ਭਾਰਤੀ ਵਿਅਕਤੀ ਦੀਆਂ ਕਾਰਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼
ਅੱਗ ਦੀਆਂ ਲਪਟਾਂ 'ਚ ਘਿਰੀ ਕਾਰ |
<br/>
24-02-2026
ਮੈਲਬੌਰਨ, 23 ਫਰਵਰੀ (ਪਰਮਵੀਰ ਸਿੰਘ ਆਹਲੂਵਾਲੀਆ)-ਬੀਤੇ ਦਿਨੀਂ ਮੈਲਬੌਰਨ ਦੇ ਇਲਾਕੇ ਟਾਰਨੇਟ 'ਚ ਇਕ ਭਾਰਤੀ ਮੂਲ ਦੇ ਵਿਅਕਤੀ ਦੇ ਘਰ ਦੇ ਬਾਹਰ ਖੜ੍ਹੀਆਂ 2 ਕਾਰਾਂ 'ਤੇ ਅਣਪਛਾਤੇ ਵਿਅਕਤੀ ਵੱਲੋਂ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ | ਘਟਨਾ ਦੌਰਾਨ ਇਕ ਕਾਰ ਨੂੰ ਅੱਗ ਲੱਗ ਗਈ, ਪਰ ਕਾਰ ਦੇ ਮਾਲਕ ਨੇ ਹਿੰਮਤ ਤੇ ਫੁਰਤੀ ਦਿਖਾਉਂਦੇ ਹੋਏ ਅੱਗ ਦੀਆਂ ਲਪਟਾਂ 'ਚ ਘਿਰੀ ਕਾਰ ਨੂੰ ਤੁਰੰਤ ਉਥੋਂ ਦੂਰ ਕਰ ਦਿੱਤਾ | ਇਸ ਕਾਰਵਾਈ ਨਾਲ ਵੱਡੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ | ਇਸ ਘਟਨਾ ਦੇ ਸੰਬੰਧ ਵਿਚ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਪੁਲਿਸ ਅਨੁਸਾਰ ਦੋਸ਼ੀ ਵਿਅਕਤੀ ਪੀੜ੍ਹਤ ਪਰਿਵਾਰ ਦਾ ਜਾਣਕਾਰ ਸੀ | ਇਲਾਕੇ ਦੇ ਨਿਵਾਸੀਆਂ ਵਿਚ ਇਸ ਘਟਨਾ ਤੋਂ ਬਾਅਦ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ |