11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਉੱਤਰੀ ਇਟਲੀ 'ਚ ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤਿ ਸ਼ਲਾਘਾਯੋਗ ਸੇਵਾਵਾਂ -ਭਾਰਤੀ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ

Ad Position 21
No active advertisement
ਅਜੀਤ ਡੈਸਕ 04-02-2026
ਮਿਲਾਨ (ਇਟਲੀ), 3 ਫਰਵਰੀ (ਹਰਦੀਪ ਸਿੰਘ ਕੰਗ)-ਇਟਲੀ 'ਚ ਭਾਰਤੀ ਦੂਤਾਵਾਸ ਰੋਮ ਦੀ ਸੁਚੱਜੀ ਦਿਸ਼ਾ ਨਿਰਦੇਸ਼ਾਂ ਅੰਦਰ ਚੱਲ ਰਹੇ ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਦੁਆਰਾ ਉੱਤਰੀ ਇਟਲੀ 'ਚ ਵੱਸਦੇ ਭਾਰਤੀ ਭਾਈਚਾਰੇ ਲਈ ਬਹੁਤ ਹੀ ਬਿਹਤਰੀਨ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਜਿਸ ਦੇ ਚੱਲਦਿਆਂ ਇੱਥੇ ਵੱਸਦੇ ਭਾਰਤੀ ਭਾਈਚਾਰੇ ਅੰਦਰ ਖ਼ੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ¢ ਮਿਲਾਨ ਕੌਂਸਲ ਜਨਰਲ ਸ਼੍ਰੀ ਲਵੱਨਿਆ ਕੁਮਾਰ ਦੀ ਯੋਗ ਅਗਵਾਈ 'ਚ ਕੌਂਸਲੇਟ ਜਨਰਲ ਆਫ਼ ਮਿਲਾਨ ਦਾ ਸਮੁੱਚਾ ਸਟਾਫ਼ ਬਹੁਤ ਹੀ ਸੁਹਿਰਦਤਾ ਤੇ ਜ਼ਿੰਮੇਵਾਰੀ ਦੇ ਨਾਲ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ | ਪਾਸਪੋਰਟ ਨਾਲ ਸਬੰਧਿਤ ਹਰੇਕ ਅਰਜ਼ੀ ਤੇ ਅਤਿ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਪਾਸਪੋਰਟ ਰਿਨਿਉ ਕਰਨ ਤੇ ਹਰੇਕ ਤਰਾਂ ਦੀ ਪ੍ਰਕ੍ਰਿਆ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਕਾਰਵਾਈ ਕੀਤੀ ਜਾਂਦੀ ਹੈ | ਇੱਥੇ ਹੀ ਬੱਸ ਨਹੀ ਲੋਕਾਂ ਦਾ ਸਮਾਂ ਬਚਾਉਣ ਦੇ ਲਈ ਮਹੀਨੇ 'ਚ ਇਕ ਵਾਰੀ ਕੌਂਸਲੇਟ ਦਫ਼ਤਰ ਮਿਲਾਨ ਵਿਖੇ ਵਿਸ਼ੇਸ਼ ਕੈਂਪ ਵੀ ਲਗਾਏ ਜਾਂਦੇ ਹਨ | ਇਸੇ ਪ੍ਰਕਾਰ ਇਟਲੀ 'ਚ ਵੱਸਦੇ ਭਾਰਤੀ ਭਾਈਚਾਰੇ ਦੀ ਹੌਸਲਾ ਅਫਜਾਈ ਦੇ ਲਈ ਕੌਂਸਲੇਟ ਅਧਿਕਾਰੀਆਂ ਦੁਆਰਾ ਸਮੇਂ-ਸਮੇਂ 'ਤੇ ਧਾਰਮਿਕ ਸਥਾਨਾਂ ਅੰਦਰ ਵੀ ਪਹੁੰਚ ਕੀਤੀ ਜਾਂਦੀ ਹੈ ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ | ਭਾਰਤ ਤੇ ਇਟਲੀ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਟਲੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ, ਮੇਅਰਜ ਤੇ ਮੰਤਰੀ ਪੱਧਰ ਤੱਕ ਦੇ ਨੁਮਾਇੰਦਿਆਂ ਨਾਲ ਵੀ ਕੌਂਸਲੇਟ ਅਧਿਕਾਰੀਆਂ ਵਲੋਂ ਸਮੇਂ-ਸਮੇਂ 'ਤੇ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਹਨ | ਕੌਂਸਲੇਟ ਜਨਰਲ ਆਫ਼ ਮਿਲਾਨ ਦੇ ਇਨ੍ਹਾਂ ਉਪਰਾਲਿਆਂ ਸਦਕਾ ਵਿਦੇਸ਼ਾਂ 'ਚ ਖ਼ਾਸ ਕਰਕੇ ਇਟਲੀ 'ਚ ਵੱਸਦੇ ਭਾਰਤੀ ਭਾਈਚਾਰੇ ਦਾ ਮਾਣ ਸਤਿਕਾਰ ਹੋਰ ਵੀ ਵਧਿਆ ਹੈ ਤੇ ਕੌਂਸਲੇਟ ਜਨਰਲ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਇਨ੍ਹਾਂ ਵਡਮੁੱਲੀਆਂ ਸੇਵਾਵਾਂ ਦੀ ਸਾਰੇ ਪਾਸੀਓ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਇਮੀਗ੍ਰੇਸ਼ਨ ਅਫਸਰਾਂ ਲਈ ਬਾਡੀ ਕੈਮਰਾ ਪਹਿਣਨਾ ਜ਼ਰੂਰੀ-ਨੋਏਮ ਅਗਲੀ ਖ਼ਬਰ ਭਾਰਤ-ਯੂ.ਕੇ. ਮੁਕਤ ਵਪਾਰ ਨਿਯਮ-ਅਧਾਰਤ ਵਪਾਰ ਲਈ ਲਾਭਦਾਇਕ ਹੈ-ਸੰਸਦੀ ਰਿਪੋਰਟ
Ad Position 24