ਨੌਜਵਾਨ ਸੰਨੀ ਰਾਜਪੂਤ ਦੀ ਅਚਾਨਕ ਮੌਤ ਨਾਲ ਪਰਿਵਾਰ ਸਮੇਤ ਭਾਈਚਾਰੇ 'ਚ ਗਹਿਰਾ ਸੋਗ
ਅਜੀਤ ਡੈਸਕ
04-02-2026
ਐਡੀਲੇਡ, 3 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਥਿਤ ਪ੍ਰਸਿੱਧ ਰੋਯਲ ਤੰਦੂਰੀ ਰੈਸਟੋਰੈਂਟ ਦੇ ਮਾਲਕ ਸੁਰਿੰਦਰ ਕੁਮਾਰ ਦੇ 37 ਸਾਲਾ ਜਵਾਨ ਪੁੱਤਰ ਸੰਨੀ ਰਾਜਪੂਤ ਦੀ ਅਚਨਚੇਤ ਮÏਤ ਨਾਲ ਪਰਿਵਾਰ ਸਮੇਤ ਸਮੂਹ ਭਾਈਚਾਰੇ 'ਚ ਡੂੰਘਾ ਸੋਗ ਹੈ | ਸੰਨੀ ਰਾਜਪੂਤ ਆਪਣੇ ਮਿਲਣਸਾਰ ਸੁਭਾਉ ਲਈ ਜਾਣਿਆ ਜਾਂਦਾ ਸੀ | ਉਸਦੀ ਅਚਾਨਕ ਵਿਛੋੜੇ ਨੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ | ਮਰਹੂਮ ਦਾ ਸੰਸਕਾਰ 6 ਫਰਵਰੀ, ਸ਼ੁੱਕਰਵਾਰ ਨੂੰ ਸ਼ਾਮ 3:15 ਵਜੇ ਪਾਰਕ ਹੇਸੇਨ ਚੈਪਲ, 760 ਗੁਡਵੁੱਡ ਰੋਡ, ਪਾਸਦਾਨਾ ਵਿਖੇ ਹੋਵੇਗਾ | ਉਪਰਾਂਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ, ਮਾਊਾਟ ਬਾਰਕਰ ਰੋਡ, ਗਲੈਨ ਓਸਮੰਡ ਵਿਖੇ ਸ਼ਾਮ 4 ਵਜੇ ਹੋਵੇਗੀ | ਗੁਰੂ ਕਾ ਲੰਗਰ ਵਰਤਾਇਆ ਜਾਵੇਗਾ | ਇਸ ਦੁਖਦਾਈ ਘੜੀ 'ਚ ਐਡੀਲੇਡ ਦੇ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਵਪਾਰਕ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰੇ |