10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲੰਡਨ ਦੇ ਮੇਅਰ ਲਈ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਧੋਖਾਧੜੀ ਮਾਮਲੇ 'ਚ ਕੈਦ

Ad Position 21
No active advertisement
ਅਜੀਤ ਡੈਸਕ 21-02-2026
ਲੰਡਨ, 20 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਮੇਅਰ ਲਈ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਭਾਰਤੀ ਮੂਲ ਦੇ ਕਾਰੋਬਾਰੀ ਤੇ ਦੱਖਣ-ਪੂਰਬੀ ਇੰਗਲੈਂਡ ਦੇ ਐਸੈਕਸ 'ਚ ਇਕ ਜਾਇਦਾਦ ਕਿਰਾਏ 'ਤੇ ਦੇਣ ਵਾਲੀ ਕੰਪਨੀ ਦੇ ਮਾਲਕ ਨੂੰ ਯੂ.ਕੇ. ਇਨਸੌਲਵੈਂਸੀ ਸਰਵਿਸ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਧੋਖਾਧੜੀ ਦੇ ਦੋਸ਼ 'ਚ ਸਜ਼ਾ ਸੁਣਾਈ ਗਈ ਹੈ | ਘਨਸ਼ਿਆਮ ਸਰੂਪ ਬੱਤਰਾ (ਜਿਸਨੂੰ ਸ਼ਿਆਮ ਬੱਤਰਾ ਵੀ ਕਿਹਾ ਜਾਂਦਾ ਹੈ) ਨੇ 2024 ਲੰਡਨ ਦੇ ਮੇਅਰ ਚੋਣਾਂ 'ਚ ਇਕ ਸੁਤੰਤਰ ਉਮੀਦਵਾਰ ਵਜੋਂ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ, ਪਰ ਆਖਿਰ 'ਚ ਨਾਮਜ਼ਦ ਨਹੀਂ ਕੀਤਾ ਗਿਆ | 63 ਸਾਲਾ ਬੱਤਰਾ ਨੂੰ ਆਪਣੀ ਕੰਪਨੀ ਦੇ ਬੈਂਕ ਖਾਤੇ ਤੋਂ 100,000 ਪੌਂਡ ਤੋਂ ਵੱਧ ਆਪਣੇ ਨਿੱਜੀ ਖਾਤੇ ਵਿਚ ਟ੍ਰਾਂਸਫਰ ਕਰਨ ਲਈ 12 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ, 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ | ਇਨਸੌਲਵੈਂਸੀ ਸਰਵਿਸ ਦੇ ਮੁੱਖ ਜਾਂਚਕਰਤਾ ਕਿ੍ਸ ਵੁੱਡ ਨੇ ਕਿਹਾ ਕਿ ਘਨਸ਼ਿਆਮ ਸਰੂਪ ਬੱਤਰਾ ਨੂੰ ਬਿਲਕੁਲ ਪਤਾ ਸੀ ਕਿ ਉਹ ਕੀ ਕਰ ਰਿਹਾ ਸੀ ਜਦੋਂ ਉਸਨੇ ਕੰਪਨੀ ਦੇ ਬੈਂਕ ਖਾਤੇ ਨੂੰ ਖਾਲੀ ਕਰ ਦਿੱਤਾ | ਬੱਤਰਾ, ਡਾਇਲਨ ਲੈਟਿੰਗਜ਼ ਵਰਲਡਵਾਈਡ ਲਿਮਟਿਡ ਦਾ ਡਾਇਰੈਕਟਰ ਸੀ, ਜੋ ਲੰਡਨ ਸਥਿਤ ਚਾਰ ਅਪਾਰਟਮੈਂਟ ਹੋਟਲਾਂ ਦਾ ਪ੍ਰਬੰਧਨ ਕਰਦੀ ਸੀ | 2017 'ਚ ਜਦੋਂ ਕੰਪਨੀ ਤੇ ਇਸਦੀਆਂ ਜਾਇਦਾਦਾਂ ਨੂੰ ਰਸਮੀ ਤੌਰ 'ਤੇ ਅਦਾਲਤ ਵਲੋਂ ਨਿਯੁਕਤ ਕੀਤੇ ਗਏ ਅਧਿਕਾਰਤ ਰਿਸੀਵਰ ਨੂੰ ਤਬਦੀਲ ਕੀਤਾ ਗਿਆ, ਤਾਂ ਉਸਨੇ ਚਾਰ ਦਿਨਾਂ ਦੀ ਮਿਆਦ 'ਚ ਕੰਪਨੀ ਦੇ ਖਾਤੇ ਵਿੱਚੋਂ ਸਾਰੇ ਫੰਡ ਕਢਵਾ ਲਏ ਤੇ ਪਿੱਛੇ ਸਿਰਫ 3 ਪੌਂਡ 48 ਪਿੰਨਸ ਹੀ ਛੱਡੇ ਸਨ |


Ad Position 22
No active advertisement
ਪਿਛਲੀ ਖ਼ਬਰ 'ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?U-ਇੰਟਰਨੈਸ਼ਨਲ ਪੰਥਕ ਦਲ ਯੂ.ਕੇ. ਵਲੋਂ ਐਸ.ਜੀ.ਪੀ.ਸੀ. ਪ੍ਰਧਾਨ ਧਾਮੀ ਨੂੰ... ਅਗਲੀ ਖ਼ਬਰ 'ਆਪ' ਯੂਥ ਵਿੰਗ ਪੰਜਾਬ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਨੇ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਕੀਤਾ ਸਿਜਦਾ
Ad Position 24