19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਯੂ. ਕੇ. 'ਚ ਬਾਫਟਾ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਫਿਲਮਾਂ 'ਤੇ

Ad Position 21
No active advertisement
ਅਜੀਤ ਡੈਸਕ 22-02-2026
ਲੰਡਨ, 21 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਕਰਵਾਏ ਜਾ ਰਹੇ 'ਬਿ੍ਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ 2026' (ਬਾਫਟਾ) ਪੁਰਸਕਾਰ ਸਮਾਰੋਹ ਤੋਂ ਪਹਿਲਾਂ ਆਪਣੀ ਕਿਸਮ ਦੇ ਪਹਿਲੇ ਦੱਖਣੀ ਏਸ਼ੀਆਈ ਮਹਾਉਤਸਵ ਵਿਚ ਮਨੀਪੁਰੀ ਕਾਮੇਡੀ-ਡਰਾਮਾ ਫਿਲਮ 'ਬੂੰਗ' ਤੇ ਗੀਤਾ ਗੰਧਾਬੀਰ ਦੁਆਰਾ ਨਿਰਦੇਸ਼ਤ ਦਸਤਾਵੇਜ਼ੀ 'ਦਿ ਪਰਫੈਕਟ ਨੇਬਰ' ਸਭ ਨੂੰ ਅਕ੍ਰਸ਼ਿਤ ਕਰ ਰਹੀ ਹੈ | ਫਰਹਾਨ ਅਖਤਰ ਦੇ ਐਕਸਲ ਐਂਟਰਟੇਨਮੈਂਟ ਵਲੋਂ ਨਿਰਮਿਤ ਤੇ ਡੈਬਿਊਟੈਂਟ ਨਿਰਦੇਸ਼ਕ ਲਕਸ਼ਮੀਪਿ੍ਆ ਦੇਵੀ ਦੁਆਰਾ ਨਿਰਦੇਸ਼ਤ 'ਬੂੰਗ' ਬਾਫਟਾ ਪੁਰਸਕਾਰ 'ਚ ਬੱਚਿਆਂ ਤੇ ਪਰਿਵਾਰਕ ਫਿਲਮ ਸ਼੍ਰੇਣੀ ਦੀ ਦੌੜ 'ਚ ਸਭ ਤੋਂ ਅੱਗੇ ਹੈ | ਭਾਰਤੀ-ਅਮਰੀਕੀ ਨਿਰਦੇਸ਼ਕ ਗੀਤਾ ਗੰਧਾਬੀਰ ਨੂੰ ਉਸਦੀ ਫਿਲਮ 'ਦਿ ਪਰਫੈਕਟ ਨੇਬਰ' ਲਈ ਸਰਵੋਤਮ ਦਸਤਾਵੇਜ਼ੀ ਬਾਫਟਾ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ | ਇਸਨੂੰ ਅਗਲੇ ਮਹੀਨੇ ਹੋਣ ਵਾਲੇ ਆਸਕਰ 'ਚ ਸਰਵੋਤਮ ਦਸਤਾਵੇਜ਼ੀ ਫੀਚਰ ਫਿਲਮ ਲਈ ਵੀ ਨਾਮਜ਼ਦ ਕੀਤਾ ਗਿਆ ਹੈ |
ਲੰਡਨ 'ਚ ਬਾਫਟਾ ਹੈੱਡਕੁਆਰਟਰ ਵਿਖੇ ਆਯੋਜਿਤ 'ਸੈਲੀਬ੍ਰੇਟਿੰਗ ਸਾਊਥ ਏਸ਼ੀਅਨਜ਼' ਸਮਾਗਮ 'ਚ ਆਪਣੇ ਸੰਬੋਧਨ ਵਿਚ ਗੰਧਾਬੀਰ ਨੇ ਕਿਹਾ ਕਿ ਅਸੀਂ ਇਕ ਬਹੁਤ ਹੀ ਚਿੰਤਾਜਨਕ ਅਤੇ ਖ਼ਤਰਨਾਕ ਸਮੇਂ ਵਿਚ ਰਹਿੰਦੇ ਹਾਂ | ਉਸਨੇ ਅੱਗੇ ਕਿਹਾ ਕਿ ਇੱਕ ਏਸ਼ੀਆਈ ਤੇ ਦੱਖਣੀ ਏਸ਼ੀਆਈ ਹੋਣ ਦੇ ਨਾਤੇ, ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ | ਮੈਂ ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਇਹ ਸਮਾਂ ਹੈ ਕਿ ਦੂਜੇ ਹਾਸ਼ੀਏ 'ਤੇ ਧੱਕੇ ਗਏ ਭਾਈਚਾਰਿਆਂ ਨਾਲ ਮਿਲ ਕੇ ਕੰਮ ਕੀਤਾ ਜਾਵੇ | ਐਮੀ ਅਵਾਰਡ ਜੇਤੂ ਫਿਲਮ ਨਿਰਮਾਤਾ ਨੇ ਕਿਹਾ ਕਿ ਮਹਾਨ ਸਪਾਈਕ ਲੀ ਨੇ ਮੈਨੂੰ ਫਿਲਮ ਇੰਡਸਟਰੀ 'ਚ ਮੇਰਾ ਪਹਿਲਾ ਬ੍ਰੇਕ ਦਿੱਤਾ, ਇਹ ਅਸਲ 'ਚ ਅਮਰੀਕਾ ਵਿਚ ਕਾਲਾ ਭਾਈਚਾਰਾ ਸੀ ਜਿਸਨੇ ਮੇਰੇ ਲਈ ਦਰਵਾਜ਼ੇ ਖੋਲ੍ਹੇ ਤੇ ਮੈਂ ਅੱਜ ਉਨ੍ਹਾਂ ਦੇ ਮੋਢਿਆਂ 'ਤੇ ਖੜ੍ਹੀ ਹਾਂ | ਅਸੀਂ ਇਹ ਲੜਾਈ ਲੜ ਰਹੇ ਹਾਂ ਕਿ ਅਮਰੀਕਾ 'ਚ ਜੋ ਕੁਝ ਵਾਪਰਦਾ ਹੈ ਉਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ | ਫਿਲਮ 'ਬੂੰਗ' ਦੀ ਨੁਮਾਇੰਦਗੀ ਫਿਲਮ ਦੇ ਸਹਾਇਕ ਨਿਰਦੇਸ਼ਕ ਰਾਹੁਲ ਸ਼ਾਰਦਾ ਨੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਦੀ ਇਕ ਖੇਤਰੀ ਫਿਲਮ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲ ਰਹੀ ਹੈ | ਸ਼ਾਰਦਾ ਨੇ ਕਿਹਾ ਕਿ ਮੈਨੂੰ ਬਾਲੀਵੁੱਡ ਪਸੰਦ ਹੈ, ਭਾਰਤ ਕੋਲ ਆਪਣੀ ਸੱਭਿਆਚਾਰਕ ਵਿਭਿੰਨਤਾ ਨਾਲ ਪੇਸ਼ ਕਰਨ ਲਈ ਬਹੁਤ ਕੁਝ ਹੈ | ਜ਼ਿਕਰਯੋਗ ਹੈ ਕਿ 79ਵਾਂ ਸਾਲਾਨਾ ਬਾਫਟਾ ਪੁਰਸਕਾਰ ਸਮਾਰੋਹ ਐਤਵਾਰ ਨੂੰ ਲੰਡਨ ਦੇ ਰਾਇਲ ਫੈਸਟੀਵਲ ਹਾਲ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ |


Ad Position 22
No active advertisement
ਪਿਛਲੀ ਖ਼ਬਰ ਵਿਆਹ ਦੇ ਬੰਧਨ ਬੱਝੇ ਭਾਰਤ ਦੇ ਸਾਬਕਾ ਕ੍ਰਿਕਟਰ ਸ਼ਿਖਰ ਅਗਲੀ ਖ਼ਬਰ -ਐਫ.ਆਈ.ਐਚ. ਪ੍ਰੋ ਲੀਗ- ਭਾਰਤ ਸਪੇਨ ਤੋਂ 0-2 ਨਾਲ ਹਾਰਿਆ <br/>
Ad Position 24