26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਡੀ.ਜੀ.ਸੀ.ਏ. ਨੇ ਹਵਾਈ ਟਿਕਟ ਰਿਫੰਡ ਨਿਯਮਾਂ 'ਚ ਕੀਤਾ ਬਦਲਾਅ <br/>

Ad Position 21
No active advertisement
ਅਜੀਤ ਡੈਸਕ 27-02-2026
ਨਵੀਂ ਦਿੱਲੀ, 26 ਫਰਵਰੀ (ਪੀ.ਟੀ.ਆਈ.)-ਹਵਾਈ ਯਾਤਰੀਆਂ ਨੂੰ ਮਹੱਤਵਪੂਰਨ ਰਾਹਤ ਦਿੰਦੇ ਹੋਏ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਵੀਰਵਾਰ ਨੂੰ ਹਵਾਈ ਯਾਤਰਾ ਟਿਕਟਾਂ ਦੇ ਰਿਫੰਡ ਤੇ ਰੱਦ ਕਰਨ ਨਾਲ ਸਬੰਧਿਤ ਨਿਯਮਾਂ 'ਚ ਬਦਲਾਅ ਕੀਤਾ ਹੈ | ਨਵੇਂ ਨਿਯਮਾਂ ਅਨੁਸਾਰ, ਹੁਣ ਟਿਕਟ ਬੁੱਕ ਕਰਨ ਦੇ 48 ਘੰਟਿਆਂ ਦੇ ਅੰਦਰ ਰੱਦ ਕਰਨ ਜਾਂ ਬਦਲਣ 'ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ, ਯਾਨੀ ਟਿਕਟ ਦੀ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ | ਡੀ.ਜੀ.ਸੀ.ਏ. ਨੇ ਰਿਫੰਡ ਨਿਯਮਾਂ ਨੂੰ ਯਾਤਰੀ-ਅਨੁਕੂਲ ਬਣਾਉਣ ਲਈ ਸੋਧਿਆ ਹੈ | ਸੋਧੇ ਹੋਏ ਸਿਵਲ ਏਵੀਏਸ਼ਨ ਜ਼ਰੂਰਤਾਂ ਦੇ ਤਹਿਤ ਏਅਰਲਾਈਨਾਂ ਨੂੰ ਹੁਣ 48-ਘੰਟੇ ਦਾ 'ਲੁੱਕ-ਇਨ ਵਿਕਲਪ' ਪ੍ਰਦਾਨ ਕਰਨ ਦੀ ਲੋੜ ਹੈ | ਇਸਦਾ ਮਤਲਬ ਹੈ ਕਿ ਕੋਈ ਬਿਨਾਂ ਜੁਰਮਾਨੇ ਦੇ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਆਪਣੀ ਟਿਕਟ ਰੱਦ ਜਾਂ ਸੋਧ ਸਕਦਾ ਹੈ | ਹਾਲਾਂਕਿ, ਜੇਕਰ ਇਕ ਨਵੀਂ ਉਡਾਣ ਚੁਣੀ ਜਾਂਦੀ ਹੈ ਤੇ ਕਿਰਾਇਆ ਵੱਧ ਹੈ, ਤਾਂ ਫਰਕ ਦਾ ਭੁਗਤਾਨ ਕਰਨਾ ਪਵੇਗਾ | ਜ਼ਿਕਰਯੋਗ ਹੈ ਕਿ ਇਹ ਨਿਯਮ ਹਰ ਸਥਿਤੀ ਵਿਚ ਲਾਗੂ ਨਹੀਂ ਹੁੰਦਾ | ਜੇਕਰ ਕੋਈ ਟਿਕਟ ਸਿੱਧੇ ਏਅਰਲਾਈਨ ਦੀ ਵੈਬਸਾਈਟ ਤੋਂ ਬੁੱਕ ਕੀਤੀ ਹੈ ਤੇ ਉਡਾਣ ਦੀ ਮਿਤੀ ਸੱਤ ਦਿਨਾਂ (ਘਰੇਲੂ ਉਡਾਣਾਂ ਲਈ) ਜਾਂ ਬੁਕਿੰਗ ਦੇ 15 ਦਿਨਾਂ (ਅੰਤਰਰਾਸ਼ਟਰੀ ਉਡਾਣਾਂ ਲਈ) ਦੇ ਅੰਦਰ ਹੈ, ਤਾਂ 48-ਘੰਟੇ ਦਾ ਵਿਕਲਪ ਲਾਗੂ ਨਹੀਂ ਹੋਵੇਗਾ | 48-ਘੰਟੇ ਦੀ ਮਿਆਦ ਖਤਮ ਹੋਣ ਤੋਂ ਬਾਅਦ, ਆਮ ਰੱਦ ਕਰਨ ਜਾਂ ਬਦਲਣ ਦੀਆਂ ਫੀਸਾਂ ਲਾਗੂ ਹੋਣਗੀਆਂ | ਡੀ.ਜੀ.ਸੀ.ਏ. ਨੇ ਯਾਤਰੀਆਂ ਨੂੰ ਇਕ ਹੋਰ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਹੈ | ਜੇਕਰ ਟਿਕਟ ਸਿੱਧੇ ਏਅਰਲਾਈਨ ਦੀ ਵੈੱਬਸਾਈਟ ਤੋਂ ਖਰੀਦੀ ਜਾਂਦੀ ਹੈ ਤੇ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਨਾਂਅ ਦੀ ਗਲਤੀ ਦੀ ਰਿਪੋਰਟ ਕੀਤੀ ਜਾਂਦੀ ਹੈ, ਤਾਂ ਏਅਰਲਾਈਨ ਨਾਂਅ ਸੁਧਾਰ ਲਈ ਕੋਈ ਵਾਧੂ ਫੀਸ ਨਹੀਂ ਲੈ ਸਕਦੀ | ਰੈਗੂਲੇਟਰ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਟਿਕਟ ਕਿਸੇ ਟ੍ਰੈਵਲ ਏਜੰਟ ਜਾਂ ਅÏਨਲਾਈਨ ਪੋਰਟਲ ਰਾਹੀਂ ਬੁੱਕ ਕੀਤੀ ਗਈ ਹੈ, ਫਿਰ ਵੀ ਏਅਰਲਾਈਨ ਰਿਫੰਡ ਲਈ ਜ਼ਿੰਮੇਵਾਰ ਹੋਵੇਗੀ | ਏਜੰਟਾਂ ਨੂੰ ਏਅਰਲਾਈਨ ਦੇ ਪ੍ਰਤੀਨਿਧੀ ਮੰਨਿਆ ਜਾਂਦਾ ਹੈ, ਇਸ ਲਈ ਏਅਰਲਾਈਨ ਰਿਫੰਡ ਦੀ ਪ੍ਰਕਿਰਿਆ ਲਈ ਜ਼ਿੰਮੇਵਾਰ ਹੋਵੇਗੀ | ਏਅਰਲਾਈਨਾਂ ਨੂੰ 14 ਕੰਮਕਾਜੀ ਦਿਨਾਂ ਦੇ ਅੰਦਰ ਰਿਫੰਡ ਦੀ ਪ੍ਰਕਿਰਿਆ ਕਰਨੀ ਹੋਵੇਗੀ | ਇਸ ਤੋਂ ਇਲਾਵਾ, ਮੈਡੀਕਲ ਐਮਰਜੈਂਸੀ ਕਾਰਨ ਟਿਕਟ ਰੱਦ ਕਰਨ ਦੇ ਨਿਯਮਾਂ ਵਿਚ ਬਦਲਾਅ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਅਮਰੀਕ ਸਿੰਘ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਲਈ ਤਕਨੀਕੀ ਅਧਿਕਾਰੀ ਨਿਯੁਕਤ ਅਗਲੀ ਖ਼ਬਰ 1 ਮਾਰਚ ਤੋਂ ਸਿਮ ਕਾਰਡ ਤੋਂ ਬਿਨਾਂ ਵੱਟਸਐਪ ਕੰਮ ਨਹੀਂ ਕਰੇਗਾ <br/>
Ad Position 24