19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

-ਐਫ.ਆਈ.ਐਚ. ਪ੍ਰੋ ਲੀਗ- ਭਾਰਤ ਸਪੇਨ ਤੋਂ 0-2 ਨਾਲ ਹਾਰਿਆ <br/>

Ad Position 21
No active advertisement
ਅਜੀਤ ਡੈਸਕ 22-02-2026

ਹੋਬਾਰਟ, 21 ਫਰਵਰੀ (ਪੀ.ਟੀ.ਆਈ.)-ਭਾਰਤੀ ਟੀਮ ਦੀਆਂ ਐਫ.ਆਈ.ਐਚ. ਪੁਰਸ਼ ਪ੍ਰੋ ਲੀਗ 'ਚ ਵਾਪਸੀ ਦੀਆਂ ਉਮੀਦਾਂ ਇੱਥੇ ਸਪੇਨ ਤੋਂ 0-2 ਨਾਲ ਹਾਰ ਨਾਲ ਚਕਨਾਚੂਰ ਹੋ ਗਈਆਂ | ਭਾਰਤ ਹੁਣ ਐਤਵਾਰ ਨੂੰ ਪ੍ਰੋ ਲੀਗ ਦੇ ਹੋਬਾਰਟ ਪੜਾਅ ਦੇ ਆਪਣੇ ਦੂਜੇ ਮੈਚ 'ਚ ਮੇਜ਼ਬਾਨ ਆਸਟ੍ਰੇਲੀਆ ਦਾ ਸਾਹਮਣਾ ਕਰੇਗਾ | ਭਾਰਤੀ ਟੀਮ ਦਾ ਮਾੜਾ ਫਾਰਮ ਇਸ ਵਾਰ ਵੀ ਜਾਰੀ ਰਿਹਾ | ਸਪੇਨ ਲਈ ਇਗਨਾਸੀਓ ਅਬਾਜੋ ਨੇ ਛੇਵੇਂ ਮਿੰਟ 'ਚ ਤੇ ਇਗਨਾਸੀਓ ਕੋਬੋਸ ਨੇ 36ਵੇਂ ਮਿੰਟ ਵਿਚ ਗੋਲ ਕੀਤੇ | ਸਪੈਨਿਸ਼ ਟੀਮ ਨੇ ਆਪਣੇ ਮੌਕਿਆਂ ਦਾ ਫਾਇਦਾ ਉਠਾਇਆ, ਜਦੋਂ ਕਿ ਭਾਰਤ, ਲਗਾਤਾਰ ਹਮਲੇ ਦੇ ਬਾਵਜੂਦ, ਨਤੀਜੇ ਬਦਲਣ 'ਚ ਅਸਫਲ ਰਿਹਾ | ਭਾਰਤ ਨੂੰ ਘਰੇਲੂ ਪੜਾਅ ਦੌਰਾਨ ਰਾਉਰਕੇਲਾ ਵਿਚ ਆਪਣੇ ਵਿਰੋਧੀਆਂ ਵਿਰੁੱਧ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ | ਬੈਲਜੀਅਮ ਤੇ ਅਰਜਨਟੀਨਾ ਤੋਂ ਦੋ-ਦੋ ਹਾਰਾਂ ਝੱਲਣ ਵਾਲੀ ਭਾਰਤੀ ਟੀਮ, ਬਾਹਰੀ ਪੜਾਅ ਦÏਰਾਨ ਨਵੇਂ ਕਪਤਾਨ ਹਾਰਦਿਕ ਸਿੰਘ ਦੀ ਅਗਵਾਈ 'ਚ ਵਾਪਸੀ ਤੇ ਨਵੀਂ ਸ਼ੁਰੂਆਤ ਦੀ ਉਮੀਦ ਕਰ ਰਹੀ ਸੀ | ਭਾਰਤ ਨੇ ਮੈਚ ਦੀ ਸ਼ੁਰੂਆਤ ਤੇਜ਼ ਪਾਸਿੰਗ ਨਾਲ ਕੀਤੀ ਤੇ ਸ਼ੁਰੂ ਵਿਚ ਹੀ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਪੇਨ ਦਾ ਜਵਾਬੀ ਹਮਲਾ ਪ੍ਰਭਾਵਸ਼ਾਲੀ ਸਾਬਤ ਹੋਇਆ | ਲੜੀ ਦਾ ਹੋਬਾਰਟ ਪੜਾਅ 25 ਫਰਵਰੀ ਤੱਕ ਚੱਲੇਗਾ |

Ad Position 22
No active advertisement
ਪਿਛਲੀ ਖ਼ਬਰ ਯੂ. ਕੇ. 'ਚ ਬਾਫਟਾ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਫਿਲਮਾਂ 'ਤੇ ਅਗਲੀ ਖ਼ਬਰ ਬਾਬਾ ਫੌਜਾ ਸਿੰਘ ਦੀ ਯਾਦ 'ਚ ਲੰਡਨ ਬਾਰ ਆਫ ਰੈੱਡਬਿ੍ਜ ਕੌਂਸਲ ਨੇ ਲਾਇਆ ਬੂਟਾ <br/>
Ad Position 24