19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਲੋਚਿਸਤਾਨ ਗਣਰਾਜ ਦੇ ਟਿ੍ਬਿਊਨਲ ਨੇ ਆਸਿਮ ਮੁਨੀਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ <br/>

Ad Position 21
No active advertisement
ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰਦੇ ਆ ਰਹੇ ਸੂਬਾ ਬਲੋਚਿਸਤਾਨ ਦੇ ਬਲੋਚ ਆਗੂਆਂ ਨੇ ਸੂਬੇ ਨੂੰ ਬਲੋਚਿਸਤਾਨ ਗਣਰਾਜ ਐਲਾਨਦਿਆਂ ਇਕ ਵੱਡਾ ਅਤੇ ਮਹੱਤਵਪੂਰਨ ਫ਼ੈਸਲਾ ਲਿਆ ਹੈ | ਬਲੋਚਿਸਤਾਨ ਗਣਰਾਜ ਦੇ ਟਿ੍ਬਿਊਨਲ ਨੇ ਪਾਕਿਸਤਾਨੀ ਫ਼ੌਜ ਨੂੰ ਪਾਬੰਦੀਸ਼ੁਦਾ ਅਤੇ ਅੱਤਵਾਦੀ ਸੰਗਠਨ ਐਲਾਨਦਿਆਂ ਫ਼ੌਜ ਮੁਖੀ ਜਨਰਲ ਸਈਦ ਆਸਿਮ ਮੁਨੀਰ ਅਹਿਮਦ ਸ਼ਾਹ ਪੁੱਤਰ ਸਈਦ ਸਰਵਰ ਮੁਨੀਰ ਸ਼ਾਹ, ਜਨਰਲ ਹੈੱਡਕੁਆਟਰ ਰਾਵਲਪਿੰਡੀ ਨੂੰ ਜੰਗੀ ਅਪਰਾਧੀ ਐਲਾਨਿਆ ਹੈ | ਟਿ੍ਬਿਊਨਲ ਵਲੋਂ ਮੁਨੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਇਸ ਤੋਂ ਇਲਾਵਾ ਉਨ੍ਹਾਂ ਵਲੋਂ ਨਾਜਾਇਜ਼ ਤੌਰ 'ਤੇ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਵੀ ਆਦੇਸ਼ ਜਾਰੀ ਕੀਤਾ ਗਿਆ ਹੈ | ਮੁਨੀਰ ਨੂੰ ਇਹ ਸਜ਼ਾ ਬਲੋਚਿਸਤਾਨ 'ਚ ਜੰਗੀ ਅਪਰਾਧ, ਬਲੋਚ ਨਸਲਕੁਸ਼ੀ, ਬਲੋਚ ਕੌਮ ਦਾ ਆਰਥਿਕ ਸ਼ੋਸ਼ਣ, ਬਲੋਚਿਸਤਾਨ ਦੇ ਤੱਟ ਅਤੇ ਸਰੋਤਾਂ ਦੀ ਵਿਦੇਸ਼ੀ ਸ਼ਕਤੀਆਂ ਨੂੰ ਗ਼ੈਰ-ਕਾਨੂੰਨੀ ਵਿੱਕਰੀ, ਬਲੋਚਿਸਤਾਨ ਦੀਆਂ ਵਾਪਸੀ ਦੀਆਂ ਅਪੀਲਾਂ ਨੂੰ ਵਾਰ-ਵਾਰ ਅਣਦੇਖਾ ਕਰਨ, ਬਲੋਚ ਔਰਤਾਂ ਨਾਲ ਜ਼ਬਰ ਜਿਨਾਹ, ਬਲੋਚ ਨਾਗਰਿਕਾਂ ਨੂੰ ਜ਼ਬਰਦਸਤੀ ਲਾਪਤਾ ਕਰਨ ਵਰਗੇ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਉਂਦਿਆਂ ਸੁਣਾਈ ਗਈ ਹੈ | ਫ਼ੈਸਲੇ 'ਚ ਇਹ ਵੀ ਕਿਹਾ ਗਿਆ ਹੈ ਕਿ ਆਸਿਮ ਮੁਨੀਰ ਬਲੋਚਿਸਤਾਨ ਲਈ ਇਕ ਜੰਗੀ ਅਪਰਾਧੀ ਹਨ ਅਤੇ ਕੌਮਾਂਤਰੀ ਭਾਈਚਾਰੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਦੇਸ਼ ਦੀ ਯਾਤਰਾ ਦਾ ਵੀਜ਼ਾ ਨਾ ਦਿੱਤਾ ਜਾਵੇ | ਅੱਗੇ ਕਿਹਾ ਗਿਆ ਕਿ ਮੁਨੀਰ ਨੂੰ ਬਲੋਚਿਸਤਾਨ ਪਹੁੰਚਣ 'ਤੇ ਕਿਸੇ ਵੀ ਸਮੇਂ ਗਿ੍ਫ਼ਤਾਰ ਕਰਕੇ ਬਲੋਚਿਸਤਾਨ ਯੁੱਧ ਅਪਰਾਧ ਟਿ੍ਬਿਊਨਲ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ | ਬਲੋਚ ਵੱਖਵਾਦੀ ਆਗੂ ਮੀਰ ਯਾਰ ਬਲੋਚ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਟਿ੍ਬਿਊਨਲ ਬਲੋਚਿਸਤਾਨ ਗਣਰਾਜ ਦੇ ਸੰਵਿਧਾਨ ਦੇ ਅਨੁਛੇਦ 1, 4, 7, ਅਤੇ 48 ਦੇ ਅਨੁਸਾਰ ਪ੍ਰਭੂਸੱਤਾ ਅਧਿਕਾਰ ਅਧੀਨ ਵਿਧੀਵਤ ਤੌਰ 'ਤੇ ਗਠਿਤ ਕੀਤਾ ਗਿਆ ਹੈ, ਜੋ ਖੇਤਰੀ ਅਖੰਡਤਾ, ਨਾਗਰਿਕ ਸੁਰੱਖਿਆ ਅਤੇ ਇਸ ਦੇ ਲੋਕਾਂ ਦੀ ਅਟੱਲ ਸ਼ਾਨ ਦੀ ਪੁਸ਼ਟੀ ਕਰਦਾ ਹੈ | ਦੱਸਿਆ ਜਾ ਰਿਹਾ ਹੈ ਕਿ ਪ੍ਰੋਸੀਕਿਊਸ਼ਨ ਨੇ ਟਿ੍ਬਿਊਨਲ ਸਾਹਮਣੇ 20 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਜਿਸ 'ਚ ਦਸਤਾਵੇਜ਼ੀ ਸਬੂਤ ਅਤੇ ਚਸ਼ਮਦੀਦਾਂ ਦੀਆਂ ਗਵਾਹੀਆਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਚਰਚ ਵਲੰਟੀਅਰ ਵੱਲੋਂ ਨਾਬਾਲਿਗ ਕੁੜੀ ਨਾਲ ਜਿਨਸੀ ਗਤੀਵਿਧੀ 'ਚ ਸ਼ਾਮਿਲ ਹੋਣ ਦਾ ਮਾਮਲਾ ਅਗਲੀ ਖ਼ਬਰ ਭਾਰਤ-ਦੱਖਣੀ ਅਫਰੀਕਾ ਵਿਚਾਲੇ ਸੁਪਰ-8 ਦਾ ਮੁਕਾਬਲਾ ਅੱਜ <br/>
Ad Position 24