰ ਸਾਬਣ ਨਾਲ ਹੱਥ ਧੋਣ ਦੀ ਆਦਤ ਅਪਣਾਈ ਜਾਵੇ | ਖਾਣ-ਪੀਣ ਦੀਆਂ ਵਸਤਾਂ ਦੀ ਸਫ਼ਾਈ ਤੇ ਸਾਂਝੀਆਂ ਥਾਵਾਂ ਦੀ ਨਿਯਮਿਤ ਸੈਨੇਟਾਈਜ਼ੇਸ਼ਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ | ਮਾਹਿਰਾਂ ਦਾ ਅੰਦਾਜ਼ਾ ਹੈ ਕਿ ਜੇਕਰ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਆਉਣ ਵਾਲੇ ਹਫ਼ਤਿਆਂ 'ਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ | ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਹਾਲਾਤਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋੜ ਪੈਣ 'ਤੇ ਵਾਧੂ ਕਦਮ ਚੁੱਕਣ ਦੇ ਸੰਕੇਤ ਵੀ ਦਿੱਤੇ ਗਏ ਹਨ |