ਨਵੀਂ ਦਿੱਲੀ, 26 ਫਰਵਰੀ (ਇੰਟ.)-ਹੁਣ ਤੋਂ ਵਟਸਐਪ ਸਮੇਤ ਕੋਈ ਵੀ ਮੈਸੇਜਿੰਗ ਐਪ ਬਿਨਾਂ ਸਿਮ ਤੋਂ ਮੋਬਾਇਲ 'ਚ ਨਹੀਂ ਚਲੇਗਾ | ਕੇਂਦਰ ਸਰਕਾਰ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ 'ਸਿਮ ਬਾਈਡਿੰਗ' ਨਿਯਮਾਂ ਨੂੰ ਲਾਗੂ ਕਰਨ ਲਈ 28 ਫਰਵਰੀ ਦੀ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ | ਨਵੇਂ ਨਿਯਮਾਂ ਦੇ ਤਹਿਤ, ਵਟਸਐਪ, ਟੈਲੀਗ੍ਰਾਮ, ਸਿਗਨਲ, ਸਨੈਪਚੈਟ, ਸ਼ੇਅਰਚੈਟ, ਜੀਓ ਚੈਟ ਵਰਗੀਆਂ ਮੈਸੇਜਿੰਗ ਐਪਾਂ ਹੁਣ ਮੋਬਾਈਲ 'ਚ ਸਿਮ ਕਾਰਡ ਤੋਂ ਬਿਨਾਂ ਕੰਮ ਨਹੀਂ ਕਰਨਗੀਆਂ | ਇਸਦੇ ਨਾਲ ਹੀ ਕੰਪਿਊਟਰ 'ਤੇ ਲੌਗ ਇਨ ਕੀਤੇ ਵਟਸਐਪ ਨੂੰ ਵੀ 6 ਘੰਟਿਆਂ ਦੇ ਅੰਦਰ ਲੌਗ ਆਊਟ ਕਰ ਦਿੱਤਾ ਜਾਵੇਗਾ | ਸਰਕਾਰ ਦਾ ਦਾਅਵਾ ਹੈ ਕਿ ਇਹ ਸਾਈਬਰ ਧੋਖਾਧੜੀ ਕਰਨ ਵਾਲਿਆਂ ਦਾ ਪਤਾ ਲਗਾਉਣ 'ਚ ਮਦਦ ਕਰੇਗਾ | ਰਿਪੋਰਟਾਂ ਦੇ ਅਨੁਸਾਰ, ਸਰਕਾਰ ਨੇ ਸਪੱਸ਼ਟ ਤÏਰ 'ਤੇ ਕਿਹਾ ਹੈ ਕਿ ਇਸ ਨਿਯਮ 'ਚ ਕੋਈ ਛੋਟ ਨਹੀਂ ਹੋਵੇਗੀ, ਅਤੇ ਕੋਈ ਵੀ ਐਪ ਜੋ ਪਾਲਣਾ ਕਰਨ 'ਚ ਅਸਫਲ ਰਹਿੰਦੀ ਹੈ, ਉਸ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ | ਸਰਕਾਰ ਨੇ ਕਿਹਾ ਹੈ ਕਿ ਇਹ ਕਦਮ ਸਾਈਬਰ ਧੋਖਾਧੜੀ ਤੇ ਜਾਅਲੀ ਖਾਤਿਆਂ ਨੂੰ ਰੋਕਣ ਲਈ ਜ਼ਰੂਰੀ ਹੈ | ਹੁਣ, ਐਪ ਸਿਰਫ਼ ਉਸ ਨੰਬਰ ਨਾਲ ਕੰਮ ਕਰੇਗੀ ਜਿਸਦਾ ਸਿਮ ਅਸਲ 'ਚ ਫੋਨ 'ਚ ਮÏਜੂਦ ਹੈ |