11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਭਾਈ ਘਣੀਆ ਜੀ ਤੇ ਉਹਨਾਂ ਦੇ 4 ਪੁੱਤਰਾਂ ਦਾ ਇਤਿਹਾਸ ਸਕੂਲਾਂ 'ਚ ਪੜਾਇਆ ਜਾਵੇ <br/>

Ad Position 21
No active advertisement
ਅਜੀਤ ਡੈਸਕ 04-02-2026
ਲੰਡਨ, 3 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੇ ਸਕੂਲਾਂ 'ਚ ਸਿੱਖ ਇਤਿਹਾਸ ਨੂੰ ਲੈ ਕੇ ਕਾਫ਼ੀ ਕੁਝ ਬਦਲ ਗਿਆ ਹੈ ਤੇ ਸਮੇਂ ਸਮੇਂ ਇਸ ਨੂੰ ਲੈ ਕੇ ਚਰਚਾ ਵੀ ਹੁੰਦੀ ਰਹਿੰਦੀ ਹੈ | ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ | ਪਰ ਇਸ ਦੇ ਸ਼ਹੀਦਾਂ ਤੋਂ ਅੱਜ ਦੀ ਪੀੜ੍ਹੀ ਅਜੇ ਵੀ ਅਣਜਾਣ ਹੈ | ਪਿੰਡ ਮੂਲੋਵਾਲ, ਜਿਲ੍ਹਾ ਸੰਗਰੂਰ ਦੇ ਭਾਈ ਘਣੀਆ ਜੀ ਤੇ ਉਹਨਾਂ ਦੇ 4 ਪੁੱਤਰਾਂ ਨੇ ਸ੍ਰੀ ਚਮਕੌਰ ਸਾਹਿਬ ਦੀ ਜੰਗ 'ਚ ਸ਼ਹੀਦੀ ਪਾਈ | ਉਹ ਪਰਜਾਪਤ ਭਾਈਚਾਰੇ ਨਾਲ ਸੰਬੰਧਿਤ ਸਨ | ਉਹਨਾਂ ਬਾਰੇ 1960-65 ਤੱਕ ਅੱਠਵੀਂ ਜਮਾਤ ਤੱਕ ਪੜ੍ਹਾਇਆ ਜਾਂਦਾ ਰਿਹਾ ਹੈ | ਇਸ ਸਬੰਧੀ ਭਾਈ ਬੁੱਧੂ ਜੀ ਸੇਵਾ ਸੋਸਾਇਟੀ ਯੂ.ਕੇ. ਦੇ ਭਾਈ ਪਵਿੱਤਰ ਸਿੰਘ ਨੇ ਕਿਹਾ ਕਿ ਭਾਈ ਘਣੀਆ ਜੀ ਬਾਰੇ ਸੂਰਜ ਪ੍ਰਕਾਸ਼ ਤੇ ਹੋਰ ਪੁਰਾਤਨ ਗ੍ਰੰਥਾਂ 'ਚ ਹਵਾਲੇ ਹਨ | ਭਾਈ ਰਤਨ ਸਿੰਘ ਭੰਗੂ, ਸੋਹਣ ਸਿੰਘ ਸੀਤਲ ਆਦਿ ਨੇ ਵੀ ਭਾਈ ਘਣੀਆ ਦੀ ਕੁਰਬਾਨੀ ਨੂੰ ਕਲਮਬੰਦ ਕੀਤਾ ਹੈ | ਉਹਨਾਂ ਕਿਹਾ ਕਿ ਕਿ ਇਸ ਇਤਿਹਾਸ ਨੂੰ ਮੁੜ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾ ਕੇ ਪੜ੍ਹਾਇਆ ਜਾਣਾ ਚਾਹੀਦਾ ਹੈ, ਤਾਂ ਕਿ ਸਾਡੀਆਂ ਪੀੜ੍ਹੀਆਂ ਅਣਗੌਲੇ ਇਤਿਹਾਸ ਤੋਂ ਜਾਣੂ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਸੰਨੀ ਰਾਜਪੂਤ ਦੀ ਅਚਾਨਕ ਮੌਤ ਨਾਲ ਪਰਿਵਾਰ ਸਮੇਤ ਭਾਈਚਾਰੇ 'ਚ ਗਹਿਰਾ ਸੋਗ ਅਗਲੀ ਖ਼ਬਰ ਕੈਨੇਡਾ 'ਚ ਫਿਰੌਤੀ ਲਈ ਗੋਲੀਬਾਰੀ ਦੇ ਦੋਸ਼ 'ਚ 3 ਪੰਜਾਬੀ ਗਿ੍ਫ਼ਤਾਰ <br/>
Ad Position 24