14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਭਾਰਤ ਆ ਸਕਦਾ ਹੈ ਭਿਆਨਕ ਗਰਮੀ ਦੀ ਚਪੇਟ 'ਚ

Ad Position 21
No active advertisement
ਅਜੀਤ ਡੈਸਕ 31-01-2026
ਲੈਸਟਰ (ਇੰਗਲੈਂਡ), 30 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਧਰਤੀ ਦੇ ਤਾਪਮਾਨ 'ਚ ਲਗਾਤਾਰ ਹੋ ਰਹੇ ਵਾਧੇ ਨੇ ਭਾਰਤ ਲਈ ਖ਼ਤਰੇ ਦੀ ਘੰਟੀ ਬੇਹੱਦ ਤੇਜ਼ੀ ਨਾਲ ਵਜਾ ਦਿੱਤੀ ਹੈ, ਕਿਉਂਕਿ ਆਕਸਫੋਰਡ ਯੂਨੀਵਰਸਿਟੀ ਨਾਲ ਜੁੜੀ ਤਾਜ਼ਾ ਪੜਤਾਲ ਮੁਤਾਬਕ ਜੇ ਗਲੋਬਲ ਤਾਪਮਾਨ 2 ਡਿਗਰੀ ਤੱਕ ਵਧ ਗਿਆ ਤਾਂ ਆਉਣ ਵਾਲੇ ਸਾਲਾਂ 'ਚ ਭਾਰਤ ਦੇ ਵੱਡੇ ਹਿੱਸੇ ਵਿਚ ਅਜਿਹੀ ਅਤਿ-ਗਰਮੀ ਪੈ ਸਕਦੀ ਹੈ ਜੋ ਮਨੁੱਖੀ ਸਿਹਤ, ਖੇਤੀਬਾੜੀ, ਪਾਣੀ ਦੇ ਸਰੋਤਾਂ ਤੇ ਆਮ ਜੀਵਨ ਨੂੰ ਗੰਭੀਰ ਤੌਰ 'ਤੇ ਹਿਲਾ ਕੇ ਰੱਖ ਦੇਵੇਗੀ; ਰਿਪੋਰਟ ਅਨੁਸਾਰ ਭਾਰਤ ਸੰਘਣੀ ਆਬਾਦੀ, ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ, ਹਰੇ-ਭਰੇ ਖੇਤਰਾਂ ਦੀ ਘਾਟ ਤੇ ਪਾਣੀ ਦੇ ਸਰੋਤਾਂ 'ਤੇ ਵਧਦੇ ਦਬਾਅ ਕਾਰਨ ਉਨ੍ਹਾਂ ਦੇਸ਼ਾਂ 'ਚ ਸਿਖਰ 'ਤੇ ਹੈ ਜਿੱਥੇ ਸਭ ਤੋਂ ਵੱਧ ਲੋਕ ਭਿਆਨਕ ਗਰਮੀ ਦੀ ਲਪੇਟ 'ਚ ਆ ਸਕਦੇ ਹਨ, ਜਦਕਿ ਉੱਤਰ ਤੇ ਮੱਧ ਭਾਰਤ ਸਮੇਤ ਕਈ ਤਟਵਰਤੀ ਇਲਾਕਿਆਂ 'ਚ ਗਰਮੀ ਦੀ ਤੀਬਰਤਾ ਜੀਵਨ ਲਈ ਖ਼ਤਰਨਾਕ ਹੱਦਾਂ ਤੱਕ ਪਹੁੰਚਣ ਦੀ ਚੇਤਾਵਨੀ ਦਿੱਤੀ ਗਈ ਹੈ | ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਕੁਝ ਹਫ਼ਤਿਆਂ ਲਈ ਗਰਮੀ ਦੀ ਲਹਿਰ ਆਉਂਦੀ ਸੀ ਉਥੇ ਹੁਣ ਮਹੀਨਿਆਂ ਤੱਕ ਤਪਸ਼ ਕਾਇਮ ਰਹਿਣ ਦੇ ਆਸਾਰ ਹਨ, ਜਿਸ ਨਾਲ ਹੀਟ ਸਟ੍ਰੋਕ, ਦਿਲ ਅਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ 