19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਾਬਾ ਫੌਜਾ ਸਿੰਘ ਦੀ ਯਾਦ 'ਚ ਲੰਡਨ ਬਾਰ ਆਫ ਰੈੱਡਬਿ੍ਜ ਕੌਂਸਲ ਨੇ ਲਾਇਆ ਬੂਟਾ <br/>

Ad Position 21
No active advertisement
ਬਾਬਾ ਫੌਜਾ ਸਿੰਘ ਦੀ ਯਾਦ 'ਚ ਬੂਟਾ ਲਗਾਉਣ ਮÏਕੇ ਡਿਪਟੀ ਮੇਅਰ, ਸੰਸਦ ਮੈਂਬਰ ਅਠਵਾਲ, ਬੇਟੀ ਜਸਵਿੰਦਰ ਕÏਰ ਤੇ ਹੋਰ | ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ <br/> 22-02-2026
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਾਬਾ ਫÏਜਾ ਸਿੰਘ ਨੇ ਜਿੰਦਗੀ ਦਾ ਵੱਡਾ ਹਿੱਸਾ ਲੰਡਨ ਦੇ ਇਲਾਕੇ ਇਲਫੋਰਡ ਵਿਚ ਗੁਜ਼ਾਰਿਆ | ਜਿੱਥੇ ਉਹਨਾਂ ਦੀ ਯਾਦ 'ਚ ਰੈਡਬਿ੍ਜ਼ ਕੌਂਸਲ ਵੱਲੋਂ ਰੈਡਬਿ੍ਜ਼ ਰੀਕਰੀਸ਼ਨ ਗਰਾਊਾਡ ਵਿਚ ਬੁਟਾ ਲਾਇਆ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਫÏਜਾ ਸਿੰਘ ਦੇ ਕੋਚ ਹਰਮੰਦਰ ਸਿੰਘ ਨੇ ਦੱਸਿਆ ਕਿ ਇਸ ਮÏਕੇ ਡਿਪਟੀ ਮੇਅਰ ਕੌਂਸਲਰ ਜੋਅ ਹੇਹੀਰ, ਸੰਸਦ ਮੈਂਬਰ ਜਸਬੀਰ ਸਿੰਘ ਜਸ ਅਟਵਾਲ, ਫੌਜਾ ਸਿੰਘ ਦੀ ਬੇਟੀ ਜਸਵਿੰਦਰ ਕੌਰ, ਕੌਂਸਲਰ ਕੈਮ ਰਾਏ, ਮਨਜੀਤ ਸਿੰਘ ਤੇ ਹੋਰ ਸਖਸ਼ੀਅਤਾਂ ਦੀ ਹਾਜ਼ਰੀ ਵਿਚ ਯਾਦਗਰੀ ਬੁਟਾ ਲਗਾ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ | ਬੁਲਾਰਿਆਂ ਨੇ ਕਿਹਾ ਕਿ ਬਾਬਾ ਫੌਜਾ ਸਿੰਘ ਨੇ ਮੈਰਾਥਨ ਦੌੜਾਂ ਵਿਚ ਇਤਿਹਾਸ ਰਚਿਆ ਹੈ, ਸਾਨੂੰ ਮਾਣ ਹੈ ਕਿ ਉਹਨਾਂ ਨੇ ਇਸ ਦੀ ਸ਼ੁਰੂਆਤ ਇਲਫੋਰਡ ਤੋਂ ਕੀਤੀ ਸੀ, ਜਿੰਦਗੀ ਦਾ ਲੰਮਾਂ ਹਿੱਸਾ ਇਥੇ ਰਹੇ | ਹਰਮੰਦਰ ਸਿੰਘ ਨੇ ਦੱਸਿਆ ਕਿ ਬਾਬਾ ਫÏਜਾ ਸਿੰਘ ਇਸੇ ਗਰਾਉਂਡ ਵਿਚ ਦÏੜਦੇ ਰਹੇ ਸਨ | ਉਹਨਾਂ ਦਾ ਰੈਡਬਿ੍ਜ਼ਿ ਕੌਂਸਲ ਵੱਲੋਂ ਫਰੀਮੈਨ ਦੇ ਖਿਤਾਬ ਤੇ ਮਹਾਰਾਣੀ ਵੱਲੋਂ ਬੀ.ਈ.ਐਮ. ਦੇ ਖਿਤਾਬ ਨਾਲ ਨਿਵਾਜ਼ਿਆ ਗਿਆ ਸੀ | ਉਹ ਸਿੱਖਸ ਇੰਨ ਸਿਟੀ ਕਲੱਬ ਦੇ ਮੁੱਢਲੇ ਮੈਂਬਰ ਸਨ | ਜਿਹਨਾਂ ਨੂੰ ਹੋਰਨਾਂ ਲਈ ਪ੍ਰੇਰਣਾ ਸਰੋਤ ਬਣੇ, ਲੰਡਨ ਉਲੰਪਿਕ ਮਿਸ਼ਾਲ ਲੈ ਕੇ ਦੌੜਨ ਸਮੇਤ ਕਈ ਇਤਿਹਾਸਕ ਪਲਾਂ ਦੇ ਗਵਾਹ ਬਣੇ |

Ad Position 22
No active advertisement
ਪਿਛਲੀ ਖ਼ਬਰ -ਐਫ.ਆਈ.ਐਚ. ਪ੍ਰੋ ਲੀਗ- ਭਾਰਤ ਸਪੇਨ ਤੋਂ 0-2 ਨਾਲ ਹਾਰਿਆ <br/> ਅਗਲੀ ਖ਼ਬਰ ਬੈਂਗਲੁਰੂ 'ਚ ਨਾਰੀ ਸ਼ਕਤੀ ਨੂੰ ਸਮਰਪਿਤ ...
Ad Position 24