02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਯੂ.ਕੇ. ਨੇ ਅਫਗਾਨਿਸਤਾਨ ਸਮੇਤ 4 ਦੇਸ਼ਾਂ 'ਤੇ ਵਿਦਿਆਰਥੀ ਵੀਜ਼ਾ 'ਤੇ ਲਾਈ ਪਾਬੰਦੀ <br/>

Ad Position 21
No active advertisement
ਅਜੀਤ ਡੈਸਕ 06-03-2026

ਲੰਡਨ, 5 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਨੇ ਅਫਗਾਨਿਸਤਾਨ ਸਮੇਤ 4 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀਜ਼ਾ ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ | ਬਰਤਾਨੀਆ ਦੇ ਗ੍ਰਹਿ ਵਿਭਾਗ ਨੇ ਅਫਗਾਨਿਸਤਾਨ, ਕੈਮਰੂਨ, ਮਿਆਂਮਾਰ ਤੇ ਸੁਡਾਨ ਲਈ ਵਿਦਿਆਰਥੀ ਵੀਜ਼ਾ 'ਤੇ ਪਾਬੰਦੀ ਲਗਾਉਣ ਦੀ ਪੁਸ਼ਟੀ ਕਰਦਿਆਂ ਕਿਹਾ ਇਹਨਾਂ ਦੇਸ਼ਾਂ ਦੇ ਵਿਦਿਆਰਥੀਆਂ ਨੇ ਸ਼ਰਨਾਰਥੀ ਅਰਜ਼ੀਆਂ ਦਾ ਹੜ੍ਹ ਲਿਆਂਦਾ ਹੋਇਆ ਹੈ | ਸਰਕਾਰ ਨੇ ਉਕਤ ਦੇਸ਼ਾਂ ਦੇ ਸਾਰੇ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤੇ ਹਨ, ਜਦਕਿ ਅਫਗਾਨਿਸਤਾਨ ਦੇ ਨਾਗਰਿਕਾਂ ਦੇ ਹੁਨਰਮੰਦ ਵੀਜ਼ਾ ਖ਼ਤਮ ਕਰ ਰਹੀ ਹੈ | ਗ੍ਰਹਿ ਵਿਭਾਗ ਨੇ ਕਿਹਾ ਕਿ 2021 ਤੋਂ 2025 ਤੱਕ ਇਹਨਾਂ ਦੇਸ਼ਾਂ ਦੇ ਵਿਦਿਆਰਥੀਆਂ ਵਲੋਂ ਯੂ.ਕੇ. ਸ਼ਰਨ ਅਰਜ਼ੀਆਂ 'ਚ ਕੀਤੇ 470 ਫੀਸਦੀ ਤੋਂ ਵੱਧ ਵਾਧੇ ਤੋਂ ਬਾਅਦ ਲਿਆ ਗਿਆ ਹੈ | ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਬਰਤਾਨੀਆ ਹਮੇਸ਼ਾ ਜੰਗ ਤੇ ਅੱਤਿਆਚਾਰਾਂ ਤੋਂ ਭੱਜਣ ਵਾਲੇ ਲੋਕਾਂ ਨੂੰ ਪਨਾਹ ਪ੍ਰਦਾਨ ਕਰੇਗਾ, ਪਰ ਵਿਦਿਆਰਥੀ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ | ਉਹਨਾਂ ਕਿਹਾ ਕਿ ਮੈਂ ਉਹਨਾਂ ਨਾਗਰਿਕਾਂ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲੈ ਰਹੀ ਹਾਂ ਜੋ ਸਾਡੀ ਉਦਾਰਤਾ ਦਾ ਸ਼ੋਸ਼ਣ ਕਰਨਾ ਚਾਹੁੰਦੇ ਹਨ¢
ਪਾਕਿਸਤਾਨ ਨੂੰ ਵੀ ਦਿੱਤੀ ਚਿਤਾਵਨੀ
ਯੂ.ਕੇ. ਸ਼ਰਣ ਮੰਗਣ ਵਾਲਿਆਂ ਦੀ ਵਾਪਸੀ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਸਖ਼ਤ ਕਦਮ ਚੁੱਕਣ 'ਤੇ ਵਿਚਾਰ ਕਰ ਰਿਹਾ ਹੈ | ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕਾਂ ਦੀਆਂ ਸ਼ਰਨ ਅਰਜ਼ੀਆਂ ਰੱਦ ਕੀਤੀਆਂ ਹਨ ਉਹਨਾਂ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਹੀ ਵਾਪਿਸ ਭੇਜਿਆ ਜਾ ਰਿਹਾ ਹੈ | ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਹਜ਼ਾਰਾਂ ਅਰਜ਼ੀਆਂ ਰੱਦ ਹੋਈਆਂ¢ ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਨਾਗਰਿਕ ਹੁਣ ਯੂ ਕੇ 'ਚ ਸ਼ਰਣ ਦਾ ਦਾਅਵਾ ਕਰਨ ਵਾਲਿਆਂ 'ਚੋਂ ਸਭ ਤੋਂ ਅੱਗੇ ਹਨ, ਕੁੱਲ 10 ਅਰਜ਼ੀਆਂ ਵਿਚੋਂ ਲਗਭਗ ਇਕ ਪਾਕਿਸਤਾਨੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁੰਬਈ ਵਿਖੇ ਅਰਜੁਨ ਤੇਂਦੁਲਕਰ ਤੇ ਸਾਨੀਆ... ਅਗਲੀ ਖ਼ਬਰ ਲਾਰਾ ਦੱਤਾ ਨੇ ਦੁਬਈ 'ਚੋਂ ਵਾਪਸੀ ਲਈ ਲਗਾਈ ਮਦਦ ਦੀ ਗੁਹਾਰ
Ad Position 24