15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਰਤਾਨਵੀ ਸੰਸਦ ਮੈਂਬਰ ਜਿਨਸੀ ਅਪਰਾਧਾਂ ਦੇ ਸ਼ੱਕ 'ਚ ਦੂਜੀ ਵਾਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-02-2026
ਲੰਡਨ, 2 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦਾ ਸਾਬਕਾ ਲੇਬਰ ਸੰਸਦ ਮੈਂਬਰ ਡੈਨ ਨੌਰਿਸ (66) ਇਕ ਅÏਰਤ ਨਾਲ ਕਥਿਤ ਜਬਰ ਜਨਾਹ ਕਰਨ ਦੇ ਮਾਮਲੇ 'ਚ ਜਾਂਚ ਦੇ ਅਧੀਨ ਹੈ ਤੇ ਉਸਨੂੰ ਇਕ ਦੂਜੀ ਅÏਰਤ ਨਾਲ ਜਬਰ ਜਨਾਹ ਕਰਨ, ਤੇ ਇਕ ਹੋਰ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਹਨਾਂ ਪਹਿਲੀ ਵਾਰ ਅਪ੍ਰੈਲ 2025 'ਚ ਇਕ ਲੜਕੀ, ਬੱਚੇ ਨੂੰ ਅਗਵਾ ਕਰਨ ਤੇ ਇਕ ਅÏਰਤ ਨਾਲ ਜਬਰ ਜਨਾਹ ਦੇ ਸ਼ੱਕ 'ਚ ਗਿ੍ਫਤਾਰ ਕੀਤਾ ਗਿਆ ਸੀ | ਪੁਲਿਸ ਹੁਣ ਕਥਿਤ ਬਾਲ ਜਿਨਸੀ ਅਪਰਾਧਾਂ ਜਾਂ ਅਗਵਾ ਦੀ ਜਾਂਚ ਨਹੀਂ ਕਰ ਰਹੀ ਹੈ | ਇਹ ਸਾਰੇ ਅਪਰਾਧ 2000 ਤੋਂ 2020 ਦੇ ਦਹਾਕੇ ਦਰਮਿਆਨ ਹੋਏ ਹੋਣ ਦਾ ਦੋਸ਼ ਹੈ | ਨੋਰਿਸ ਦੀ ਇਕ ਜਨਤਕ ਦਫਤਰ 'ਚ ਕਥਿਤ ਦੁਰਵਿਹਾਰ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ | ਉਹ ਸ਼ਰਤੀਆ ਜ਼ਮਾਨਤ 'ਤੇ ਹੈ | ਨÏਰਥ ਈਸਟ ਸਮਰਸੈਟ ਤੇ ਹੈਨਹੈਮ ਤੋਂ ਲੇਬਰ ਸੰਸਦ ਮੈਂਬਰ ਨੌਰਸ ਨੂੰ ਲੇਬਰ ਪਾਰਟੀ ਨੇ ਅਪ੍ਰੈਲ 'ਚ ਉਸਦੀ ਗਿ੍ਫਤਾਰੀ ਬਾਰੇ ਪਤਾ ਲੱਗਣ ਤੇ ਮੁਅੱਤਲ ਕਰ ਦਿੱਤਾ ਸੀ | ਆਪਣੀ ਮੁਅੱਤਲੀ ਦੇ ਬਾਵਜੂਦ, ਨੋਰਿਸ ਨੇ ਸੰਸਦ ਮੈਂਬਰ ਵਜੋਂ ਆਪਣੇ ਅਹੁਦੇ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ ਸੀ | ਉਹ ਹੁਣ ਇਕ ਆਜ਼ਾਦ ਮੈਂਬਰ ਦੇ ਤੌਰ 'ਤੇ ਵਿਚਰਦਾ ਹੈ ਪਰ ਗਿ੍ਫਤਾਰੀ ਤੋਂ ਬਾਅਦ ਉਹ ਹਾਊਸ ਆਫ ਕਾਮਨਜ਼ 'ਚ ਹਾਜ਼ਰ ਨਹੀਂ ਹੋਇਆ | ਜ਼ਿਕਰਯੋਗ ਹੈ ਕਿ ਦੋਸ਼ੀ ਠਹਿਰਾਏ ਜਾਣ ਜਾਂ ਜੇਲ੍ਹ ਭੇਜੇ ਜਾਣ ਤੇ ਕੋਈ ਵੀ ਸੰਸਦ ਮੈਂਬਰ ਅਹੁਦੇ ਤੇ ਬਣਿਆ ਨਹੀਂ ਰਹਿ ਸਕਦਾ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਨੇ ਸ਼ਾਹਬਾਜ਼ ਸ਼ਰੀਫ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਟਿੱਕਰ ਵੀਜ਼ਾ ਦਾ ਅੰਤ ਤੇ ਡਿਜੀਟਲ ਵੀਜ਼ਾ ਦਾ ਯੁੱਗ ਸ਼ੁਰੂ <br/>
Ad Position 24