ਮੁੰਬਈ, 5 ਮਾਰਚ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਆਪਣੀ ਧੀ ਤੇ ਪਤੀ ਸਾਬਕਾ ਟੈਨਿਸ ਸਟਾਰ ਮਹੇਸ਼ ਭੂਪਤੀ ਨਾਲ ਦੁਬਈ 'ਚ ਹੈ | ਅੱਜ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਲਾਰਾ ਦੱਤਾ ਚੱਲ ਰਹੇ ਟਕਰਾਅ ਦੌਰਾਨ ਦੁਬਈ 'ਚ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਭਾਵੁਕ ਹੋ ਗਈ ਤੇ ਜਲਦ ਮੁੰਬਈ ਵਾਪਸ ਆਉਣ ਦੀ ਉਮੀਦ ਕੀਤੀ | ਉਨ੍ਹਾਂ ਦੱਸਿਆ ਕਿ ਹਾਲ ਹੀ ਦੇ ਦਿਨਾਂ 'ਚ ਉੱਥੇ ਦਾ ਮਾਹÏਲ ਥੋੜ੍ਹਾ ਤਣਾਅਪੂਰਨ ਹੈ | ਲਾਰਾ ਨੇ ਕਿਹਾ ਕਿ ਉਹ ਇਕ ਬ੍ਰਾਂਡ ਨਾਲ ਸੰਬੰਧਿਤ ਪ੍ਰੋਜੈਕਟ ਲਈ ਦੁਬਈ ਗਈ ਸੀ ਪਰ ਹਾਲਾਤ ਅਚਾਨਕ ਬਦਲ ਗਏ | ਟਕਰਾਅ ਵਧਣ ਤੋਂ ਬਾਅਦ ਉੱਥੇ ਦਾ ਮਾਹÏਲ ਬਦਲ ਗਿਆ | ਉਸਨੇ ਵੀਡੀਓ ਵਿਚ ਦੱਸਿਆ ਕਿ ਉਹ 28 ਤਰੀਕ ਨੂੰ ਦੁਬਈ ਦੇ ਇਕ ਸਟੂਡੀਓ 'ਚ ਸ਼ੂਟਿੰਗ ਕਰ ਰਹੀ ਸੀ ਜਦੋਂ ਉਸਨੇ ਉੱਪਰੋਂ ਜ਼ੋਰਦਾਰ ਧਮਾਕੇ ਸੁਣੇ | ਉਨ੍ਹਾਂ ਕਿਹਾ ਕਿ ਉਹ ਭਾਰਤ ਵਾਪਸ ਜਾਣ ਲਈ ਉਡਾਣਾਂ ਦੀ ਭਾਲ ਕਰ ਰਹੇ ਹਨ |