'ਚ ਵਾਧਾ ਹੋਵੇਗਾ ਤੇ ਬੱਚੇ, ਬਜ਼ੁਰਗ, ਮਜ਼ਦੂਰ ਵਰਗ ਤੇ ਗਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ | ਇਸਦੇ ਨਾਲ ਹੀ ਖੇਤੀਬਾੜੀ 'ਤੇ ਵੀ ਭਾਰੀ ਮਾਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਅਤਿ-ਤਾਪਮਾਨ ਕਾਰਨ ਫਸਲਾਂ ਸੁੱਕਣ ਜਾਂ ਸੜਨ, ਪਾਣੀ ਦੀ ਕਮੀ ਅਤੇ ਉਪਜ ਘਟਣ ਨਾਲ ਕਿਸਾਨਾਂ ਦੀ ਆਮਦਨ 'ਤੇ ਸਿੱਧਾ ਅਸਰ ਪਵੇਗਾ, ਜਿਸ ਨਾਲ ਮਹਿੰਗਾਈ ਤੇ ਭੁੱਖਮਰੀ ਦਾ ਖ਼ਤਰਾ ਵਧ ਸਕਦਾ ਹੈ | ਰਿਪੋਰਟ ਇਹ ਵੀ ਦੱਸਦੀ ਹੈ ਕਿ ਪਾਣੀ ਦੇ ਸਰੋਤਾਂ 'ਤੇ ਦਬਾਅ ਹੋਰ ਗਹਿਰਾ ਹੋਵੇਗਾ, ਦਰਿਆ ਤੇ ਭੂਜਲ ਪੱਧਰ ਹੇਠਾਂ ਜਾਣਗੇ ਤੇ ਕਈ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਘਾਟ ਗੰਭੀਰ ਰੂਪ ਧਾਰ ਸਕਦੀ ਹੈ | ਜਿਸ ਕਾਰਨ ਲੋਕਾਂ ਨੂੰ ਰਹਿਣ ਯੋਗ ਥਾਵਾਂ ਦੀ ਖੋਜ'ੱਚ ਵੱਡੇ ਪੱਧਰ 'ਤੇ ਹਿਜਰਤ ਕਰਨੀ ਪੈ ਸਕਦੀ ਹੈ | ਮਾਹਿਰਾਂ ਨੇ ਸਰਕਾਰਾਂ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਰੇ-ਭਰੇ ਖੇਤਰ ਵਧਾਉਣ, ਪਾਣੀ ਸੰਭਾਲ ਯੋਜਨਾਵਾਂ ਲਾਗੂ ਕਰਨ, ਗਰਮੀ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਤੇ ਸਾਫ਼ ਊਰਜਾ ਵੱਲ ਤੇਜ਼ੀ ਨਾਲ ਵਧਣ ਤੋਂ ਬਿਨਾਂ ਭਵਿੱਖ 'ਚ ਭਾਰਤ ਸਮੇਤ ਕਈ ਦੇਸ਼ਾਂ ਲਈ ਹਾਲਾਤ ਬੇਹੱਦ ਮੁਸ਼ਕਲ ਹੋ ਸਕਦੇ ਹਨ |


Ad Position 22
No active advertisement
ਪਿਛਲੀ ਖ਼ਬਰ ਹੋਟਲ ਕਰਮਚਾਰੀ ਦੀ ਬੇਰਹਿਮ ਹੱਤਿਆ -ਦੋਸ਼ੀ ਨੂੰ ਉਮਰ ਕੈਦ ਦੀ ਸਖ਼ਤ ਸਜ਼ਾ ਅਗਲੀ ਖ਼ਬਰ ਹਸਪਤਾਲਾਂ 'ਚ ਨੋਰੋਵਾਇਰਸ ਦਾ ਭਿਆਨਕ ਫੈਲਾਅ, ਲਗਭਗ ਹਜ਼ਾਰ ਮਰੀਜ਼ ਹੋ ਰਹੇ ਦਾਖਲ
Ad Position 24