19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਚਰਚ ਵਲੰਟੀਅਰ ਵੱਲੋਂ ਨਾਬਾਲਿਗ ਕੁੜੀ ਨਾਲ ਜਿਨਸੀ ਗਤੀਵਿਧੀ 'ਚ ਸ਼ਾਮਿਲ ਹੋਣ ਦਾ ਮਾਮਲਾ

Ad Position 21
No active advertisement
ਅਜੀਤ ਡੈਸਕ 22-02-2026

-ਦੋਸ਼ੀ ਨੂੰ ਤਿੰਨ ਸਾਲ ਤੋਂ ਵੱਧ ਕੈਦ ਦੀ ਸਜ਼ਾ
ਲੈਸਟਰ (ਇੰਗਲੈਂਡ), 21 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਕੈਂਬਰਿਜ ਸ਼ਹਿਰ 'ਚ ਚਰਚ ਵਿਚ ਸੇਵਾ ਕਰਦੇ ਇਕ ਵਲੰਟੀਅਰ ਵੱਲੋਂ ਨਾਬਾਲਿਗ ਕੁੜੀ ਨੂੰ ਭਰਮਾਕੇ ਜਿਨਸੀ ਗਤੀਵਿਧੀਆਂ ਵਿਚ ਸ਼ਾਮਲ ਕਰਨ ਦੇ ਗੰਭੀਰ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਤਿੰਨ ਸਾਲ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ | ਕੈਂਬਰਿਜਸ਼ਾਇਰ ਪੁਲਿਸ ਮੁਤਾਬਕ 28 ਸਾਲਾ ਨਾਮ ਵੂ, ਜੋ ਸੇਂਟ ਨਿਓਟਸ ਦੇ ਈਟਨ ਫੋਰਡ ਇਲਾਕੇ ਦੇ ਲਿੰਕਲੇਅਰ ਪਲੇਸ ਦਾ ਰਹਿਣ ਵਾਲਾ ਹੈ, ਚਰਚ ਵਿਚ ਵਲੰਟੀਅਰ ਸੇਵਾ ਦÏਰਾਨ ਨਾਬਾਲਿਗ ਲੜਕੀ ਨਾਲ ਮਿਲਿਆ ਤੇ ਉਸ ਨਾਲ ਦੋਸਤੀ ਬਣਾਉਂਦੇ ਹੋਏ ਧੀਰੇ-ਧੀਰੇ ਉਸਨੂੰ ਗਰੂਮ ਕਰਨਾ ਸ਼ੁਰੂ ਕਰ ਦਿੱਤਾ | ਅਦਾਲਤ ਨੂੰ ਦੱਸਿਆ ਗਿਆ ਕਿ ਦੋਸ਼ੀ ਨੇ ਲੜਕੀ ਦੀ ਤਾਰੀਫ਼ ਕਰਨੀ, ਉਸਨੂੰ ਕੱਪੜੇ ਖਰੀਦ ਕੇ ਦੇਣ ਦੀ ਪੇਸ਼ਕਸ਼ ਕਰਨੀ ਅਤੇ ਭਾਵਨਾਤਮਕ ਤÏਰ 'ਤੇ ਆਪਣੇ ਨਾਲ ਜੋੜਨ ਦੇ ਜ਼ਰੀਏ ਉਸਦਾ ਭਰੋਸਾ ਜਿੱਤਿਆ | ਜਾਂਚ ਦÏਰਾਨ ਸਾਹਮਣੇ ਆਇਆ ਕਿ ਸਾਲ 2024 ਦÏਰਾਨ ਉਸਨੇ ਲੜਕੀ ਨੂੰ 8,000 ਤੋਂ ਵੱਧ ਜਿਨਸੀ ਸੁਭਾਵ ਵਾਲੇ ਸੁਨੇਹੇ ਭੇਜੇ | ਮਾਪਿਆਂ ਨੂੰ ਦੋਹਾਂ ਵਿਚਕਾਰ ਵਧ ਰਹੀ ਨੇੜਤਾ 'ਤੇ ਸ਼ੱਕ ਹੋਣ 'ਤੇ ਉਨ੍ਹਾਂ ਨੇ ਬੱਚੀ ਦੇ ਫੋਨ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ | ਪੁਲਿਸ ਨੂੰ ਜਾਂਚ ਦÏਰਾਨ ਹੋਰ ਸਬੂਤ ਵੀ ਮਿਲੇ, ਜਿਨ੍ਹਾਂ ਵਿੱਚ ਇਕ ਕਿਤਾਬ 'ਚ ਮਿਲਿਆ ਹੱਥ ਨਾਲ ਲਿਖਿਆ ਨੋਟ ਵੀ ਸ਼ਾਮਲ ਸੀ ਜਿਸ 'ਚ ਦੋਹਾਂ ਵਿਚਕਾਰ ਹੋਈਆਂ ਜਿਨਸੀ ਗਤੀਵਿਧੀਆਂ ਦਾ ਜ਼ਿਕਰ ਸੀ | ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਉਸਨੂੰ ਜਿਨਸੀ ਗੱਲਾਂ ਕਰਦਾ, ਅਣਉਚਿਤ ਛੇੜਛਾੜ ਕਰਦਾ ਅਤੇ ਉਸਨੂੰ ਚੁੱਪ ਰਹਿਣ ਲਈ ਮਨੋਵਿਗਿਆਨਕ ਦਬਾਅ ਦਿੰਦਾ ਸੀ | ਉਹ ਉਸਨੂੰ ਕਹਿੰਦਾ ਸੀ ਕਿ ਜੇ ਸੱਚ ਸਾਹਮਣੇ ਆਇਆ ਤਾਂ ਉਸਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਤੇ ਉਹ ਜੇਲ੍ਹ ਚਲਾ ਜਾਵੇਗਾ, ਜਿਸ ਰਾਹੀਂ ਉਹ ਬੱਚੀ ਨੂੰ ਦੋਸ਼ੀ ਮਹਿਸੂਸ ਕਰਵਾਉਂਦਾ ਰਿਹਾ | ਸ਼ੁਰੂ 'ਚ ਦੋਸ਼ਾਂ ਤੋਂ ਇਨਕਾਰ ਕਰਨ ਵਾਲੇ ਨਾਮ ਵੂ ਨੇ ਆਖ਼ਰਕਾਰ ਕੈਂਬਰਿਜ ਕ੍ਰਾਊਨ ਕੋਰਟ 'ਚ ਛੇ ਗੰਭੀਰ ਦੋਸ਼ਾਂ ਨੂੰ ਕਬੂਲ ਕਰ ਲਿਆ, ਜਿਨ੍ਹਾਂ ਵਿੱਚ ਨਾਬਾਲਿਗ ਨਾਲ ਜਿਨਸੀ ਸੰਚਾਰ, ਜਿਨਸੀ ਗਤੀਵਿਧੀ ਲਈ ਉਕਸਾਉਣਾ ਤੇ ਭਰੋਸੇ ਦੀ ਸਥਿਤੀ ਦਾ ਗਲਤ ਫਾਇਦਾ ਚੁੱਕਣਾ ਸ਼ਾਮਲ ਸੀ | ਬਾਅਦ ਵਿੱਚ ਪੀਟਰਬਰੋ ਕ੍ਰਾਊਨ ਕੋਰਟ ਨੇ 19 ਫ਼ਰਵਰੀ ਨੂੰ ਉਸਨੂੰ ਤਿੰਨ ਸਾਲ ਚਾਰ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ |

Ad Position 22
No active advertisement
ਪਿਛਲੀ ਖ਼ਬਰ ਸੈਟਲਮੈਂਟ ਸਿਰਫ਼ ਆਮਦਨ 'ਤੇ ਨਿਰਭਰ ਨਾ ਹੋਵੇ: ਇੰਡਿਅਨ ਵਰਕਰਜ਼ ਐਸੋਸੀਏਸ਼ਨ ਅਗਲੀ ਖ਼ਬਰ ਬਲੋਚਿਸਤਾਨ ਗਣਰਾਜ ਦੇ ਟਿ੍ਬਿਊਨਲ ਨੇ ਆਸਿਮ ਮੁਨੀਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ <br/>
Ad Position 24